Wed. Jul 23rd, 2025

ਬੀਰ ਅਮਰ ਮਾਹਲ। ਸ੍ਰੀ ਅੰਮ੍ਰਿਤਸਰ ਸਾਹਿਬ।

ਰੈਡ ਕਰਾਸ ਸੋਸਾਇਟੀ, ਅੰਮ੍ਰਿਤਸਰ ਵਲੋਂ ਸ਼ਹਿਦ ਭਗਤ ਸਿੰਘ ਦਾ ਜਨਮ ਦਿਹਾੜਾ ਬਹੁਤ ਹੀ ਧੂਮਧਾਮ ਨਾਲ ਰੈਡ ਕਰਾਸ ਭਵਨ ਅੰਮ੍ਰਿਤਸਰ ਵਿਖੇ ਮਨਾਇਆ ਗਿਆ । ਇਸ ਸਮਾਗਮ ਵਿਚ ਵੱਖ ਵੱਖ ਐਨ ਜੀ ਓ, ਨੋਲੇਜ਼ ਵਿਲ੍ਹਾ ਵੈਲਫੇਅਰ ਸੋਸਾਇਟੀ, ਖਾਲਸਾ ਕਾਲਜ਼ ਇੰਜੀਨਿਅਰਿੰਗ ਅਤੇ ਟਕਨੋਲੋਜੀ, ਸ਼ਹਿਜ਼ਾਦਾ ਨੰਦ ਕਾਲਜ਼, ਰੈਡ ਕਰਾਸ ਕੰਪਿਊਟਰ ਸੈਂਟਰ ਦੇ ਵਿਦਿਆਰਥੀਆ ਅਤੇ ਨਹਿਰੂ ਯੂਵਾ ਕੇਂਦਰ ਦੇ ਨੋਜਵਾਨਾਂ ਨੇ ਭਾਗ ਲਿਆ ।

ਬਹੁਤ ਸਾਰੇ ਨੌਜਵਾਨਾਂ ਨੇ ਦੇਸ਼ ਦੇ ਦੀ ਅਜਾਦੀ ਦੇ ਸੱਚੇ ਹੀਰੋ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆ ਖੂਨਦਾਨ ਕੀਤਾ। ਇਸ ਮੋਕੇ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਸਾਕਸ਼ੀ ਸਾਹਨੀ, ਆਈ ਏ ਐਸ, ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਸ਼ਾਮਿਲ ਹੋਏ । ਉਹਨਾਂ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਿਹਾ ਕਿ ਸਰਦਾਰ ਭਗਤ ਸਿੰਘ ਦੇਸ਼ ਦੇ ਇਕ ਸੱਚੇ ਦੇਸ਼ ਭਗਤ ਸਨ ਅਤੇ ਨੌਜਵਾਨਾਂ ਦੇ ਨਾਇਕ ਹਨ, ਉਹਨਾ ਦੇ ਮਨ ਵਿਚ ਮਾਨਵਤਾ ਸੇਵਾ ਕੁੱਟ ਕੁੱਟ ਕੇ ਭਰੀ ਹੋਈ ਸੀ ,ਜਿਸ ਸੋਚ ਨਾਲ ਉਨ੍ਹਾ ਨੇ ਗੁਲਾਮੀ ਦੀਆਂ ਜੰਜੀਰਾ ਨੂੰ ਤੋੜਨ ਲਈ ਸਮਾਜ ਦੇ ਸਾਰੇ ਵਰਗਾ ਨੂੰ ਲਾਮਬੰਦ ਕਰਕੇ ਦੇਸ਼ ਦੀ ਅਜ਼ਾਦੀ ਦਾ ਰਾਹ ਪੱਧਰਾ ਕੀਤਾ । ਜਿਸ ਸਦਕਾ ਅੰਗਰੇਜ ਹਕੂਮਤ ਨੂੰ ਭਾਰਤ ਨੂੰ ਅਜਾਦ ਕਰਨ ਲਈ ਮਜਬੂਰ ਹੋਣਾ ਪਿਆ। ਉਹਨਾਂ ਕਿਹਾ ਕਿ ਅਸੀ ਅੱਜ ਉਹਨਾ ਕਰਕੇ ਹੀ ਦੇਸ਼ ਦੀ ਅਜਾਦੀ ਦਾ ਨਿੱਘ ਮਾਣ ਰਹੇ ਹਾਂ। ਇਸ ਮੋਕੇ ਤੇ ਮੈਡਮ ਗੁਰਸਿਮਰਨਜੀਤ ਕੋਰ, ਪੀ ਸੀ ਐਸ, ਸਹਾਇਕ ਕਮਿਸ਼ਨਰ(ਜ) ਅਤੇ ਮੈਡਮ ਸੋਨਮ, ਆਈ.ਏ.ਐਸ, ਐਸ ਡੀ ਐਮ, ਮਜੀਠਾ ਨੇ ਵੀ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਤੇ ਉਹਨਾ ਦੀ ਅਜਾਦੀ ਸੰਘਰਸ਼ ਬਾਰੇ ਵਿਚਾਰ ਪੇਸ਼ ਕੀਤੇ। ਰੈਡ ਕ੍ਰਾਸ ਸੋਸਾਇਟੀ ਵੱਲੋਂ ਸਕੱਤਰ ਸ਼੍ਰੀ ਸੈਮਸਨ ਮਸੀਹੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਰਦਾਰ ਭਗਤ ਸਿੰਘ ਜੀ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ।

ਕੈਪਸ਼ਨ ।
ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਮੌਕੇ ਡਿਪਟੀ ਕਮਿਸ਼ਨਰ ਅਤੇ ਹੋਰ ਸ਼ਖਸ਼ੀਅਤਾਂ

Leave a Reply

Your email address will not be published. Required fields are marked *