ਬਟਾਲਾ 4 ਜੁਲਾਈ ( ਚਰਨਦੀਪ ਬੇਦੀ)
ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਦੁਆਰਾ ਕਰਵਾਏ ਜਾ ਰਹੇ ਅੰਡਰ 19 ਇੱਕ ਰੋਜ਼ਾ ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਲਈ ਜ਼ਿਲ੍ਹਾ ਗੁਰਦਾਸਪੁਰ ਦੀ ਕ੍ਰਿਕਟ ਟੀਮ ਦੀ ਚੋਣ 6 ਜੁਲਾਈ ਨੂੰ ਸਵੇਰੇ 10 ਵਜੇ ਸਰਕਾਰੀ ਕਾਲਜ,ਗੁਰਦਾਸਪੁਰ ਦੀ ਕ੍ਰਿਕਟ ਗਰਾਊਂਡ ਵਿਖੇ ਕੀਤੀ ਜਾਵੇਗੀ।ਗੁਰਦਾਸਪੁਰਜ਼ਿਲ੍ਹਾਕ੍ਰਿਕਟਐਸੋਸੀਏਸ਼ਨਦੇਪ੍ਰਧਾਨ ਜੈ ਸ਼ਿਵ, ਜਨਰਲ ਸਕੱਤਰਮਨਜੀਤਸਿੰਘਅਤੇਸੰਯੁਕਤ ਸਕੱਤਰ ਸੁਮੀਤ ਭਾਰਦਵਾਜ ਨੇ ਕਿਹਾ ਕਿ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਖਿਡਾਰੀ ਟਰਾਇਲ ਦੇਣ ਲਈ ਸਵੇਰੇ 10 ਵਜੇ ਸਰਕਾਰੀ ਕਾਲਜ ਗੁਰਦਾਸਪੁਰ ਦੇ ਕ੍ਰਿਕਟ ਗਰਾਊਂਡ ਵਿੱਚ ਪਹੁੰਚਣ।ਹਰੇਕ ਖਿਡਾਰੀ ਨੂੰ ਚਿੱਟੀ ਵਰਦੀ ਵਿੱਚ ਹੋਣਾ ਚਾਹੀਦਾ ਹੈ ਅਤੇ ਆਪਣਾ ਕਿੱਟ ਬੈਗ ਲੈ ਕੇ ਆਉਣਾ ਚਾਹੀਦਾ ਹੈ। ਖਿਡਾਰੀਆਂ ਨੂੰ ਆਪਣੇ ਨਾਲ ਆਧਾਰ ਕਾਰਡ ਅਤੇ ਰਿਹਾਇਸ਼ ਦਾ ਸਰਟੀਫਿਕੇਟ ਲਿਆਉਣਾ ਹੋਵੇਗਾ। ਟਰਾਇਲਾਂ ਲਈ ਹਾਜ਼ਰ ਹੋਣ ਵਾਲੇ ਖਿਡਾਰੀ ਦੀ ਜਨਮ ਮਿਤੀ 01-09-2005 ਤੋਂ ਬਾਅਦ ਦੇ ਹੋਣੇ ਚਾਹੀਦੇ ਹਨ।ਟਰਾਇਲ ਸਬੰਧੀ ਕੋਈ ਵੀ ਜਾਣਕਾਰੀ ਸੀਪੀਓ ਵਿਸ਼ਾਲ ਕੁਮਾਰ ਤੋਂ ਮੋਬਾਈਲ ਨੰਬਰ 7973714629 ‘ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।