ਕਲਾਨੌਰ ਪੁਲਿਸ ਨੇ ਗਸ਼ਤ ਦੌਰਾਨ ਹੈਰੋਇਨ ਅਤੇ ਡਰੱਗ ਮਨੀ ਸਮੇਤ ਦੋ ਨੌਜਵਾਨਾਂ ਨੂੰ ਕੀਤਾ ਕਾਬੂ
ਕਲਾਨੌਰ, 29 ਸਤੰਬਰ ਵਰਿੰਦਰ ਬੇਦੀ- ਪੁਲਿਸ ਥਾਣਾ ਕਲਾਨੌਰ ਵੱਲੋਂ ਗਸ਼ਤ ਦੋਰਾਨ ਦੋ ਨੌਜਵਾਨਾਂ ਨੂੰ 25 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਕਲਾਨੌਰ ਦੇ ਐਸ ਐਚ ਓ ਮੇਜ਼ਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਹਰਜਿੰਦਰ ਸਿੰਘ, ਏ ਐਸ ਆਈ ਰਾਜਨ ਕੁਮਾਰ, ਹੈਂਡ ਕਾਂਸਟੇਬਲ ਸੁੱਚਾ ਸਿੰਘ ਸਰਕਾਰੀ ਗੱਡੀ ਤੇ ਸਵਾਰ ਹੋ ਕੇ ਗਸਤ ਅਤੇ ਭੈੜੇ ਅਨਸਰਾਂ ਦੀ ਤਲਾਸ ਲਈ ਕਲਾਨੌਰ ਦਾਣਾ ਮੰਡੀ , ਪਿੰਡ ਭੰਗਵਾ , ਪਿੰਡ ਖੁਸ਼ੀਪੁਰ ਆਦਿ ਨੂੰ ਜਾ ਰਹੇ ਸੀ , ਜਦ ਪੁਲਿਸ ਪਾਰਟੀ ਗਸਤ ਕਰਦੀ ਹੋਈ ਅਕਾਸ ਕਲੋਨੀ ਬਟਾਲਾ ਮਾਰਗ ਤੇ ਪੰਹੁਚੀ ਤੱਦ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਮੋਟਰ ਸਾਈਕਲ ਦੇ ਪਿੱਛੇ ਬੈਠਾ ਨੌਜਵਾਨ ਨੇ ਆਪਣੀ ਜੇਬ ਵਿੱਚੋਂ ਇੱਕ ਮੋਮੀ ਲਿਫਾਫਾ ਕੱਢ ਕੇ ਸੁੱਟਣ ਲੱਗੇ ਨੂੰ ਤਾਂ ਪੁਲਿਸ ਮੁਲਾਜ਼ਮਾਂ ਨੇ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ , ਜਿਸਨੇ ਆਪਣਾ ਨਾਮ ਪ੍ਰਿੰਸ ਮਸੀਹ ਪੁੱਤਰ ਮੰਗਾ ਮਸੀਹ ਵਾਸੀ ਦਰਗਾਬਾਦ ਥਾਣਾ ਕੋਟਲੀ ਸੂਰਤ ਮੱਲੀਆ ਅਤੇ ਮੋਟਰ ਸਾਈਕਲ ਚਾਲਕ ਨੇ ਆਪਣਾ ਨਾਮ ਇੰਦਰਆਸ ਮਸੀਹ ਪੁੱਤਰ ਆਜਤ ਮਸੀਹ ਵਾਸੀ ਦਰਗਾਬਾਦ ਥਾਣਾ ਕੋਟਲੀ ਸੂਰਤ ਮੱਲੀਆ ਦੱਸਿਆ । ਪ੍ਰਿੰਸ ਮਸੀਹ ਕੋਲੋ ਬ੍ਰਾਮਦ ਮੋਮੀ ਲਿਫਾਫੇ ਨੂੰ ਖੋਲ ਕੇ ਚੈਕ ਕੀਤਾ ਤਾ 25 ਗ੍ਰਾਮ ਹੈਰੋਇੰਨ ਅਤੇ ਪੈਂਟ ਦੀ ਜੇਬ ਵਿੱਚੋ 500/500 ਦੇ 4 ਨੋਟ ਜੋ ਕੁੱਲ 2000 / – ਭਾਰਤੀ ਕਰੰਸੀ ਬ੍ਰਾਮਦ ਹੋਈ ਦੋ ਉਨਾਂ ਨੇ ਹੈਰੋਇੰਨ ਵੇਚ ਕੇ ਇਕੱਠੇ ਕੀਤੇ ਸਨ। ਦੋਸ਼ੀਆਂ ਖਿਲਾਫ ਪੁਲਿਸ ਥਾਣਾ ਕਲਾਨੌਰ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ