Sun. Jul 27th, 2025

ਕਲਾਨੌਰ,3 ਅਕਤੂਬਰ ਵਰਿੰਦਰ ਬੇਦੀ –

ਸੰਯੁਕਤ ਕਿਸਾਨ ਮੋਰਚੇ ਵੱਲੋਂ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ ਸੈਂਟਰ ਸਰਕਾਰ ਦੇ ਪੁਤਲੇ ਫੂਕਣ ਦੇ ਸੱਦੇ ਤੇ ਅੱਜ ਜਮਹੂਰੀ ਕਿਸਾਨ ਸਭਾ ਇਕਾਈ ਕਲਾ ਨੌਰ ਵੱਲੋਂ ਸ਼ਹੀਦ ਭਗਤ ਸਿੰਘ ਗੇਟ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ ।

ਪੁਤਲਾ ਫੂਕਣ ਤੋਂ ਪਹਿਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਸੁਰਿੰਦਰ ਪਾਲ ਸ਼ਰਮਾ ਬਿਸ਼ਨਕੋਟ ਅਤੇ ਹਰਜੀਤ ਸਿੰਘ ਕਾਹਲੋ ਜ਼ਿਲਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਕਿਸਾਨ ਸ਼ਹੀਦਾਂ ਦੇ ਕਾਤਲਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ ।

ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਦ ਤੱਕ ਇਹਨਾਂ ਸ਼ਹੀਦਾਂ ਦੇ ਕਾਤਲਾਂ ਨੂੰ ਸਜਾਵਾਂ ਨਹੀਂ ਮਿਲਦੀਆਂ ਉਹਨਾਂ ਚਿਰ ਤੱਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਖ ਵੱਖ ਰੂਪਾਂ ਵਿੱਚ ਐਕਸ਼ਨ ਕਰਕੇ ਸਰਕਾਰ ਨੂੰ ਇਸ ਗੱਲ ਦੀ ਮਜਬੂਰ ਕੀਤਾ ਜਾਵੇਗਾ ਕਿ ਉਹ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ ਦੇਵੇ ਅੱਜ ਦੇ ਇਸ ਇਕੱਠ ਵਿੱਚ ਹੋਰ ਨਾ ਤੋਂ ਇਲਾਵਾ ਸਰਵ ਸ੍ਰੀ ਗੁਰਜੀਤ ਸਿੰਘ ਬੁਲਾਰੀਆ, ਬਲਜੀਤ ਸਿੰਘ ਗੁਰਾਇਆ, ਗੁਰਮੇਜ ਸਿੰਘ ਪੱਡਾ, ਚਰਨਜੀਤ ਸਿਘ, ਸੁਖਜਿੰਦਰ ਸਿੰਘ ਮੌੜ, ਬਲਰਾਜ ਸਿੰਘ ਬਿਸ਼ਨਕੋਟ, ਗੁਰਿੰਦਰ ਪਾਲ ਸਿੰਘ ਸੋਨੂ, ਰੋਸ਼ਨ ਲਾਲ ਜੋਸ਼ੀ, ਮੋਹਣ ਸਿੰਘ ਚੌਹਾਨ, ਸੁਰਜੀਤ ਸਿੰਘ ਚੌਹਾਨ ਹਾਜਰ ਸਨ।

Leave a Reply

Your email address will not be published. Required fields are marked *