ਕਲਾਨੌਰ ,11 ਅਕਤੂਬਰ ਵਰਿੰਦਰ ਬੇਦੀ-
ਅੱਜ ਕਲਾਨੌਰ ਵਿਖੇ ਮਾਰਕੀਟ ਕਮੇਟੀ ਦੇ ਦਫ਼ਤਰ ਮੂਹਰੇ ਆੜਤੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਂਝੇ ਤੌਰ ਤੇ ਸਰਕਾਰ ਵੱਲੋਂ ਝੋਨੇ ਦੀ ਖਰੀਦ ਨਾ ਕੀਤੇ ਜਾਣ ਦੇ ਰੋਸ ਵਜੋਂ ਧਰਨਾ ਲਾਇਆ ਗਿਆ। ਬੁਲਾਰਿਆਂ ਜਿਨ੍ਹਾਂ ਵਿੱਚ ਕਾਮਰੇਡ ਜਗਜੀਤ ਸਿੰਘ ਕਲਾਨੌਰ, ਮਾਸਟਰ ਸਰਦੂਲ ਸਿੰਘ, ਗੁਰਦੀਪ ਸਿੰਘ ਕਾਮਲ ਪੁਰ, ਜਤਿੰਦਰ ਗੋਰਾ ਪ੍ਰਧਾਨ ਆੜਤੀ ਐਸੋਸੀਏਸ਼ਨ, ਆਦਿ ਨੇ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਪਹਿਲੀ ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ।
ਪਰ ਅੱਜ 11 ਤਰੀਕ ਤੱਕ ਝੋਨੇ ਦੀ ਖਰੀਦ ਸ਼ੁਰੂ ਨਹੀਂ ਕੀਤੀ ਗਈ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਪ੍ਰਾਈਵੇਟ ਮਾਲਕਾਂ ਨੂੰ ਫਾਇਦਾ ਪਹੁੰਚਾਉਣ ਖਾਤਿਰ ਜਾਂਣ ਬੁੱਝ ਕੇ ਸਰਕਾਰੀ ਖਰੀਦ ਨਹੀਂ ਸ਼ੁਰੂ ਕਰ ਰਹੀ। ਹਾਈਬ੍ਰਿਡ ਝੋਨੇ ਬਾਬਤ ਉਹਨਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਝੋਨਾ ਬੀਜਣ ਵੇਲੇ ਕਿਉਂ ਨਹੀਂ ਦੱਸਿਆ। ਹੁਣ ਹਾਈਬ੍ਰਿਡ ਝੋਨਾ ਲੈਣ ਤੋਂ ਕਿਉਂ ਇਨਕਾਰੀ ਹੈ। ਕਲਾਨੌਰ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ, ਪਰ ਸਰਕਾਰ ਆਪਣੇ ਦਾਵਿਆਂ ਦੇ ਬਾਵਜੂਦ ਗੈਰ ਹਾਜ਼ਰ ਹੈ। ਕਿਸਾਨ ਪ੍ਰੇਸ਼ਾਨ ਹਨ ਕਿ ਉਹਨਾਂ ਦੀ ਫ਼ਸਲ ਚੁੱਕੀ ਜਾਵੇਗੀ ਕਿ ਨਹੀਂ। ਲੋਕਾਂ ਦਾ ਢਿੱਡ ਭਰਨ ਵਾਲੇ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਗੋਰਾ ਨੇ ਦੱਸਿਆ ਕਿ ਆੜਤੀਆਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਦਾ ਝੋਨਾ ਬੋਰੀਆਂ ਵਿੱਚ ਭਰਨ ਪਰ ਇਸ ਨੂੰ ਸਟੋਰ ਕਿੱਥੇ ਕਰਨਾ ਹੈ ਇਸ ਬਾਰੇ ਕੋਈ ਪਤਾ ਨਹੀਂ । ਸਰਕਾਰ ਆੜਤੀਆਂ ਅਤੇ ਕਿਸਾਨਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੀ ਹੈ । ਮੰਡੀਆਂ ਵਿੱਚ ਕਿਸਾਨਾਂ ਨੂੰ ਐਮ ਐਸ ਪੀ ਤੋਂ ਘੱਟ ਰੇਟ ਤੇ ਝੋਨਾ ਵੇਚਣ ਤੇ ਮਜਬੂਰ ਹੋਣਾ ਪੈ ਰਿਹਾ ਹੈ। ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰਾਂ ਸਾਨੂੰ ਕੋਈ ਸਖ਼ਤ ਐਕਸ਼ਨ ਲੈਣ ਲਈ ਮਜਬੂਰ ਨਾ ਕਰਨ ।
ਅੱਜ ਆੜਤੀ ਐਸੋਸੀਏਸ਼ਨ ਵੱਲੋਂ ਜਤਿੰਦਰ ਗੋਰਾ ਪ੍ਰਧਾਨ ਆੜਤੀ ਐਸੋਸੀਏਸ਼ਨ, ਲਾਡੀ ਵਿੱਗ ਕੈਸ਼ੀਅਰ,ਹਰਕੀਰਤ ਪੱਡਾ, ਕੁਲਵਿੰਦਰ ਸਿੰਘ, ਗੁਰਪਿੰਦਰ ਸਿੰਘ, ਮੁਨੀਸ਼ ਵਿੱਗ, ਯੋਗੇਸ਼ ਸੇਠੀ, ਸੁੱਖ ਸਿੰਘ ਚੜਦੀ ਕਲਾ, ਮਨੋਜ਼ ਸ਼ਰਮਾ , ਗੁਰਨਾਮ ਸਿੰਘ ਬਰੀਲਾ,ਸੋਨੀ, ਕਾਬਲ ਸਿੰਘ ਪੰਨੂ , ਰਾਣਾ ਪ੍ਰਧਾਨ, ਸੁਰਿੰਦਰ ਪਾਲ, ਮਨਜੀਤ ਕਾਹਲੋ , ਦਲਬੀਰ ਰੰਧਾਵਾ, ਰਾਜਪਾਲ ਮੱਲੀ, ਗੁਰਚਰਨ ਸਿੰਘ, ਮੱਖਣ ਲਾਲ, ਭਗਵਾਨ ਸਿੰਘ ਬਰੀਲਾ, ਅਮ੍ਰਿਤਪਾਲ ਪੰਨੂ। ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਮਰੇਡ ਜਗਜੀਤ ਸਿੰਘ, ਮਾਸਟਰ ਸਰਦੂਲ ਸਿੰਘ , ਬਲਜੀਤ ਸਿੰਘ, ਸ਼ਿੰਦਰਪਾਲ ਸ਼ਰਮਾ ਬਿਸ਼ਨ ਕੋਟ, ਗੁਰਦੀਪ ਸਿੰਘ ਕਾਮਲ ਪੁਰ ਪਰਸ ਰਾਮ , ਮਨਜੀਤ ਸਿੰਘ ਨੜਾਵਾਲੀ, ਜਸਵੰਤ ਸਿੰਘ ਨੜਾਵਾਲੀ ਅਤੇ ਹੋਰ ਬਹੁਤ ਸਾਰੇ ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ।। ਵੱਲੋਂ ਗੁਰਦੀਪ ਸਿੰਘ ਕਾਮਲ ਪੁਰ।।