ਬੀਰ ਅਮਰ ਮਾਹਲ। ਸ੍ਰੀ ਅੰਮ੍ਰਿਤਸਰ ਸਾਹਿਬ। ਵਿਸ਼ੇਸ਼ ਰਿਪੋਰਟ।
ਬਹੁਤ ਹੀ ਦਰਿੰਦਗੀ ਨਾਲ ਪੱਛਮੀ ਬੰਗਾਲ ਵਿੱਚ ਮਹਿਲਾ ਡਾਕਟਰ ਦੀ ਹੋਈ ਹੱਤਿਆ ਕਾਰਨ ਪੂਰੇ ਭਾਰਤਵਰਸ ਦੇ ਡਾਕਟਰਾਂ ਵਿੱਚ ਗੁੱਸੇ ਦੀ ਲਹਿਰ ਹੋਰ ਵੱਧ ਰਹੀ ਹੈ , ਅਤੇ ਡਾਕਟਰ ਸਰਕਾਰ ਨੂੰ ਜੀ ਭਰ ਕੇ ਉਹਨਾਂ ਨਾਲ ਹੋ ਰਹੀਆਂ ਵਧੀਕੀਆਂ ਕਰਕੇ ਨਿੰਦਾ ਕਰ ਰਹੇ ਹਨ ।
ਇਸੇ ਤਹਿਤ ਅੱਜ ਡਾਕਟਰਾਂ ਦੀ ਨਾਮਵਰ ਸੰਸਥਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਸਮੂਹ ਡਾਕਟਰਾਂ ਅਤੇ ਰੈਜੀਡੈਂਟ ਨੂੰ ਸਾਂਝੇ ਤੌਰ ਤੇ ਸਮਰਥਨ ਦਿੰਦੇ ਹੋਏ ਸਥਾਨਕ ਮੈਡੀਕਲ ਕਾਲਜ ਪ੍ਰਿੰਸੀਪਲ ਦਫਤਰ ਦੇ ਗੇਟ ਤੋਂ ਇੱਕ ਮਹਾਂ ਰੈਲੀ ਦਾ ਰੋਸ ਭਰਪੂਰ ਪ੍ਰਦਰਸ਼ਨ ਕੀਤਾ ਗਿਆ। ਜਿਲੇ ਦੇ ਸਮੂਹ ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮ ਵੱਲੋਂ ਆਪਣੇ ਕੰਮ ਕਾਜ ਤੇ ਸਿਹਤ ਸੇਵਾਵਾਂ ਠੱਪ ਕਰਕੇ ਸਰਕਾਰ ਵਿਰੁੱਧ ਭਰਪੂਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਆਈਐਮਏ ਦੇ ਪ੍ਰਧਾਨ ਅਤੁਲ ਕਪੂਰ ਅਤੇ ਤੇਜ਼ ਬੁਲਾਰੇ ਡਾਕਟਰ ਜਸਪ੍ਰੀਤ ਗਰੋਵਰ ਨੇ ਕਿਹਾ ਕਿ ਹੁਣ ਤਾਂ ਹੱਦ ਤੋਂ ਵੀ ਵੱਧ ਹੋ ਗਈ ਅਤੇ ਡਾਕਟਰਾਂ ਨਾਲ ਹੋਰ ਰਹੇ ਜੁਲਮ ਅਤੇ ਉਹਨਾਂ ਦੇ ਹਸਪਤਾਲਾਂ ਵਿੱਚ ਹੁੰਦੀ ਭੰਨ ਤੋੜ ਤੇ, ਡਾਕਟਰਾਂ ਦੀ ਕੀਤੀ ਜਾ ਰਹੀ ਹੱਤਿਆ ਦੇਸ਼ ਦੇ ਮੱਥੇ ਤੇ ਕਲੰਕ ਸਾਬਤ ਹੋਵੇਗੀ। ਡਾਕਟਰਾਂ ਨੇ ਕਿਹਾ ਸਹਿਜ ਮੁੱਠੀ ਭਰ ਤਮਾਸ਼ਬੀਨਾਂ ਅਤੇ ਗੁੰਡਿਆਂ ਦਾ ਵਰਗ ਸਰਕਾਰ ਨੂੰ ਆਪਣੀਆਂ ਘਿਨਾਉਣੀਆਂ ਹਰਕਤਾਂ ਕਰਕੇ ਮੂੰਹ ਚੜਾ ਰਿਹਾ ਹੈ ਅਤੇ ਸਰਕਾਰ ਮੂਕ ਦਰਸ਼ਕ ਬਣ ਕੇ ਅਜਿਹੇ ਚੰਦ ਸ਼ਰਾਰਤੀਆਂ ਅੱਗੇ ਬੇਬਸ ਨਜ਼ਰ ਆ ਰਹੀ ਹੈ ਜੋ ਕਿ ਸ਼ਰਮਨਾਕ ਹੈ।
ਡਾਕਟਰਾਂ ਨੇ ਸਰਕਾਰ ਨੂੰ ਕੋਸਦੇ ਹੋਏ ਕਿਹਾ ਕਿ ਅਗਰ ਦੇਸ਼ ਦੇ ਹਾਲਾਤ ਇਸ ਤਰ੍ਹਾਂ ਹੀ ਬੱਤਰ ਹੁੰਦੇ ਗਏ ਤਾਂ ਉਹ ਦਿਨ ਦੂਰ ਨਹੀਂ ਕੀ ਸਮਾਜ ਆਪਣੀਆਂ ਲੜਕੀਆਂ ਨੂੰ ਉੱਚ ਸਿੱਖਿਆ ਲਈ ਭੇਜਣ ਵੇਲੇ ਚਿੰਤਤ ਅਤੇ ਖੌਫ ਜਦਾ ਹੋਵੇਗਾ। ਇਸ ਮੌਕੇ ਪ੍ਰਧਾਨ ਡਾ, ਅਤੁਲ ਕਪੂਰ, ਸੈਕਟਰੀ ਡਾ, ਜਸਪ੍ਰੀਤ ਗਰੋਵਰ,ਡਾ, ਗੁਰਿੰਦਰ ਹਰਗੁਣ,ਡਾ, ਉਪੀ ਸੰਘਾਣੀਆ,ਡਾ, ਨਵਪ੍ਰੀਤ ਸਿੰਘ,ਡਾ, ਸੁਖਜੀਤ ਸਿੰਘ,ਡਾ, ਐਚ ਐਸ ਨਾਗਪਾਲ, ਡਾ, ਕੁਲਦੀਪ ਅਰੋੜਾ, ਡਾ, ਨਈਯਰ, ਡਾ, ਐਚਪੀ ਸਿੰਘ,ਡਾ,ਸੁਬਨੀਤ,ਡਾ, ਜਤਿੰਦਰ ਮਲਹੋਤਰਾ,ਡਾ, ਸੂਜਾਤਾ ਸ਼ਰਮਾ,ਡਾ, ਸਿਮਰਪ੍ਰੀਤ, ਤੋਂ ਇਲਾਵਾ ਸੈਂਕੜੇ ਹੋਰ ਪ੍ਰਾਈਵੇਟ ਡਾਕਟਰ ਅਤੇ ਮੈਡੀਕਲ ਕਾਲਜ ਦੇ ਡਾਕਟਰ ਅਤੇ ਸਮੂਹ ਲੈਬੋਟਰੀ ਟੈਕਨੀਸ਼ੀਅਨ ਅਤੇ ਅਹੁਦੇਦਾਰ ਵੀ ਮੌਜੂਦ ਸਨ। ਕੈਪਸਨ। ਪੱਛਮੀ ਬੰਗਾਲ ਦੀ ਮਹਿਲਾ ਡਾਕਟਰ ਦੀ ਮੌਤ ਦੇ ਰੋਸ ਵਜੋਂ ਜਿਲ ਅੰਮ੍ਰਿਤਸਰ ਦੇ ਸਮੂਹ ਹਸਪਤਾਲਾਂ ਨਰਸਿੰਗ ਹੋਮ ਦੇ ਡਾਕਟਰ ਅਤੇ ਮੈਡੀਕਲ ਕਾਲਜ ਦੇ ਰੈਜੀਡੈਂਟ ਰੋਸ ਮਾਰਚ ਕੱਢਦੇ ਹੋਏ।