ਕਲਾਨੌਰ, 25 ਜੁਲਾਈ (ਵਰਿੰਦਰ ਬੇਦੀ)–
ਇਟਲੀ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਪਰਿਵਾਰਾਂ ਵੱਲੋਂ ਸ਼੍ਰੀ ਧਿਆਨਪੁਰ ਧਾਮ ਦੇ ਪੀਠਾਦੀਸਵਰ ਦੇਵਾਚਾਰਿਆ ਰਾਮ ਸੁੰਦਰ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਸ੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਮਹੰਤ ਸ੍ਰੀ ਉੱਤਮ ਗਿਰੀ ਜੀ ਮਹਾਰਾਜ ਦੀ ਯਾਦ ਵਿੱਚ ਸ੍ਰੀ ਬਾਲਾ ਜੀ ਸਨਾਤਨੀ ਮੰਦਰ ਪਦੋਵਾ (ਇਟਲੀ)ਵਿਖੇ 27 ਜੁਲਾਈ ਨੂੰ ਕਰਵਾਏ ਜਾ ਰਹੇ ਮਹਾਂਕੁੰਭ ਮੇਲਾ 2024 ਅਤੇ ਸਾਲਾਨਾ ਵਿਸ਼ਵ ਸ਼ਾਂਤੀ ਯੱਗ ਦੀਆਂ ਸਾਰੀਆਂ ਤਿਆਰੀਆ ਜੰਗੀ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਆਚਾਰੀਆ ਰਮੇਸ ਪਾਲ ਸਾਸਤਰੀ ਇਟਲੀ ਵਾਲੇ ਅਤੇ ਐਨ ਆਰ ਆਈ ਬਲਰਾਜ ਨਾਥ ਜੋਸੀ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਇਟਲੀ ਸਮੇਤ ਵੱਖ – ਵੱਖ ਦੇਸ਼ਾਂ ਵਿੱਚ ਰਹਿੰਦੇ ਭਾਰਤੀ ਮੂਲ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਮਹਾਂਕੁੰਭ ਮੇਲਾ 2024 ਅਤੇ ਸਾਲਾਨਾ ਵਿਸਵ ਸਾਂਤੀ ਯੱਗ ਅਤੇ ਧੂਮਧਾਮ ਨਾਲ 27 ਜੁਲਾਈ ਦਿਨ ਨੂੰ ਕਰਵਾਈਆ ਜਾ ਰਿਹਾ ਹੈ । ਜਿਸ ਵਿੱਚ ਸ੍ਰੀ ਪੰਡੋਰੀ ਧਾਮ ਤੋਂ ਮਹੰਤ ਰਘਬੀਰ ਦਾਸ ਜੀ ਮਹਾਰਾਜ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਇਸ ਮੌਕੇ ਆਯੋਜਿਤ ਹੋਣ ਵਾਲੇ ਵਿਸਾਲ ਧਾਰਮਿਕ ਸਮਾਗਮ ਦੋਰਾਨ 27 ਜੁਲਾਈ ਨੂੰ ਸ਼ਾਮ 4 ਤੋਂ 6 ਵਜੇ ਤੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। 7 ਵਜੇ ਹਵਨ ਯੱਗ ਕੀਤਾ ਜਾਵੇਗਾ। ਪ੍ਰਸਿੱਧ ਭਜਨ ਸਮਰਾਟ ਸਵਾਮੀ ਪ੍ਰਕਾਸ਼ ਦਾਸ ਜੀ ਦਾਦੂ ਪੰਥੀ ਰਾਜਸਥਾਨ ਵਾਲਿਆਂ ਵੱਲੋਂ ਵਿਸ਼ੇਸ਼ ਤੌਰ ਤੇ ਪੰਹੁਚ ਕੇ ਸੰਗਤਾਂ ਨੂੰ ਧਾਰਮਿਕ ਭਜਨਾ ਨਾ ਨਿਹਾਲ ਕੀਤਾ ਜਾਵੇਗਾ।
ਪੂਰਨ ਅਹੂਤੀ ਯੱਗ ਪੂਜਨ ਅਤੇ ਭੰਡਾਰੇ ਦਾ ਵੀ ਆਯੋਜਨ ਕੀਤਾ ਜਾਵੇਗਾ ਅਤੇ ਦੇਸੀ ਘਿਓ ਦੇ ਲੰਗਰ ਲਗਾਏ ਜਾਣਗੇ।