ਮਹਾਰਾਜ ਦੀ ਬਰਸੀ ਵਾਲੇ ਦਿਨ ਦੂਰ ਦੁਰਾਡੇ ਤੋਂ ਆਏ ਸਾਧੂ ਸੰਤਾਂ ਲਈ ਕੀਤੇ ਗਏ ਹਨ ਵਿਸੇਸ਼ ਪ੍ਬੰਧ
ਬਟਾਲਾ, 16 ਅਕਤੂਬਰ ( ਚਰਨਦੀਪ ਬੇਦੀ )
ਦੀ ਸਭਾ ਮੰਦਿਰ ਸਿੱਧ ਬਾਬਾ ਬਾਲਕ ਨਾਥ ਜੀ ਅਤੇ ਦੁਰਗਾ ਮਾਤਾ ਹੰਸਲੀ ਪੁੱਲ ਲੱਕੜ ਮੰਡੀ ਬਟਾਲਾ ਰਜਿ 764 ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਤੁਲਸੀਦਾਸ ਮਹਾਰਾਜ ਜੀ ਦੀ ਸਾਲਾਨਾ ਬਰਸੀ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ । ਮੰਦਿਰ ਕਮੇਟੀ ਵੱਲੋਂ ਗੱਦੀ ਨਸ਼ੀਨ ਭਗਤ ਕੁਨਾਲ ਜੀ ਮਹਾਰਾਜ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 5 ਵਜੇ ਪਹਿਲਾਂ ਸੰਤ ਤੁਲਸੀ ਦਾਸ ਮਹਾਰਾਜ ਜੀ ਦੀ ਮੂਰਤੀ ਨੂੰ ਭਗਤ ਕੁਨਾਲ ਜੀ ਵੱਲੋਂ ਇਸ਼ਨਾਨ ਕਰਵਾਇਆ ਜਾਵੇਗਾ।
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੱਦੀ ਨਸ਼ੀਨ ਭਗਤ ਕੁਨਾਲ ਜੀ ਮਹਾਰਾਜ ਨੇ ਦੱਸਿਆ ਕਿ 21 ਅਕਤੂਬਰ ਨੂੰ ਸਵੇਰੇ 5 ਵਜੇ ਸੰਤ ਤੁਲਸੀ ਦਾਸ ਮਹਾਰਾਜ ਜੀ ਦੇ ਮੂਰਤੀ ਸਰੂਪ ਪ੍ਰੀਤੀਮਾ ਨੂੰ ਇਸਨਾਨ ਕਰਵਾਇਆ ਜਾਵੇਗਾ। ਉਸ ਤੋਂ ਬਾਅਦ ਸਵੇਰੇ 10 ਵਜੇ ਤੋਂ 2 ਵਜੇ ਤੱਕ ਮਹਾਰਾਜ ਜੀ ਦਾ ਸਤਿਸੰਗ ਕੀਤਾ ਜਾਵੇਗਾ, ਜਿਸ ਵਿੱਚ ਪੰਜਾਬੀ ਗਾਇਕ ਰੋਹਿਤ ਰਾਜ ਮਹਾਰਾਜ ਜੀ ਦਾ ਗੁਣਗਾਨ ਕਰਨਗੇ। ਸਤਿਸੰਗ ਉਪਰੰਤ ਦੂਰ ਦੁਰਾਡੇ ਤੋਂ ਆਏ ਸਾਧੂ ਸੰਤਾਂ ਲਈ ਵਿਸ਼ੇਸ ਤੌਰ ਤੇ ਸਵੇਰ ਦੇ ਭੋਜਨ ਤੋਂ ਲੈਕੇ ਸ਼ਾਮ ਤੱਕ ਦੀ ਵਿਵਸਥਾ ਕੀਤੀ ਗਈ ਹੈ ਅਤੇ ਆਏ ਹੋਏ ਸਾਧੂ ਸੰਤਾਂ ਨੂੰ ਦਕਸ਼ਨਾ ਭੇਟਾ ਵੀ ਦਿੱਤੀ ਜਾਵੇਗੀ। ਸੰਤ ਤੁਲਸੀ ਦਾਸ ਮਹਾਰਾਜ ਜੀ ਦੀ ਬਰਸੀ ਤੇ ਆਈਆਂ ਸੰਗਤਾਂ ਲਈ ਲੰਗਰ ਭੰਡਾਰੇ ਦਾ ਅਤੁੱਟ ਪ੍ਰਬੰਧ ਕੀਤਾ ਗਿਆ ਹੈ । ਇਸ 21 ਅਕਤੂਬਰ ਦੀ ਬਰਸੀ ਪ੍ਰੋਗਰਾਮ ਲਈ ਮੰਦਰ ਕਮੇਟੀ ਵੱਲੋਂ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਹ ਸਾਰਾ ਪ੍ਰੋਗਰਾਮ ਮੰਦਰ ਕਮੇਟੀ ਅਤੇ ਸੰਗਤਾਂ ਦੀ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਮੰਦਰ ਕਮੇਟੀ ਦੇ ਪ੍ਰਧਾਨ ਰਵੀ ਭੂਸ਼ਣ ਅਗਰਵਾਲ, ਸੀਨੀਅਰ ਉਪ ਸੁਦੇਸ਼ ਬਾਂਸਲ, ਉਪ ਪ੍ਰਧਾਨ ਰਕੇਸ਼ ਤ੍ਰੇਹਨ, ਜਰਨਲ ਸਕੱਤਰ ਨਰੇਸ਼ ਕਪੂਰ , ਸੰਗਠਨ ਮੰਤਰੀ ਨੇਕੀ ਰਾਮ, ਸੱਕਤਰ ਵਿਨੇ ਅਬਰੋਲ,ਕੈਸ਼ੀਅਰ ਗਗਨ ਜਬਾਲੀਆ, ਸੱਕਤਰ ਕੀਮਤੀ ਲਾਲ,ਸਨੀ ਮਹਾਜਨ , ਆਸ਼ੂ ਗੋਇਲ, ਮੋਹਿਤ ਬਾਂਸਲ, ਸੁਮਿਤ ਬਾਂਸਲ , ਵਰੁਣ ਬਾਂਸਲ, ਵਿਸ਼ਾਲ ਸ਼ਰਮਾਂ, ਅਮਿਤ ਅਗਰਵਾਲ, ਡਿੰਪਲ ਮਹਾਜਨ,ਰੋਹਿਤ ਅਗਰਵਾਲ, ਜਤਿੰਦਰਜੀਤ ਬਾਜਵਾ, ਪੰਕਜ ਅਗਰਵਾਲ , ਮੋਹਿਤ ਅਗਰਵਾਲ, ਅਸ਼ਵਨੀ ਸ਼ਰਮਾ, ਰਾਮ ਬਲਗਣ , ਨਿਤਿਨ ਸ਼ਰਮਾਂ,ਅਮਨ ਖੀਵਾ, ਅਸ਼ਵਨੀ ਸ਼ਰਮਾ, ਰੋਹਿਤ ਖੋਸਲਾ, ਗਰੀਸ਼ ਅਗਰਵਾਲ,ਪਵਨ ਬਜਾਜ, ਰਾਜ ਕੁਮਾਰ , ਮਨੀ ਬਜਾਜ,ਵਿਸ਼ਾਲ, ਰਵਿੰਦਰ, ਬਾਵਾ, ਅਮਿਤ ,ਸੂਰਜ, ਲਕਸ਼, ਵੰਸ਼ , ਰੋਣਕ , ਦੀਵਾਂਸ਼, ਵਿੱਕੀ ਪਲਵਾਨ, ਗੌਰਵ ਠਾਕੁਰ ਆਦਿ ਹਾਜਰ ਸਨ।