ਬਟਾਲਾ 3 ਅਗਸਤ ( ਚਰਨਦੀਪ ਬੇਦੀ)
ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਨੂੰ ਕਾਗਰਸ ਹਾਈਕਮਾਂਡ ਵੱਲੋਂ ਜੰਮੂ ਕਸ਼ਮੀਰ ਚੌਣਾ ਲਈ ਸਕਰੀਨਿੰਗ ਕਮੇਟੀ ਦਾ ਚੈਅਰਮੈਨ ਨਿਯੁਕਤ ਕਰਨ ਤੇ ਆਲ ਇੰਡੀਆ ਕਾਗਰਸ ਕਮੇਟੀ ਦੇ ਪ੍ਧਾਨ ਮਲਿਕ ਅਰਜਨ ਖੜਗੇ ਰਾਜ ਸਭਾ ਮੈਂਬਰ ਸੀ੍ਮਤੀ ਸੋਨੀਆ ਗਾਂਧੀ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ।

ਇਸ ਮੌਕੇ ਗਲਬਾਤ ਕਰਦਿਆਂ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਇਕ ਇਮਾਨਦਾਰ ਨਿਡਰ ਅਤੇ ਬੇਬਾਕੀ ਨਾਲ ਬੋਲਣ ਵਾਲੇ ਲੀਡਰ ਹਨ ਪਾਰਟੀ ਹਾਈਕਮਾਂਡ ਨੇ ਜਿਥੇ ਵੀ ਉਹਨਾਂ ਦੀ ਡਿਉਟੀ ਹੈ ਉਹਨਾਂ ਨੇ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ ਹੈ ਇਸੇ ਕਰਕੇ ਕਾਗਰਸ ਪਾਰਟੀ ਹਾਈਕਮਾਂਡ ਨੇ ਉਹਨਾਂ ਤੇ ਵਿਸ਼ਵਾਸ ਕਰਕੇ ਉਹਨਾਂ ਨੂੰ ਜੰਮੂ ਕਸ਼ਮੀਰ ਚੌਣਾ ਲਈ ਚੈਅਰਮੈਨ ਨਿਯੁਕਤ ਕੀਤਾ ਹੈ ।
