ਬੀਰ ਅਮਰ ਮਾਹਲ, ਸ੍ਰੀ ਅੰਮ੍ਰਿਤਸਰ ਸਾਹਿਬ।
ਦੁਸਹਿਰਾ ਤੇ ਦਿਵਾਲੀ ਨੂੰ ਕਾਲੇ ਰੂਪ ਵਿੱਚ ਮਨਾ ਕੇ ਸਰਕਾਰ ਨੂੰ ਦੇਣਗੇ ਉਪਹਾਰ। ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਦੇ ਦਿਮਾਗੀ ਅਤੇ ਮੈਂਟਲ ਰੋਗਾਂ ਦੇ ਨਾਲ ਜੂਝ ਰਹੇ ਮਰੀਜ਼ਾਂ ਨੂੰ ਰਾਹਤ ਦੇਣ ਦੇ ਲਈ ਟੈਲੀਮਾਨਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ।
ਇਸ ਪ੍ਰੋਗਰਾਮ ਨਾਲ ਪੂਰੇ ਪੰਜਾਬ ਵਿੱਚ ਬੈਠਾ ਕੋਈ ਵੀ ਦਿਮਾਗੀ ਰੋਗਾਂ ਤੋਂ ਪੀੜਿਤ ਵਿਅਕਤੀ ਮਹਿਜ ਇੱਕ ਟੈਲੀਫੋਨ ਦੀ ਕਾਲ ਨਾਲ ਆਪਣੀ ਸਿਹਤ ਸਬੰਧੀ ਹਰ ਤਰ੍ਹਾਂ ਦੀ ਸਿਹਤ ਸਹੂਲਤ ਦਵਾਈਆਂ ਅਤੇ ਉਪਚਾਰ ਰੋਗ ਸੰਬੰਧਤ ਮਾਹਰ ਡਾਕਟਰਾਂ ਕੋਲੋਂ ਪੁੱਛ ਸਕਦਾ ਸੀ। ਇਸ ਪ੍ਰੋਗਰਾਮ ਨੂੰ ਬਕਾਇਦਾ ਤੌਰ ਤੇ ਅੰਮ੍ਰਿਤਸਰ ਸਥਿਤ ਵਿਦਿਆ ਸਾਗਰ ਮੈਂਟਲ ਹਸਪਤਾਲ ਵਿੱਚ ਇੱਕ ਵੱਡੇ ਪ੍ਰੋਜੈਕਟ ਦੇ ਰੂਪ ਵਿੱਚ ਪ੍ਰੋਜੈਕਟ ਇਨਚਾਰਜ ਡਾਕਟਰ ਸੰਯਮ ਗੁਪਤਾ ਦੀ ਅਗਵਾਈ ਹੇਠ ਅਤੇ ਡਾਕਟਰ ਸਵਿੰਦਰ ਸਿੰਘ ਦੀ ਰਹਿਨੁਮਾਈ ਦੇ ਨਾਲ ਸੁਚਾਰੂ ਰੂਪ ਵਿੱਚ ਚਲਾਇਆ ਗਿਆ ਜੋ ਕਿ ਬਹੁਤ ਹੀ ਵਧੀਆ ਸੇਵਾਵਾਂ ਦੇ ਰਿਹਾ ਹੈ। ਪਰ ਇਸ ਪ੍ਰੋਜੈਕਟ ਦੇ ਦੀ ਪਤਾ ਨਹੀਂ ਦਿਮਾਗੀ ਕੌਂਸਲਰ ਜੋ ਕਿ ਮਰੀਜ਼ਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਦਵਾਈਆਂ ਪ੍ਰਤੀ ਦਿਸ਼ਾਂ ਨਿਰਦੇਸ਼ ਦਿੰਦੇ ਹਨ ਪਿਛਲੇ ਤਿੰਨ ਮਹੀਨੇ ਤੋਂ ਵੱਧ ਸਮੇਂ ਤੋਂ ਤਨਖਾਹਾਂ ਨਾ ਮਿਲਣ ਲਈ ਬੇਹਦ ਪਰੇਸ਼ਾਨੀ ਦੇ ਆਲਮ ਵਿੱਚ ਚਲੇ ਗਏ ਹਨ ਉਹਨਾਂ ਦਾ ਕਹਿਣਾ ਹੈ ਕਿ ਅਗਰ ਸਰਕਾਰ ਸਾਡੀਆਂ ਬਣਦੀਆਂ ਤਨਖਾਹਾਂ ਅਤੇ ਭੱਤੇ ਸਮੇਂ ਸਿਰ ਨਹੀਂ ਦੇ ਰਹੀ ਤਾਂ ਅਸੀਂ ਕਿਸ ਤਰੀਕੇ ਨਾਲ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਾਂਗੇ ਉਹਨਾਂ ਨੇ ਇਸ ਰੋਸ ਨੂੰ ਪ੍ਰਗਟ ਕਰਦੇ ਹੋਏ ਅੱਜ ਸਥਾਨਕ ਹਸਪਤਾਲ ਦੇ ਡਾਇਰੈਕਟਰ ਨੂੰ ਇਸ ਸਬੰਧੀ ਜਾਣੂ ਵੀ ਕਰਵਾਇਆ ਅਤੇ ਇਸ ਉਪਰੰਤ ਉਹਨਾਂ ਨੇ ਪ੍ਰੋਜੈਕਟ ਇੰਚਾਰਜ ਡਾਕਟਰ ਗੁਪਤਾ ਨੂੰ ਇਕੱਤਰ ਹੋ ਕੇ ਮੰਗ ਪੱਤਰ ਦਿੱਤਾ ਉਹਨਾਂ ਨੇ ਪੰਜਾਬ ਸਰਕਾਰ ਨੂੰ ਹਲੂਣਾ ਦਿੰਦੇ ਹੋਏ ਕਿਹਾ ਕਿ ਦਿਨ ਤਿਹਾਰ ਦਾ ਸੀਜ਼ਨ ਹੈ ਅਤੇ ਦਿਵਾਲੀ ਸਿਰ ਉੱਪਰ ਹੈ ਅਤੇ ਕਈ ਪ੍ਰਕਾਰ ਦੇ ਖਰਚੇ ਪਰਿਵਾਰਾਂ ਵਿੱਚ ਹਨ ਇਸ ਲਈ ਇਹਨਾਂ ਕਾਮਿਆਂ ਨੂੰ ਤੁਰੰਤ ਤਨਖਾਹਾਂ ਅਤੇ ਪੱਤੇ ਰਿਲੀਜ਼ ਕੀਤੇ ਜਾਣ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਅਗਰ ਇਸ ਸਬੰਧੀ ਕੋਈ ਕਾਰਵਾਈ ਅਮਲ ਵਿੱਚ ਨਾ ਹੋਈ ਤਾਂ ਉਹ ਕੰਮ ਛੋੜ ਹੜਤਾਲ ਤੇ ਚਲੇ ਜਾਣਗੇ ਼, ਅਤੇ ਕਾਲੀ ਦਿਵਾਲੀ ਮਨਾਉਣ ਲਈ ਮਜਬੂਰ ਹੋਣਗੇ।ਕੈਪਸਨ ਹੈਲੋ ਸਥਾਨਕ ਮੈਂਟਲ ਹਸਪਤਾਲ ਵਿੱਚ ਟੈਲੀ ਮਾਨਸ ਦੇ ਸਿਹਤ ਕਾਮੇ ਪ੍ਰੋਜੈਕਟ ਇੰਚਾਰਜ ਡਾਕਟਰ ਸਈਅਮ ਗੁਪਤਾ ਨੂੰ ਤਨਖਾਹ ਨਾ ਮਿਲਣ ਕਰਕੇ ਮੰਗ ਪੱਤਰ ਪੇਸ਼ ਕਰਨ ਮੌਕੇ।