ਬਟਾਲਾ 02 ਅਗਸਤ ( ਚਰਨਦੀਪ ਬੇਦੀ )
ਅੱਜ 2 ਅਗਸਤ ਨੂੰ ਮੈਡਮ ਸ੍ਰੀ ਅਸ਼ਵਿਨੀ ਗੋਟਿਆਲ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਬਟਾਲਾ ਜੀ ਵੱਲੋਂ ਪੁਲਿਸ ਲਾਈਨ ਬਟਾਲਾ ਵਿਖੇ ਪ੍ਰੈਸ ਕਾਨਫਰੰਸ ਕਰਕੇ ਦਸਿਆ ਗਿਆ ਕਿ ਮਿਤੀ 29, ਜੁਲਾਈ ਨੂੰ ਇੱਕ ਸੂਚਨਾ ਥਾਣਾ ਸਿਵਲ ਲਾਈਨ ਬਟਾਲਾ ਵਿੱਚ ਪ੍ਰਾਪਤ ਹੋਈ ਕਿ ਇੱਕ 02 ਸਾਲ ਦੀ ਬੱਚੀ ਨਾਲ ਉਸਦੇ ਗੁਆਂਢ ਵਿੱਚ ਰਹਿੰਦੇ ਅਭਿਸੇਕ ਰੋਕਾਇਆ ਪੁੱਤਰ ਗਿਆਨ ਇੰਦਰ ਰੋਕਾਇਆ ਵਾਸੀ ਬਾਸਕਟੀਆ ਜਿਲ੍ਹਾ ਬੇਜਾਗ, ਨੇਪਾਲ ਹਾਲ ਰਣਜੀਤ ਨਗਰ ਬਟਾਲਾ ਵੱਕਤ ਕਰੀਬ 4:30 ਸ਼ਾਮ ਪੀੜਤ ਲੜਕੀ ਦੇ ਘਰ ਗਿਆ ਅਤੇ ਪੀੜਤ ਲੜਕੀ ਨੂੰ ਉਸਦੇ ਮਾਪਿਆ ਪਾਸੋਂ ਆਪਣੇ ਕੋਲ ਰੱਖ ਲਿਆ ਅਤੇ ਪੀੜਤ ਲੜਕੀ ਦਾ ਪਰਿਵਾਰ ਕੰਮ ਤੇ ਚਲਾ ਗਿਆ ਤਾਂ ਉਕਤ ਦੋਸ਼ੀ ਨੇ 02 ਸਾਲ ਦੀ ਬੱਚੀ ਨਾਲ ਬੇਰਹਿਮੀ ਕਰਦੇ ਹੋਏ ਰੇਪ ਕੀਤਾ।
ਜਿਸ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 214ਮਿਤੀ29.ਜੁਲਾਈਨੂੰਜੁਰਮ65(2),332(ਬੀ)BNS, 06 POCSO ACT ਥਾਣਾ ਸਿਵਲ ਲਾਈਨ ਬਟਾਲਾ ਵਿੱਚ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ ਅਮਲ ਵਿੱਚ ਲਿਆਂਦੀ ਅਤੇ ਦੋਸ਼ੀ ਉਕਤ ਨੂੰ ਗ੍ਰਿਫਤਾਰ ਕਰਨ ਲਈ ਮਾਨਯੋਗ ਸੀਨੀਅਰ ਕਪਤਾਨਪੁਲਿਸਬਟਾਲਾਜੀਦੀਆਹਦਾਇਤਾਅਨੁਸਾਰਵੱਖਵੱਖਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ।
ਦੌਰਾਨੇ ਤਫਤੀਸ਼ ਮਿਤੀ 31.ਜੁਲਾਈ ਨੂੰ ਸ੍ਰੀ ਅਜਾਦ ਦਵਿੰਦਰ ਸਿੰਘ ਪੀ.ਪੀ.ਐੱਸ ਉਪ ਕਪਤਾਨ ਪੁਲਿਸ ਸ਼ਹਿਰੀ ਬਟਾਲਾ ਜੀ ਦੀ ਨਿਗਰਾਨੀ ਹੇਠ ਇੰਸ. ਪ੍ਰਭਜੋਤ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨ ਅਤੇ ਇੰਸ. ਹਰਮੀਕ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਟਾਲਾ ਸਮੇਤ ਪੁਲਿਸ ਪਾਰਟੀਆ ਵੱਲੋਂ ਦੋਸ਼ੀ ਅਭਿਸੇਕ ਰੋਕਾਇਆ ਪੁੱਤਰ ਗਿਆਨ ਇੰਦਰ ਰੋਕਾਇਆ ਵਾਸੀ ਬਾਸਕਟੀਆ ਜਿਲ੍ਹਾ ਬੇਜਾਗ, ਨੇਪਾਲ ਹਾਲ ਰਣਜੀਤ ਨਗਰ ਬਟਾਲਾ ਨੂੰ ਦਿੱਲੀ ਤੋਂ ਦਿੱਲੀ ਪੁਲਿਸ ਦੇ ਆਈ.ਪੀ.ਐੱਸ ਪੁਲਿਸ ਅਫਸਰਾ ਦੀ ਸਹਾਇਤਾ ਦੇ ਨਾਲ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਖਿਲਾਫ਼ ਉਕਤ ਰਿਮਾਂਡ ਹਾਸਲ ਕੀਤਾ ਗਿਆ ਅਤੇ ਬਟਾਲਾ ਪੁਲੀਸ ਵੱਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।