*ਬਾਪੂ*
ਅੱਜ ਆਇਆ ਤੇਰਾ ਖੁਆਬ ਵੇ ਬਾਪੂ
ਸੁਪਨੇ ਚ ਮਾਰੀ ਤੂੰ ਝਾਤ ਵੇ ਬਾਪੂ ….
ਤੈਨੂੰ ਵੇਖ ਸੀਨੇ ਪਈ ਠਾਰ ਵੇ ਬਾਪੂ
ਤੇਰਾ ਕਾਮੀਆ ਵਾਲਾ ਚਿਹਰਾ ਮੇਰੇ ਲਈ ਸੀ ਗੁਲਾਬ ਵੇ ਬਾਪੂ …..
ਔਖੇ ਸਨ ਗੁਰਬਤ ਦੇ ਦਿਨ
ਪਰ ਤੇਰੇ ਪਿਆਰ ਦੇ ਵੇਲੇ ਆ ਗਏ ਯਾਦ ਵੇ ਬਾਪੂ ……
ਪਾਣੀ ਲੰਘਿਆ ਮੁੜਦਾ ਨਹੀਂ
ਪਰ ਤੇਰੇ ਮੂੜਨ ਦੀ ਅੱਜ ਵੀ ਆਸ ਵੇ ਬਾਪੂ…..
ਤੇਰਾ ਫੇਰੀ ਵਾਲਾ ਸਾਈਕਲ, ਨਾਲ ਥੈਲੀਆਂ ਵਿੱਚ ਕੋਈ ਸੁਗਾਤ ਵੇ ਬਾਪੂ…..
ਅੱਜ ਵੀ ਚੇਤੇ ਹੈ ਤੇਰਾ ਮੈਨੂੰ
ਹੱਟੀ ਬੈਠਿਆਂ ਪਾਇਆ ਬਾਹਾਂ ਦਾ ਹਾਰ ਵੇ ਬਾਪੂ…..
ਕਿੱਥੇ ਤੁਰ ਗਿਆ ? ਬੇਫਿਕਰਾਂ ਦਾ ਸਮਾਂ ਤੇ ਤੇਰਾ ਨਿੱਘਾ ਸਾਥ ਵੇ ਬਾਪੂ ……
ਮਿਹਨਤ ,ਤਨਦੇਹੀ ਤੇ ਇਮਾਨ
ਸਭ ਤੈਥੋਂ ਸਿੱਖਿਆ
ਲੋਕਾਂ ਲਈ ਕਾਮਾ ਮੇਰੇ ਲਈ ਸੀ ਤੂੰ ਨਵਾਬ ਵੇ ਬਾਪੂ……
ਸੰਦੀਪ ਸਲਹੋਤਰਾ