ਬਟਾਲਾ 7 ਅਕਤੁਬਰ ( ਚਰਨਦੀਪ ਬੇਦੀ, ਚੇਤਨ)
ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ ਜੀ ਨੂੰ ਪਾਰਟੀ ਹਾਈਕਮਾਂਡ ਵੱਲੋਂ ਪਾਰਟੀ ਵਿੱਚ ਸ਼ਾਮਲ ਕਰਨ ਤੇ ਪਿੰਡ ਫਜਲਾਬਾਦ ਦੇ ਅਕਾਲੀ ਆਗੂ ਸਵਿੰਦਰ ਸਿੰਘ ਫਜਲਾਬਾਦ, ਝਿਰਮਲ ਸਿੰਘ ਫਜਲਾਬਾਦ ਅਤੇ ਗੁਰਵਿੰਦਰ ਸਿੰਘ ਫਜਲਾਬਾਦ ਵੱਲੋਂ ਸਾਂਝੇ ਤੌਰ ਤੇ ਲੰਗਾਹ ਸਾਹਿਬ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਵਰਕਰਾਂ ਵੱਲੋਂ ਲੰਗਾਹ ਸਾਹਿਬ ਨੂੰ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਨ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੰਗਾਹ ਸਾਹਿਬ ਦੇ ਪਾਰਟੀ ਵਿੱਚ ਵਾਪਿਸ ਆਉਣ ਨਾਲ ਨਾ ਸਿਰਫ਼ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਸਗੋਂ ਜਿਲ੍ਹਾ ਗੁਰਦਾਸਪੁਰ ਅਤੇ ਜਿਲ੍ਹਾ ਪਠਾਨਕੋਟ ਵਿੱਚ ਵੀ ਅਕਾਲੀ ਵਰਕਰਾਂ ਦੇ ਹੌਂਸਲੇ ਬੁਲੰਦ ਹੋ ਗਏ ਹਨ। ਇਸ ਮੌਕੇ ਤੇ ਸਰਦਾਰ ਤੇਜਬੀਰ ਸਿੰਘ ਪੱਡਾ ਪੀ ਏ ਅਤੇ ਅਕਾਲੀ ਵਰਕਰ ਹਾਜਿਰ ਸਨ।