ਬੀਰ ਅਮਰ ਮਾਹਲ, ਸ੍ਰੀ ਅੰਮ੍ਰਿਤਸਰ ਸਾਹਿਬ।
ਅਮ੍ਰਿਤਸਰ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦਵਾਈਆਂ ਦੀ ਕਾਲਾ ਬਜ਼ਾਰੀ ਅਤੇ ਅਣ ਅਧਿਕਾਰਤ ਦਵਾਈਆਂ ਨੂੰ ਸਖਤੀ ਦੇ ਨਾਲ ਕੁਚਲਣ ਲਈ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਇਨ ਬਿਨ ਪਾਲਣਾ ਤਹਿਤ ਡਰੱਗ ਵਿਭਾਗ ਵੱਲੋਂ ਸਮੇਂ-ਸਮੇਂ ਲੋੜੀਂਦੀ ਕਾਰਵਾਈ ਕੀਤੀ ਜਾਂਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਰੱਗ ਅਧਿਕਾਰੀ ਬਬਲੀਨ ਕੌਰ ਨੇ ਦੱਸਿਆ ਕਿ ਜੋਨਲ ਲਾਇਸੰਸ ਸਿੰਘ ਅਧਿਕਾਰੀ ਕੁਲਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਨ੍ਹਾਂ ਵੱਲੋਂ ਸੁਲਤਾਨਵਿੰਡ ਪਿੰਡ ਦੇ ਮੇਨ ਬਾਜ਼ਾਰ ਵਿੱਚ ਸਥਿਤ ਨਿਰਮਲ ਫਾਰਮੇਸੀ ਤੇ ਰੇਡ ਕੀਤੀ ਗਈ। ਜਿੱਥੋਂ ਦੋ ਤਰ੍ਹਾਂ ਦੀਆਂ ਡਰੱਗਸ ਜਿਨਾਂ ਦੀ ਕੀਮਤ ਕਰੀਬ 71000, ਹਜਾਰ ਸੀ, ਜਿਸ ਵਿੱਚ ਗਾਬਾਪੈਂਟੀਨ, ਦੀਆਂ ਕਰੀਬ 7, ਨਗ ਫ਼ੜੇ ਗਏ, ਇਹ ਫਾਰਮੈਸੀ ਮੌਕੇ ਤੇ ਇਸ ਦਾ ਹਿਸਾਬ ਅਤੇ ਪਰਚੇਜ ਸਾਬਤ ਨਹੀਂ ਕਰ ਸਕੀ ਅਤੇ ਇਹਨਾਂ ਦਾ ਵੇਚ ਹਿਸਾਬ ਵੀ ਪੂਰਾ ਨਹੀਂ ਸੀ।
ਇਸ ਦੌਰਾਨ ਸਰਦਾਰ ਮੈਡੀਕਲ ਏਜੰਸੀ ਗੁਰੂ ਰਾਮਦਾਸ ਮਾਰਕੀਟ ਕੋਟ ਬਾਬਾ ਦੀਪ ਸਿੰਘ ਦੀ ਜਾਂਚ ਵੀ ਘੇਰੇ ਵਿੱਚ ਲਿਆਂਦੀ ਗਈ। ਡਰੱਗ ਅਧਿਕਾਰੀ ਨੇ ਸਖਤ ਤਾੜਨਾ ਕਰਦੇ ਹੋਏ ਦੱਸਿਆ ਕਿ ਅਗਰ ਕੋਈ ਵੀ ਗੈਰ ਕਾਨੂੰਨੀ ਅਤੇ ਬਿਨਾਂ ਹਿਸਾਰ ਕਿਤਾਬ ਦੇ ਅਣ ਅਧਿਕਾਰਤ ਦਵਾਈਆਂ ਵੇਚਦਾ ਵਿਕਰੇਤਾ ਫੜਿਆ ਗਿਆ ਤਾਂ ਉਸਦੇ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਕੈਪਸਨ। ਸਥਾਨਕ ਸੁਲਤਾਨਵਿੰਡ ਰੋਡ ਤੇ ਫਾਰਮੈਸੀ ਤੋਂ ਅਣਅਧਿਕਾਰਤ ਦਵਾਈਆਂ ਜਬਤ ਕਰਦੇ ਹੋਏ ਡਰੱਗ ਅਧਿਕਾਰੀ ਬਬਲੀਨ ਕੌਰ ਅਤੇ ਹੋਰ।