Wed. Jul 23rd, 2025

ਕਲਾਨੌਰ, 30 ਜੁਲਾਈ (ਵਰਿੰਦਰ ਬੇਦੀ)-

ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਕਾਂਗਰਸੀ ਆਗੂ ਸਰਦਾਰ ਉਦੇਵੀਰ ਸਿੰਘ ਰੰਧਾਵਾ ਹੋਣਹਾਰ ਸਪੁੱਤਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਮੇਘਾ ਅਤੇ ਭਗਵਾਨਪੁਰ ਦੇ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸਕਲਾਂ ਨੂੰ ਸੁਣਿਆ ਅਤੇ ਉਹਨਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ ।

ਉਦੇਵੀਰ ਸਿੰਘ ਰੰਧਾਵਾ ਨੇ ਇਹਨਾਂ ਪਿੰਡਾਂ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਆ ਰਹੀ ਜ਼ਿਮਣੀ ਚੋਣ ਵਿੱਚ ਕਾਂਗਰਸ ਪਾਰਟੀ ਦਾ ਡੱਟ ਕਿ ਸਾਥ ਦਿਉ ਤਾਂ ਕਿ ਇਸ ਹਲਕੇ ਨੂੰ ਉਹਨਾਂ ਦੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਵਿਕਾਸ ਪੱਖੋਂ ਇਸ ਹਲਕੇ ਦਾ ਜੰਗੀ ਪੱਧਰ ਤੇ ਵਿਕਾਸ ਕਰ ਸੱਕਣ ਉਹਨਾਂ ਕਿਹਾ ਕਿ ਮੇਰੇ ਮਾਤਾ ਜੀ ਸਰਦਾਰਨੀ ਜਤਿੰਦਰ ਕੌਰ ਰੰਧਾਵਾ ਵੀ ਦਿਨ ਰਾਤ ਲੋਕਾ ਵਿੱਚ ਵਿਚਰ ਕਿ ਇਸ ਹਲਕੇ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਦੇ ਰਹਿੰਦੇ ਹਨ ਸਮੂੱਚਾ ਰੰਧਾਵਾ ਪਰਿਵਾਰ ਹਲਕਾ ਡੇਰਾ ਬਾਬਾ ਨਾਨਕ ਦੇ ਸੂਝਵਾਨ ਵਸਨੀਕਾਂ ਨੂੰ ਆਪਣਾ ਪਰਿਵਾਰ ਸਮਝ ਕਿ ਹਮੇਸ਼ਾ ਦਿਨ ਰਾਤ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੁੰਦੇ ਰਹਿੰਦੇ ਹਨ ਇਸ ਲ‌ਈ ਸਮੂਹ ਰੰਧਾਵਾ ਪਰਿਵਾਰ ਨੂੰ ਹਲਕੇ ਦੇ ਲੋਕਾਂ ਤੇ ਪੂਰਾ ਮਾਣ ਹੈ ਕਿ ਉਹ ਪਾਰਲੀਮੈਂਟ ਚੋਣਾਂ ਦੀ ਤਰਾਂ ਇਸ ਵਾਰ ਵੀ ਵਿਧਾਨ ਸਭਾ ਦੀ ਜ਼ਿਮਣੀ ਚੋਣ ਵਿੱਚ ਵੀ ਕਾਂਗਰਸ ਪਾਰਟੀ ਦਾ ਭਰਭੂਰ ਸਾਥ ਦੇਣਗੇ ਇਥੇ ਇਹ ਗੱਲ ਵਿਸ਼ੇਸ਼ ਤੌਰ ਤੇ ਵਰਨਣਯੋਗ ਹੈ ਕਿ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਹੋਣ ਕਰਕੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਿੱਲੀ ਵਿੱਚ ਮਸਰੂਫ ਹਨ ਤੇ ਆਪਣੇ ਕੀਮਤੀ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਛੁੱਟੀ ਵਾਲੇ ਦਿਨ ਹਲਕੇ ਦੇ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਮੁਸਕਲਾਂ ਸੁਣ ਕਿ ਉਹਨਾਂ ਦਾ ਹੱਲ ਕਰਦੇ ਹਨ ਤੇ ਹਲਕੇ ਦੇ ਵਿਕਾਸ ਲ‌ਈ ਪਾਰਲੀਮੈਂਟ ਵਿੱਚ ਆਪਣੀ ਆਵਾਜ਼ ਉਠਾਉਂਦੇ ਹਨ ਤਾਂ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਸਮੇਤ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦਾ ਚਹੁੰਮੁਖੀ ਵਿਕਾਸ ਕਰਵਾ ਕਿ ਇਸ ਹਲਕੇ ਨੂੰ ਨੰਬਰ ਇਕ ਹਲਕਾ ਬਣਾਇਆ ਜਾ ਸੱਕੇ ਪਿੰਡ ਮੇਘਾ ਅਤੇ ਭਗਵਾਨਪੁਰ ਦੇ ਵਾਸੀਆਂ ਨੇ ਸਰਦਾਰ ਉਦੇਵੀਰ ਸਿੰਘ ਰੰਧਾਵਾ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਦੀ ਤਰਾਂ ਇਸ ਵਾਰ ਵੀ ਕਾਂਗਰਸ ਪਾਰਟੀ ਦਾ ਭਰਭੂਰ ਸਾਥ ਦੇ ਕਿ ਡੇਰਾ ਬਾਬਾ ਨਾਨਕ ਦੀ ਵਿਧਾਨ ਸਭਾ ਸੀਟ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਝੋਲੀ ਵਿੱਚ ਪਾਉਣਗੇ ਤੇ ਭਾਰੀ ਬਹੁਮਤ ਨਾਲ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕਿ ਰੰਧਾਵਾ ਪਰਿਵਾਰ ਦਾ ਕੱਦ ਹੋਰ ਉੱਚਾ ਕਰਨਗੇ ਇਸ ਮੌਕੇ ਤੇ ਦੋਵਾਂ ਪਿੰਡਾਂ ਦੇ ਪ੍ਰਮੁੱਖ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Leave a Reply

Your email address will not be published. Required fields are marked *