ਬੀਰ ਅਮਰ ਮਾਹਲ। ਸ੍ਰੀ ਅੰਮ੍ਰਿਤਸਰ ਸਾਹਿਬ।
ਡਾਕਟਰ ਕੇਡੀ ਸਿੰਘ ਵਿਦੇਸ਼ ਯਾਤਰਾ ਤੋਂ ਵਾਪਸ ਪਰਤੇ ਆਉਣ ਸਾਰ ਹੀ ਡੇਂਗੂ ਵਾਰਡਾਂ ਦੀ ਤਿਆਰੀ ਕੀਤੀ ਮੁਕੰਮਲ। ਗੁਰੂ ਨਗਰੀ ਦੇ ਪ੍ਰਸਿੱਧ ਇੱਕ ਛੱਤ ਹੇਠ ,24/7, ਹਰ ਤਰ੍ਹਾਂ ਦੀਆਂ ਟਰੋਮਾਂ, ਜਚਾ ਬੱਚਾ ਅਤੇ ਨਿਊਰੋ ਸਰਜਰੀ ਵਰਗੀਆਂ ਅਹਿਮ ਸੇਹਤ ਸੇਵਾਵਾਂ ਦੇਣ ਲਈ ਜਾਣੇ ਜਾਂਦੇ ਸਥਾਨਕ ਸਰਕੁਲਰ ਰੋਡ ਸਥਿਤ ਕੇਡੀ ਹਸਪਤਾਲ ਸ਼੍ਰੀ ਗਣੇਸ਼ਾ, ਦੇ ਮੈਨੇਜਿੰਗ ਡਾਇਰੈਕਟਰ ,ਸਾਬਕਾ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ, ਡਾਕਟਰ ਕੁਲਦੀਪ ਸਿੰਘ ਅਰੋੜਾ ਜੋ ਕਿ ਆਪਣੀ ਵਿਦੇਸ਼ ਯਾਤਰਾ ਤੋਂ ਵਾਪਸ ਪਰਤ ਆਏ ਹਨ ਅਤੇ ਲੋਕ ਸੇਵਾਵਾਂ ਨੂੰ ਮੁੜ ਸਮਰਪਿਤ ਹਨ।
ਡਾਕਟਰ ਕੁਲਦੀਪ ਅਰੋੜਾ ਨੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਥਾਨਕ ਕੇਡੀ ਹਸਪਤਾਲ ਤੋਂ ਅੱਜ ਤੱਕ ਕੋਈ ਵੀ ਲੋੜਵੰਦ ਮਰੀਜ਼ ਇਲਾਜ ਤੋਂ ਬਿਨਾਂ ਵਾਪਸ ਨਹੀਂ ਮੁੜਿਆ ਚਾਹੇ ਉਹ ਕਿਸੇ ਵੀ ਤਬਕੇ ਦਾ ਹੋਵੇ। ਉਨਾਂ ਨੇ ਸਪਸ਼ਟ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਓਪੀਡੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਅਤੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਅਤੇ ਜਿਲਾ ਸਿਵਿਲ ਸਰਜਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਹਰ ਸਾਲ ਦੀ ਤਰ੍ਹਾਂ ਸਥਾਨਕ ਹਸਪਤਾਲ ਦੇ ਵਿੱਚ ਡੇਂਗੂ ਵਾਰਡਾਂ ਲਈ 10 ਵਿਸ਼ੇਸ਼ ਬੈਡ ਸਾਰੀਆਂ ਹੀ ਅਤੀ ਆਧੁਨਿਕ ਸਹੂਲਤਾਂ, ਅਤੇ ਸਮੇਤ ਡਾਕਟਰੀ ਟੀਮ ਅਮਲੇ ਤੋਂ ਇਲਾਵਾ 24 ਘੰਟੇ ਬਲੱਡ ਬੈਂਕ, ਸੇਹਤ ਮੁਲਾਜ਼ਮਾਂ, ਦਾ ਤਿਆਰ ਬਰ ਤਿਆਰ ਫਲੀਟ ਹਸਪਤਾਲ ਵਿੱਚ ਸਥਾਪਿਤ ਕਰ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਡੇਂਗੂ ਵਾਰਡਾਂ ਵਿਚ ਲੋੜ ਅਨੁਸਾਰ ਬਿਸਤਰਿਆਂ ਦੀ ਗਿਣਤੀ ਹੋਰ ਵੀ ਵਧਾਈ ਜਾ ਸਕਦੀ ਹੈ,ਜ਼ਿਕਰਯੋਗ ਹੈ ਕਿ ਡਾਕਟਰ ਕੁਲਦੀਪ ਸਿੰਘ ਅਰੋੜਾ ਨੇ ਕੋਵਿਡ ਮਹਾਂਮਾਰੀ ਦੇ ਦੌਰਾਨ ਬੇਹਦ ਸ਼ਾਨਦਾਰ ਸਿਹਤ ਸੇਵਾਵਾਂ ਦਿੱਤੀਆਂ ਸਨ ਅਤੇ ਇਹ ਹਸਪਤਾਲ ਨੂੰ ਉਸ ਵੇਲੇ ਉਹਨਾਂ ਨੇ ਪੂਰਨ ਤੌਰ ਦੇ ਉੱਤੇ ਕੋਵਿਡ ਦੇ ਮਰੀਜ਼ਾਂ ਨੂੰ ਸਮਰਪਿਤ ਕਰ ਦਿੱਤਾ ਸੀ ,ਇਸ ਤੋਂ ਇਲਾਵਾ ਸਭ ਤੋਂ ਵੱਧ ਬਲੈਕ ਫੰਗਸ ਵਰਗੇ ਮਰੀਜ਼ਾਂ ਨੂੰ ਵੀ ਇਸ ਹਸਪਤਾਲ ਤੋਂ ਵੱਡੀ ਰਾਹਤ ਮਿਲੀ ਸੀ, ਜਿਸ ਕਰਕੇ ਸਥਾਨਕ ਸਰਕਾਰਾਂ ਨੇ ਸਮੇਂ ਸਮੇਂ ਡਾਕਟਰ ਕੁਲਦੀਪ ਸਿੰਘ ਅਰੋੜਾ ਨੂੰ ਸਨਮਾਨਿਤ ਵੀ ਕੀਤਾ। ਉਨਾਂ ਨੇ ਪਠਾਨਕੋਟ, ਗੁਰਦਾਸਪੁਰ, ਬਟਾਲਾ, ਤਰਨਤਾਰਨ ਆਦਿ ਜ਼ਿਲਿਆਂ ਦੇ ਆਪਣੇ ਮਰੀਜ਼ਾਂ ਨੂੰ ਸਥਾਨਕ ਕੇ ਡੀ ਹਸਪਤਾਲ ਤੋਂ ਹਰ ਤਰ੍ਹਾਂ ਦੀ ਸਿਹਤ ਸੇਵਾਵਾਂ ਦੇਣ ਦੀ ਵਚਨਬੱਧਤਾ ਨੂੰ ਦੁਹਰਾਇਆ।
ਕੈਪਸਨ — ਵਿਦੇਸ਼ ਯਾਤਰਾ ਤੋਂ ਪਰਤਣ ਉਪਰੰਤ ਡਾਕਟਰ ਕੁਲਦੀਪ ਅਰੋੜਾ ਸਥਾਨਕ ਕੇਡੀ ਹਸਪਤਾਲ ਵਿੱਚ ਸਿਹਤ ਸੇਵਾਵਾਂ ਨੂੰ ਅਤੇ ਡੇਂਗੂ ਵਾਡਾ ਸਬੰਧੀ ਜਾਣਕਾਰੀ ਦਿੰਦੇ ਹੋਏ।