ਕਲਾਨੌਰ (ਵਰਿੰਦਰ ਬੇਦੀ)-
ਦੇਸ਼ ਦੀ ਅਜਾਦੀ ’ਚ ਆਪਣਾ ਯੋਗਦਾਨ ਪਾਊਣ ਵਾਲੇ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਤੇ ਬਲੱਡ ਡੌਨਰਜ ਸੁਸਾਇਟੀ ਗੁਰਦਾਸਪੁਰ ਵਲੋਂ ਸਥਾਨਕ ਕਸਬੇ ਦੇ ਸ਼ਿਵ ਮੰਦਿਰ ’ਚ ਸਮਾਗਮ ਕੀਤਾ ਗਿਆ।
ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ 117ਵੇਂ ਜਨਮ ਜਨਮ ਦਿਹਾੜੇ ਮੌਕੇ ਕਲਾਨੌਰ ਤੇ ਗੁਰਦਾਸਪੁਰ ਤੋਂ ਵੱਡੀ ਗਿਣਤੀ ’ਚ ਸਾਥੀਆਂ ਨੇ ਸਮੂਲੀਅਤ ਕੀਤੀ। ਇਸ ਦੌਰਾਨ ਇਕੱਤਰ ਵਲੋਂ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੀ ਤਸਵੀਰ ਅੱਖੇ ਖੜੇ ਹੋ ਕੇ ਇੰਨਲਾਬੀ ਨਾਅਰੇ ਲਗਾਏ ਗਏ। ਇਸ ਦੌਰਾਨ ਸੁਸਾਇਟੀ ਦੇ ਨੁਮਾਇੰਦਿਆਂ ਵਲੋਂ ਭਵਿੱਖ ’ਚ ਵੀ ਅੱਗੇ ਹੋ ਕੇ ਪਹਿਲੇ ਤੋਂ ਹੋਰ ਵੱਧ ਚੜ੍ਹ ਕੇ ਸਮਾਜਸੇਵਕਾਂ ਦੇ ਕੰਮ ਕਰਨ ਦਾ ਅਹਿਦ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸੁਸਾਇਟੀਆਂ ਸਮਾਜਸੇਵਕਾਂ ਦੇ ਸਹਿਯੋਗ ਨਾਲ ਲੋੜਵੰਦਾਂ ਦੀ ਮਦਦ, ਦਵਾਈਆਂ, ਪੜ੍ਹਾਈ, ਵਿਆਹ, ਮਕਾਨ ਨਿਰਮਾਣ ਆਦਿ ਦੇ ਕਾਰਜ ਕਰਦੀਆਂ ਆ ਰਹੀਆਂ ਹਨ। ਇਸ ਸਮਾਗਮ ’ਚ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ, ਗੁਰਸ਼ਰਨਜੀਤ ਸਿੰਘ ਪੁਰੇਵਾਲ, ਸੁਖਵਿੰਦਰ ਪਾਲ ਮੱਲ੍ਹੀ ਕੋਰ ਕਮੇਟੀ ਮੈਂਬਰ, ਆਦਰਸ਼ ਕੁਮਾਰ ਗੁਰਦਾਸਪੁਰ ਕੋਰ ਕਮੇਟੀ ਮੈਂਬਰ, ਸੁਨੀਲ ਕੁਮਾਰ ਗੁਰਦਾਸਪੁਰ, ਪ੍ਰਿੰ. ਸੁਰਿੰਦਰ ਵਰਧਨ, ਦਰਸ਼ਨ ਸਿੰਘ ਪੁਰੇਵਾਲ, ਹਰਕੰਵਲਜੀਤ ਸਿੰਘ ਰੰਧਾਵਾ, ਸੁਰਿੰਦਰ ਮੱਲ੍ਹੀ, ਪਲਵਿੰਦਰ ਸਿੰਘ ਮਾਹਲ, ਹਰਦੀਪ ਸਿੰਘ ਕਾਹਲੋਂ ਬਖਸ਼ੀਵਾਲ, ਕਾਕਾ ਮਹਾਂਦੇਵ, ਸੁਖਨੰਦਨ ਸਿੰਘ ਭਾਰਤੀ, ਹਰਪ੍ਰੀਤ ਸਿੰਘ ਹੈਰੀ, ਮਨਦੀਪ ਕੁਮਾਰ, ਮੋਨੂੰ ਸ਼ਰਮਾਂ, ਹਰੀਸ਼ ਕੁਮਾਰ, ਨਰਿੰਦਰ ਸਿੰਘ, ਮਨਿੰਦਰ ਸਿੰਘ ਸਮੇਤ ਹੋਰ ਸਮਾਜਸੇਵਕ ਵੀ ਹਾਜਰ ਰਹੇ।