Sun. Jul 27th, 2025

ਕਲਾਨੌਰ, 18 ਅਕਤੂਬਰ (ਵਰਿੰਦਰ ਬੇਦੀ )

ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਭਿਖਾਰੀ ਵਾਲ ਨੈਸ਼ਨਲ ਹਾਈਵੇ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਰਕਾਰ ਵੱਲੋਂ ਕਿਸਾਨਾਂ ਦਾ ਝੋਨਾ ਨਾ ਖਰੀਦਣ ਕਾਰਣ ਸੜਕ ਤੇ ਜਾਮ ਲਾਇਆ ਗਿਆ। ਲਗਭਗ 18 ਦਿਨ ਬੀਤ ਜਾਣ ਦੇ ਬਾਵਜੂਦ ਸਰਕਾਰੀ ਦਾਅਵਿਆਂ ਦੇ ਉਲਟ ਕਿਸਾਨਾਂ ਦੀ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ ।

ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ। ਕਿਸਾਨਾਂ ਦਾ ਝੋਨਾ ਕੌਡੀਆਂ ਦੇ ਭਾਅ ਵਿਕ ਰਿਹਾ ਹੈ। ਪਰ ਸਰਕਾਰਾਂ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਹਨ। ਕਿਸਾਨਾਂ ਦੀ ਫ਼ਸਲ ਬਰਬਾਦ ਕਰਨ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਬਰਾਬਰ ਦੀਆਂ ਜ਼ਿੰਮੇਵਾਰ ਹਨ। ਪੰਜਾਬ ਦਾ ਮੁੱਖ ਮੰਤਰੀ ਇਹ ਕਹਿ ਰਿਹਾ ਹੈ ਕਿ ਦਾਣਾ ਦਾਣਾ ਖਰੀਦਿਆ ਜਾਵੇਂਗਾ ਪਰ ਕਦੋਂ। ਅਗਲੀ ਫ਼ਸਲ ਕਣਕ ਬੀਜਣ ਲਈ ਕਿਸਾਨ ਕੋਲ ਸਿਰਫ 10 ਦਿਨ ਬਚੇ ਹਨ। ਇੰਜ ਲਗਦੈ ਜਿਵੇਂ ਸਰਕਾਰਾਂ ਕਿਸਾਨਾਂ ਦਾ ਤਮਾਸ਼ਾ ਵੇਖ ਰਹੀਆਂ ਹੋਣ। ਜੇ ਇਹੀ ਹਾਲਤ ਰਹੀ ਤਾਂ ਭਾਜਪਾ, ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪਿੰਡਾਂ ਵਿਚ ਵੜਨ ਨਹੀਂ ਦਿੱਤਾ ਜਾਵੇਗਾ।

ਅੱਜ ਦੇ ਬੁਲਾਰਿਆਂ ਵਿੱਚ ਅਸ਼ਵਨੀ ਕੁਮਾਰ ਲੱਖਣ ਕਲਾਂ, ਜਰਨੈਲ ਸਿੰਘ ਸਪਰਾਵਾਂ ਪੰਜਾਬ ਕਿਸਾਨ ਯੂਨੀਅਨ, । ਜਮਹੂਰੀ ਕਿਸਾਨ ਸਭਾ ਵੱਲੋਂ ਹਰਜੀਤ ਸਿੰਘ ਕਾਹਲੋ, ਮਾਸਟਰ ਸਰਦੂਲ ਸਿੰਘ, ਕਿਰਤੀ ਕਿਸਾਨ ਯੂਨੀਅਨ ਵੱਲੋਂ ਸਤਿਬੀਰ ਸਿੰਘ ਸੁਲਤਾਨੀ, ਸਲਵਿੰਦਰ ਸਿੰਘ ਆਜ਼ਾਦ, ਅਤੇ ਹੋਰ ਬਹੁਤ ਸਾਰੇ ਲੋਕ ਹਾਜ਼ਰ ਸਨ।

Leave a Reply

Your email address will not be published. Required fields are marked *