ਡੇਰਾ ਬਾਬਾ ਨਾਨਕ 4ਅਗਸਤ ( ਚਰਨਦੀਪ ਬੇਦੀ )
ਅੱਜ ਸਰਦਾਰ ਉਦੇਵੀਰ ਸਿੰਘ ਰੰਧਾਵਾ ਨੌਜਵਾਨ ਕਾਂਗਰਸੀ ਆਗੂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਹੋਣਹਾਰ ਸਪੁੱਤਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਤੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਨੇ ਪਿੰਡ ਮੁਸਤਫਾਪੁਰ ਵਿਖੇ ਸਾਬਕਾ ਸਰਪੰਚ ਮੇਜ਼ਰ ਸਿੰਘ ਢਿੱਲੋਂ ਦੇ ਬਜਾਜ ਏਜੰਸੀ ਸੋ਼ਰੂਮ ਵਿਖੇ ਹਾਜਰੀ ਭਰ ਕੇ ਉਥੇ ਮੌਜੂਦ ਪਿੰਡ ਵਾਸੀਆਂ ਨਾਲ ਪੁਰਾਣੀਆਂ ਯਾਦਾਂ ਅਤੇ ਕਿੱਸਿਆਂ ਨੂੰ ਯਾਦ ਕੀਤਾ ਸਰਦਾਰ ਉਦੇਵੀਰ ਸਿੰਘ ਰੰਧਾਵਾ ਨੇ ਉਥੇ ਮੌਜੂਦ ਪਿੰਡ ਵਾਸੀਆਂ ਨੂੰ ਹਾਰਦਿਕ ਅਪੀਲ ਕੀਤੀ ਕਿ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਆ ਰਹੀ ਜ਼ਿਮਣੀ ਚੋਣ ਵਿੱਚ ਕਾਂਗਰਸ ਪਾਰਟੀ ਦਾ ਭਰਭੂਰ ਸਾਥ ਦਿੱਤਾ ਜਾਵੇ।
ਇਸ ਤੋਂ ਬਾਅਦ ਸਰਦਾਰ ਉਦੇਵੀਰ ਸਿੰਘ ਰੰਧਾਵਾ ਨੇ ਮੇਜਰ ਸਿੰਘ ਢਿੱਲੋਂ ਦੇ ਰਿਸ਼ਤੇਦਾਰ ਕੁਲਵੰਤ ਸਿੰਘ ਦੇ ਦੇਹਾਂਤ ਤੇ ਉਹਨਾਂ ਦੇ ਘਰ ਜਾ ਕਿ ਪਰਿਵਾਰ ਨਾਲ ਅਫਸੋਸ ਕੀਤਾ ਅਤੇ ਪਰਿਵਾਰ ਵਾਲਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਵਾਹਿਗੁਰ ਜੀ ਅੱਗੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਮੀਡੀਆ ਨਾਲ ਇਹ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ ।