ਕਲਾਨੌਰ, 23 ਅਕਤੂਬਰ ( )-
ਪੰਜਾਬ ਸਕੂਲ ਸਿੱਖਿਆ ਬੋਰਡ ਗੁਰਦਾਸਪੁਰ ਦੇ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਸ. ਅਮਰਜੀਤ ਸਿੰਘ ਪੁਰੇਵਾਲ ਵਲੋਂ ਸਰਕਾਰੀ ਸਕੂਲਾਂ ’ਚ ਆਯੋਜਿਤ ਹੋਈ ਅਧਿਆਪਕ ਮਾਪੇ ਮਿਲਣੀ ਪ੍ਰੋਗਰਾਮ ਦੌਰਾਨ ਵੱਖ ਵੱਖ ਸਕੂਲਾਂ ’ਚ ਸਮੂਲੀਅਤ ਕੀਤੀ ਗਈ। ਇਸ ਮੌਕੇ ’ਤੇ ਸ. ਪੁਰੇਵਾਲ ਦਾ ਕਲਾਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ’ਚ ਪਹੁੰਚਣ ’ਤੇ ਕਾਰਜਕਾਰੀ ਪ੍ਰਿੰਸ. ਮੈਡਮ ਗੁਰਮਨਜੀਤ ਕੌਰ ਬਾਜਵਾ ਵਲੋਂ ਅਧਿਆਪਕਾਂ ਸਮੇਤ ਸਵਾਗਤ ਕੀਤਾ ਗਿਆ।
ਇਸ ਮੌਕੇ ’ਤੇ ਸ. ਪੁਰੇਵਾਲ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ’ਤੇ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਮੈਗਾ ਮਾਪੇ ਅਧਿਆਪਕ ਮਿਲਣੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ’ਚ ਸਕੂਲਾਂ ਦੇ ਬੱਚਿਆਂ ਦੇ ਨਤੀਜ਼ਿਆਂ ਬਾਰੇ ਉਨ੍ਹਾਂ ਦੇ ਮਾਪਿਆਂ ਨਾਲ ਵਿਚਾਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ’ਚ ਸਰਪੰਚਾਂ, ਮੈਂਬਰ ਪੰਚਾਇਤ ਅਤੇ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਸਮੂਲੀਅਤ ਕੀਤੀ ਗਈ। ਜਿਸ ’ਚ ਅਧਿਆਪਕਾਂ ਵਲੋਂ ਬੱਚਿਆਂ ਦੇ ਨਤੀਜ਼ਿਆਂ ਦੇ ਰਿਪੋਰਟ ਕਾਰਡ ਜਾਰੀ ਕਰਨ ਤੋਂ ਇਲਾਵਾ ਇਕੱਤਰ ਨੂੰ ਮਿਸ਼ਨ ਸਮਰੱਥ ਬਾਰੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬਿਜਨੈੱਸ ਕਲਾਸਟਰ ਦੇ ਸਟਾਲ ਵੀ ਲਗਾਏ ਗਏ। ਜਿਸ ’ਚ ਇਕੱਤਰ ਵਲੋਂ ਜਾਣਕਾਰੀ ਹਾਸਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੀਟੀਐਮ ’ਚ ਬੱਚਿਆਂ ਤੋਂ ਇਲਾਵਾ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ। ਜਿਸ ’ਤੇ ਉਨ੍ਹਾਂ ਵਲੋਂ ਸਰਕਾਰ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ ਅਤੇ ਪੜ੍ਹਾਈ ’ਤੇ ਸੰਤੁਸ਼ਟੀ ਪ੍ਰਗਟਾਈ। ਸ. ਪੁਰੇਵਾਲ ਨੇ ਦੱਸਿਆ ਕਿ ਕਲਾਨੌਰ ਸਮੇਤ ਉਨ੍ਹਾਂ ਵਲੋਂ ਸਰਕਾਰੀ ਸਕੂਲ ਭਗਠਾਣਾਂ ਤੁੱਲੀਆਂ, ਡੇਰਾ ਬਾਬਾ ਨਾਨਕ, ਹਰੂਵਾਲ, ਤਲਵੰਡੀ ਰਾਮਾਂ, ਫਤਹਿਗੜ੍ਹ ਚੂੜੀਆਂ, ਖੋਦੇਬੇਟ, ਲਾਲਾ ਨੰਗਲ ਦਾ ਵੀ ਦੌਰਾ ਕਰਕੇ ਪੀ.ਟੀ.ਐਮ. ਸਮਾਗਮ ’ਚ ਸਮੂਲੀਅਤ ਕੀਤੀ ਗਈ।