ਬਟਾਲਾ 31 ਅਗਸਤ ( ਚਰਨਦੀਪ ਬੇਦੀ )
ਬਜਰੰਗ ਦਲ ਹਿੰਦੂਸਤਾਨ ਦੇ ਰਾਸ਼ਟਰੀ ਪ੍ਰਧਾਨ ਜੇ.ਕੇ ਚਗਰਾਂ ਅਤੇ ਰਾਸ਼ਟਰੀ ਜਨਰਲ ਸਕੱਤਰ ਕੁਲਦੀਪ ਸੋਨੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਿਟੀ ਪ੍ਰਧਾਨ ਪਾਰਸ ਦੀ ਅਗਵਾਈ ਵਿੱਚ ਸ਼ਹੀਦ ਸਰਦਾਰ ਬੇਅੰਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ।
ਜਿਸ ਵਿੱਚ ਉਤਰ ਭਾਰਤ ਦੇ ਪ੍ਰਧਾਨ ਗਗਨ ਪਲਾਜ਼ਾ ਅਤੇ ਉਤਰ ਭਾਰਤ ਦੇ ਮੀਡੀਆ ਪ੍ਰਭਾਰੀ ਰਾਜੀਵ ਮਿੰਟੂ ਤੇ ਲੀਗਲ ਅਡਵਾਈਜ਼ਰ ਪੰਜਾਬ ਚੰਦਰਕਾਂਤ ਮਹਾਜਨ ਵਿਸ਼ੇਸ਼ ਤੌਰ ਪਹੁੰਚੇ ਇਸ ਮੌਕੇ ਤੇ ਬਜਰੰਗ ਦਲ ਹਿੰਦੂਸਤਾਨ ਦੇ ਆਗੂਆਂ ਨੇ ਬੋਲਦਿਆਂ ਹੋਏ ਕਿਹਾ ਕਿ ਸ਼ਹੀਦ ਸਰਦਾਰ ਬੇਅੰਤ ਸਿੰਘ ਜੀ ਵੱਲੋਂ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਨੂੰ ਬਹਾਲ ਕਰਨ ਲਈ ਪੰਜਾਬ ਲਈ ਸ਼ਹੀਦੀ ਦਿੱਤੀ 1984 ਦਾ ਦੌਰ ਬਹੁਤ ਹੀ ਮੰਦਭਾਗਾ ਸੀ ਜਿਸ ਵਿੱਚ ਬਹੁਤ ਸਾਰੇ ਨਿਰਦੋਸ਼ ਹਿੰਦੂ ਵੀਰਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਇਸ ਸਮੇਂ ਦੌਰਾਨ ਹਿੰਦੂ ਪਰਿਵਾਰਾਂ ਉਪਰ ਤਸ਼ੱਦਦ ਹੋਇਆ ਜਦ 1992 ਵਿੱਚ ਸ਼ਹੀਦ ਸਰਦਾਰ ਬੇਅੰਤ ਸਿੰਘ ਜੀ ਮੁੱਖ ਮੰਤਰੀ ਬਣੇ ਤਾਂ ਪੰਜਾਬ ਵਿੱਚ ਅਮਨ ਸ਼ਾਂਤੀ ਨੂੰ ਬਹਾਲ ਕਰਨ ਲਈ ਉਹਨਾਂ ਨੇ ਆਪਣੇ ਜੀਵਨ ਦਾ ਬਲਿਦਾਨ ਦਿੱਤਾ ਅਤੇ ਪੰਜਾਬ ਦਾ ਮਾਹੋਲ ਸ਼ਾਂਤੀਮਈ ਬਣਾਇਆ ਅੱਜ ਦੇ ਦਿਨ 31 ਅਗੱਸਤ ਨੂੰ ਦਹਿਸ਼ਤਗਰਦਾਂ ਨੇ ਉਹਨਾਂ ਉੱਪਰ ਹਮਲਾ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜੋ ਪੰਜਾਬ ਅਤੇ ਪੰਜਾਬੀਅਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਸੀ ਬਜਰੰਗ ਦਲ ਹਿੰਦੂਸਤਾਨ ਉਹਨਾਂ ਨੂੰ ਨਿੱਘੇ ਦਿਲ ਤੋਂ ਸ਼ਰਧਾਂਜਲੀ ਦਿੰਦੇ ਹਾਂ ਕਿ ਇਹੋ ਜਿਹੇ ਯੋਧੇ ਪੰਜਾਬ ਦੀ ਧਰਤੀ ਤੇ ਜ਼ਨਮ ਲੈਂਦੇ ਰਹਿਣ ਇਸ ਮੌਕੇ ਤੇ ਪਵਨ ਕੁਮਾਰ ਪੰਮਾ ਜ਼ਿਲਾ ਸੀਨੀਅਰ ਮੀਤ ਪ੍ਰਧਾਨ , ਰਾਕੇਸ਼ ਕੁਮਾਰ ਜ਼ਿਲਾ ਮੀਡੀਆ ਇੰਚਾਰਜ, ਪਿੰਟੂ ਜ਼ਿਲਾ ਮੀਤ ਪ੍ਰਧਾਨ, ਮਨੋਜ਼ ਕੁਮਾਰ ਮਨੀ ਜ਼ਿਲਾ ਮੀਤ ਪ੍ਰਧਾਨ, ਅਮਨ ਸ਼ਰਮਾ, ਹੈਪੀ ਕਾਹਲੋ ਆਦਿ ਮੌਜੂਦ ਸਨ।