ਕਲਾਨੌਰ, 17 ਸਤੰਬਰ : ਵਰਿੰਦਰ ਬੇਦੀ
ਨਾਗ ਵਾਲੇ ਮੰਦਿਰ ਕਲਾਨੌਰ ਵੱਲੋਂ ਗਣਪਤੀ ਮਹਾਰਾਜ ਜੀ ਦਾ ਵਿਸਰਜਨ ਸਮਾਗਮ ਅੱਜ ਬੜੀ ਧੂਮਧਾਮ ਨਾਲ ਕਰਵਾਇਆ ਗਿਆ | ਇਸ ਮੌਕੇ ਨਾਗਾਂ ਵਾਲੇ ਮੰਦਿਰ ਤੋਂ ਭਗਵਾਨ ਗਣਪਤੀ ਜੀ ਦੀ ਵਿਰਾਜਮਾਨ ਮੂਰਤੀ ਦਾ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਅਤੇ ਭਜਨ ਮੰਡਲੀਆਂ ਵੱਲੋਂ ਗਣਪਤੀ ਮਹਾਰਾਜ ਜੀ ਦੇ ਸੁੰਦਰ ਸੁੰਦਰ ਭਜਨ ਪੇਸ਼ ਕੀਤੇ ਗਏ।
ਵੱਖ-ਵੱਖ ਬਜ਼ਾਰਾਂ ਵਿੱਚ ਸ਼ਰਧਾਲੂਆਂ ਵੱਲੋਂ ਗਣਪਤੀ ਜੀ ਦਾ ਸਵਾਗਤ ਕੀਤਾ ਗਿਆ। ਪਿੰਡ ਤਿੱਬੜ ਨਹਿਰ ਵਿੱਚ ਸ਼ਰਧਾਲੂਆਂ ਵੱਲੋਂ ਭਗਵਾਨ ਗਣਪਤੀ ਦੀ ਮੂਰਤੀ ਦਾ ਵਿਸਰਜਨ ਕੀਤਾ ਗਿਆ।
ਇਸ ਮੌਕੇ ਕਮਲੇਸ਼ ਵੋਹਰਾ, ਵਰੁਣ ਵੋਹਰਾ, ਰਮੇਸ਼ ਮਹਾਜਨ, ਊਸ਼ਾ ਵਰਮਾ, ਪੂਜਾ ਬੇਦੀ, ਦਰਸ਼ਨ ਬੇਦੀ, ਲਕਸ਼ਮੀ ਸ਼ਰਮਾ, ਵੰਦਨਾ ਅਗਰਵਾਲ, ਕਵਿਤਾ ਕੋਹਲੀ, ਪ੍ਰਵੀਨ ਕੁਮਾਰੀ, ਸੁਸ਼ਮਾ ਸੋਈ, ਮੀਨੂੰ ਸੋਈ, ਸੁਨੀਤਾ ਅਗਰਵਾਲ, ਵਿਨੋਦ ਸ਼ਰਮਾ ਆਦਿ ਹਾਜ਼ਰ ਸਨ।