ਬੀਰ ਅਮਰ ਮਾਹਲ। ਸ੍ਰੀ ਅੰਮ੍ਰਿਤਸਰ ਸਾਹਿਬ।
ਸਥਾਨਕ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਮਨੋਰੋਗ ਡਾਕਟਰ ਵਿਦਿਆ ਸਾਗਰ ਮੈਂਟਲ ਹਸਪਤਾਲ ਵਿੱਚ ਸੈਂਕੜੇ ਹੀ ਦੇਸ਼ ਭਰ ਤੋਂ ਆਈਆਂ ਮੈਡੀਕਲ ਵਿਦਿਆਰਥਣਾ ਨੇ ਪੱਛਮੀ ਬੰਗਾਲ ਦੀ ਮਹਿਲਾ ਡਾਕਟਰ ਦੀ ਕੀਤੀ ਗਈ ਹੱਤਿਆ ਤੇ ਭਾਰੀ ਰੋਸ ਪ੍ਰਗਟ ਕੀਤਾ।
ਵਿਦਿਆਰਥਣਾਂ ਨੇ ਸਭ ਤੋਂ ਪਹਿਲਾਂ ਦੋ ਮਿੰਟ ਦਾ ਮੋਨ ਧਰ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਇਸ ਉਪਰੰਤ ਸਥਾਨਕ ਮੈਂਟਲ ਹੋਸਪਿਟਲ ਵਿੱਚ ਇੱਕ ਰੋਸ ਮਾਰਚ ਕੱਢਣ ਉਪਰੰਤ ਵੱਡੇ ਪੱਧਰ ਤੇ ਹੱਥਾਂ ਵਿੱਚ ਪੋਸਟਰ ਫੜ ਕੇ ਅਤੇ ਮੋਮਬੱਤੀਆਂ ਜਗਾ ਕੇ ਆਪਣੇ ਦੁੱਖ ਦਾ ਸੇਜਲ ਭਰੀਆਂ ਅੱਖਾਂ ਨਾਲ ਇਜਹਾਰ ਕੀਤਾ। ਉਹਨਾਂ ਨੇ ਕਿਹਾ ਕਿ ਅਗਰ ਦੇਸ਼ ਦੀਆਂ ਧੀਆਂ ਅਤੇ ਮੈਡੀਕਲ ਖਿੱਤੇ ਵਰਗੀਆਂ ਡਾਕਟਰਾਂ ਦੇ ਨਾਲ ਅਜਿਹੀ ਦਰਿੰਦਗੀ ਹੁੰਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਮਾਪੇ ਮੁੜ ਆਪਣੀਆਂ ਬੱਚੀਆਂ ਨੂੰ ਉੱਚ ਵਿੱਦਿਆ ਸ਼ਿਕਸ਼ਾ ਲੈਣ ਲਈ ਭੇਜਣ ਤੋਂ ਕੰਨੀ ਕਤਰਾਉਣ ਲੱਗ ਪੈਣਗੇ। ਉਹਨਾਂ ਨੇ ਸਰਕਾਰਾਂ ਨੂੰ ਹਲੂਣਾ ਦਿੰਦੇ ਹੋਏ ਕਿਹਾ ਕਿ ਅੱਜ ਦੇਸ਼ ਦੀ ਕੋਈ ਵੀ ਬੱਚੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ।
ਕੈਪਸਨ। ਸਥਾਨਕ ਵਿਦਿਆ ਸਾਗਰ ਮਨੋਰੋਗ ਹਸਪਤਾਲ ਵਿੱਚ ਸੈਂਕੜੇ ਵਿਦਿਆਰਥਣਾਂ ਵੱਲੋਂ ਹੱਥਾਂ ਵਿੱਚ ਪੋਸਟਰ ਅਤੇ ਮੋਮਬੱਤੀਆਂ ਲੈ ਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਦਿੰਦੇ ਹੋਏ।