ਬਟਾਲਾ 12 ਅਗਸਤ ( ਚਰਨਦੀਪ ਬੇਦੀ)
ਅੱਜ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਦੇ ਪਰਿਵਾਰ ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁਟਿਆ ਜੱਦ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਦੀ ਭਰਜਾਈ ਅਤੇ ਸਰਦਾਰ ਇੰਦਰਜੀਤ ਸਿੰਘ ਰੰਧਾਵਾ ਦੀ ਧਰਮਪਤਨੀ ਸਰਦਾਰਨੀ ਪਰਮਿੰਦਰ ਕੌਰ ਰੰਧਾਵਾ ਜੀ ਜੋ ਕੁਝ ਸਮੇਂ ਤੋ ਬੀਮਾਰ ਚੱਲ ਰਹੇ ਸਨ ਪੀ ਜੀ ਆਈ ਚੰਡੀਗੜ੍ਹ ਵਿੱਚ ਸਦੀਵੀਂ ਵਿਛੋੜਾ ਦੇ ਗਏ ਹਨ।
ਸਰਦਾਰਨੀ ਪਰਮਿੰਦਰ ਕੌਰ ਰੰਧਾਵਾ ਦਾ ਅੰਤਿਮ ਸੰਸਕਾਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਦੇ ਜੱਦੀ ਪਿੰਡ ਧਾਰੋਵਾਲੀ ਜਿਲਾ ਗੁਰਦਾਸਪੁਰ ਵਿਖੇ ਅੱਜ ਬਾਅਦ ਦੁਪਹਿਰ 12 ਅਗਸਤ 2024 ਨੂੰ ਤਿੰਨ ਵਜੇ ਕੀਤਾ ਜਾਵੇਗਾ ਸਰਦਾਰਨੀ ਪਰਮਿੰਦਰ ਕੌਰ ਰੰਧਾਵਾ ਦੇ ਦਿਹਾਂਤ ਦੀ ਖ਼ਬਰ ਸੁਣਦੇ ਹੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਸੌਕ ਦੀ ਲਹਿਰ ਪੈਦਾ ਹੋ ਗਈ ਪਰਮਿੰਦਰ ਕੌਰ ਰੰਧਾਵਾ ਦੇ ਦੇਹਾਂਤ ਤੇ ਆਪਣੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਰੰਧਾਵਾ ਪਰਿਵਾਰ ਨਾਲ ਲੰਬੇ ਸਮੇਂ ਤੋਂ ਵਿੱਚਰ ਰਹੇ ਕਿਸ਼ਨ ਚੰਦਰ ਮਹਾਜ਼ਨ ਅਤੇ ਸਮੂਹ ਮਹਾਜ਼ਨ ਪਰਿਵਾਰ ਨੇ ਇਸ ਅਕਿਹ ਅਤੇ ਅਸਿਹ ਭਾਣੇ ਲਈ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਅਤੇ ਸਰਦਾਰ ਇੰਦਰਜੀਤ ਸਿੰਘ ਰੰਧਾਵਾ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ ।