ਕਲਾਨੌਰ, 25 ਜੁਲਾਈ ਵਰਿੰਦਰ ਬੇਦੀ-
ਅੱਜ ਐਜੂਕੇਸ਼ਨਲ ਟੂਰ ਪ੍ਰੋਗਰਾਮ ਦੇ ਤਹਿਤ ਪ੍ਰਿੰਸੀਪਲ ਪੁਨੀਤਾ ਸ਼ਰਮਾ ਅਤੇ ਕਾਰਜਕਾਰੀ ਪ੍ਰਿੰਸੀਪਲ ਸ੍ਰੀਮਤੀ ਗੁਰਮਨਜੀਤ ਕੌਰ ਦੀ ਅਗਵਾਈ ਹੇਠ ਗਾਈਡ ਅਧਿਆਪਕ ਸੰਜੀਵ ਤੁੱਲੀ ਕੰਪਿਊਟਰ ਫੈਕਲਟੀ ਦੁਆਰਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਾਨੌਰ ਦੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਵਿਜਿਟ ਕਰਵਾਇਆ ਗਿਆ । ਇਸ ਮੌਕੇ ਸੰਜੀਵ ਤੁੱਲੀ ਨੇ ਕਿਹਾ ਕਿ ਇਹ ਬੱਚੇ ਕਮਰਸ ਸਟਰੀਮ ਨਾਲ ਸੰਬੰਧਿਤ ਰੱਖਦੇ ਹਨ ਅਤੇ ਇਹ ਟੂਰ ਇਹਨਾਂ ਲਈ ਯਾਦਗਾਰ ਰਹੇਗਾ ਕਿਉਂਕਿ ਇਸ ਵਿੱਚ ਵਿਦਿਆਰਥੀਆਂ ਨੇ ਪੈਸੇ ਦੇ ਲੈਣ ਦੇਣ, ਪੈਸੇ ਕਢਾਉਣ ਦੇ ਫਾਰਮ, ਅਤੇ ਜਮਾਂ ਕਰਵਾਉਣ ਦੇ ਫਾਰਮਾਂ ਦੇ ਨਾਲ ਨਾਲ ਉਚੇਰੀ ਸਿੱਖਿਆ ਲਈ ਸਰਕਾਰਾਂ ਵੱਲੋਂ ਦਿੱਤੀ ਜਾਂਦੀ ਲੋਨ ਸਹਾਇਤਾ ਦੀ ਰਾਸ਼ੀ ਸਬੰਧੀ ਅਤੇ ਹੋਰ ਬੈਂਕ ਦੁਆਰਾ ਕੀਤੀਆਂ ਜਾਂਦੀਆਂ ਗਤੀਵਿਧੀਆਂ ਨੂੰ ਬਾਰੀਕੀ ਨਾਲ ਸਮਝਿਆ। ਇਸ ਮੌਕੇ ਬਰਾਂਚ ਦੇ ਮੈਨੇਜਰ ਸਤਬੀਰ ਸਿੰਘ ਵੱਲੋਂ ਬੱਚਿਆਂ ਨੂੰ ਜੀ ਆਇਆ ਆਖਿਆ ਗਿਆ ਅਤੇ ਬੱਚਿਆਂ ਨੂੰ ਸੰਬੋਧਿਤ ਕਰਕੇ ਬੈਂਕ ਦੁਆਰਾ ਦਿੱਤੀਆਂ ਜਾਂਦੀਆਂ ਸਾਰੀਆਂ ਸੇਵਾਵਾਂ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਕਿਸ ਤਰ੍ਹਾਂ ਆਨਲਾਈਨ ਫਰਾਡ ਤੋਂ ਬੱਚਿਆ ਜਾ ਸਕਦਾ ਹੈ ਇਸ ਸਬੰਧੀ ਵੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਅਤੇ ਇਸ ਮੌਕੇ ਬੱਚਿਆਂ ਦੁਆਰਾ ਬੈਂਕ ਦੇ ਮੈਨੇਜਰ ਤੋਂ ਕਰਾਸ ਪ੍ਰਸ਼ਨ ਪੁੱਛ ਕੇ ਆਪਣੀਆਂ ਸ਼ੰਕਾ ਦੂਰ ਕੀਤੀਆਂ ਗਈਆਂ। ਇਸ ਮੌਕੇ ਸਕੂਲ ਦੇ ਕਮਰਸ ਲੈਕਚਰਾਰ ਬਲਵਿੰਦਰ ਸਿੰਘ ,ਅਧਿਆਪਕ ਗੁਰਿੰਦਰ ਸਿੰਘ , ਬੈਂਕ ਦੇ ਕਰਮਚਾਰੀ ਨਿਤਿਨ, ਹਰਦੀਪ ਸਿੰਘ , ਹੋਰ ਕਰਮਚਾਰੀ ਅਤੇ ਵਿਦਿਆਰਥੀ ਹਾਜ਼ਰ ਸਨ ।