Wed. Jul 23rd, 2025

ਬੀਰ ਅਮਰ ਮਾਹਲ ,ਸ੍ਰੀ ਅੰਮ੍ਰਿਤਸਰ ਸਾਹਿਬ।

ਬੀਤੇ ਦਿਨੀ ਇੱਕ ਬਹੁਤ ਹੀ ਨਿਮਰ ਸ਼ਖਸ਼ੀਅਤ ਦੇ ਮਾਲਕ ਸ੍ਰੀਮਤੀ ਤ੍ਰਿਪਤਾ ਸ਼ਰਮਾ, ਰਿਟਾਇਰਡ ਮੁੱਖ ਅਧਿਆਪਕਾ ਇਸ ਸੰਸਾਰ ਤੋਂ ਵਿਛੋੜਾ ਦੇ ਗਏ ਸਨ।ਜਿਨਾਂ ਦੇ ਜੀਵਨ ਝਾਤ ਵਿੱਚ ਉਹਨਾਂ ਦਾ ਜਨਮ 1957 ਨੂੰ ਤਰਨ ਤਾਰਨ ਵਿਖੇ ਪਿਤਾ ਸ੍ਰੀ ਵਿਸ਼ਵਾਮਿੱਤਰ ਅਤੇ ਮਾਤਾ ਕ੍ਰਿਸ਼ਨਾ ਵੰਤੀ ਦੇ ਘਰ ਹੋਇਆ ਸੀ। ਉਹਨਾਂ ਨੇ ਮੈਟਰਿਕ 1973 ਵਿੱਚ ਸਰਕਾਰੀ ਕੰਨਿਆ ਸੀਨੀਅਰ ਸਕੈਡੰਰੀ ਸਕੂਲ ਤਰਨ ਤਾਰਨ ਤੋਂ ਬੀਐਸਸੀ ਸਰਕਾਰੀ ਕਾਲਜ ਅੰਮ੍ਰਿਤਸਰ ਅਤੇ ਬੀਐਡ ਡੀਏਵੀ ਕਾਲਜ ਬੇਰੀ ਗੇਟ ਤੋਂ ਕੀਤੀ ਸੀ।

ਇਹਨਾਂ ਦਾ ਵਿਆਹ ਸ੍ਰੀ ਬਲਦੇਵ ਰਾਜ ਸ਼ਰਮਾ ਐਸਡੀਓ ਪੰਚਾਇਤੀ ਰਾਜ ਨਾਲ ਹੋਇਆ ਸੀ ,ਅਤੇ ਇਹਨਾਂ ਦੇ ਘਰ ਦੋ ਸਪੁੱਤਰ ਦਿਨੇਸ਼ ਸ਼ਰਮਾ ਅਤੇ ਮਨੀਸ਼ ਸ਼ਰਮਾ ਦਾ ਜਨਮ ਹੋਇਆ ਜ਼ਿਕਰਯੋਗ ਹੈ ਕਿ ਡਾਕਟਰ ਦਿਨੇਸ਼ ਕੁਮਾਰ, ਡੀਐਮ ਨਰੋਲੋਜੀ ਦਿਮਾਗੀ ਰੋਗਾਂ ਦੇ ਇੱਕ ਉੱਘੇ ਮਾਹਰ ਡਾਕਟਰ ਹਨ ,ਅਤੇ ਸ੍ਰੀ ਗੁਰੂ ਰਾਮਦਾਸ ਜੀ ਮੈਡੀਕਲ ਕਾਲਜ ਵੱਲਾ ਵਿਖੇ ਡੀਐਮ ਨਰੋਲੋਜੀ ਦੀਆਂ ਸੇਵਾਵਾਂ ਦੇ ਰਹੇ ਹਨ ,ਅਤੇ ਮਨੀਸ਼ ਕੁਮਾਰ ਐਮਬੀਏ ਹਨ ਅਤੇ ਉਹ ਵੀ ਚੰਗੀ ਪਦਵੀ ਤੇ ਕੰਮ ਕਰ ਰਹੇ ਹਨ। ਸ਼੍ਰੀਮਤੀ ਤ੍ਰਿਪਤਾ ਜੀ ਨੇ ਬਤੌਰ ਸਾਇੰਸ ਮਿਸਟਰ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਸਰਾਲੀ ਮੰਡਾ ਤੋਂ ਸ਼ੁਰੂ ਕੀਤੀ ਸੀ। ਅਤੇ ਇਸ ਉਪਰੰਤ ਪਦ ਉਨਤ ਹੋ ਕੇ ਧਾਰੀਵਾਲ ਅੰਮ੍ਰਿਤਸਰ ਵਿੱਚ ਮੁੱਖ ਅਧਿਆਪਕਾ ਵਜੋਂ ਸੇਵਾ ਸੰਭਾਲੀਆਂ ਅਤੇ ਇਸ ਤੋਂ ਉਪਰੰਤ ਫਿਰ ਉਹ ਸਰਕਾਰੀ ਹਾਈ ਸਕੂਲ ਸ਼ਰੀਫਪੁਰਾ ਅੰਮ੍ਰਿਤਸਰ ,ਵਿਖੇ ਆ ਗਏ ਜਿੱਥੇ ਉਹਨਾਂ ਨੇ 6 ਸਾਲ ਦਾ ਸਮਾਂ ਬਤਾਇਆ ਅਤੇ ਇਸ ਛੋਟੇ ਅਰਸੇ ਵਿੱਚ ਹੀ ਆਪਣੀ ਮਿਹਨਤ ਅਤੇ ਲਗਨ ਸਦਕਾ ਇਸ ਸਕੂਲ ਦੀ ਨੁਹਾਰ ਬਦਲ ਦਿੱਤੀ ਅਤੇ ਇਸ ਛੋਟੇ ਜਿਹੇ ਸਕੂਲ ਨੂੰ ਇੱਕ ਵਿਸ਼ਾਲ ਇਮਾਰਤ ਵਿੱਚ ਤਬਦੀਲ ਕਰਵਾਇਆ ਆਪ ਜੀ ਦੀ ਇਸ ਦੇਣ ਲਈ ਸਕੂਲ ਦੇ ਸਮੂਹ ਵਿਦਿਆਰਥੀ ਅਤੇ ਸਟਾਫ ਸਦਾ ਹੀ ਅਤੇ ਅੱਜ ਤੱਕ ਆਪ ਨੂੰ ਦਿਲੋਂ ਯਾਦ ਕਰਦੇ ਹਨ। ਇਸ ਤਰਾਂ ਉਹਨਾਂ ਨੇ ਆਪਣੀ ਕਰੀਬ 38 ਸਾਲ ਦੀ ਨੌਕਰੀ ਬਹੁਤ ਹੀ ਮਾਨ ਅਤੇ ਸ਼ਲਾਘਾ ਯੋਗ ਤਰੀਕੇ ਨਾਲ ਪੂਰੀ ਕੀਤੀ। ਜ਼ਿਕਰਯੋਗ ਹੈ ਕਿ ਇਸ ਦੌਰਾਨ ਸ਼੍ਰੀਮਤੀ ਤ੍ਰਿਪਤਾ ਜੀ ਨੇ ਆਪਣੇ ਪਰਿਵਾਰ ਨੂੰ ਵੀ ਬਹੁਤ ਸਮਾਂ ਦਿੱਤਾ ਅਤੇ ਬੱਚਿਆਂ ਦੀ ਪਰਵਰਿਸ਼ ਅਤੇ ਪਰਿਵਾਰ ਨੂੰ ਸੰਭਾਲਿਆ। ਉਹ ਇੱਕ ਬਹੁਤ ਹੀ ਧਾਰਮਿਕ ਕਿਸਮ ਦੀ ਸ਼ਖਸ਼ੀਅਤ ਵਾਲੇ ਸਨ ਅਤੇ ਗੁਰੂ ਘਰ ਵਿੱਚ ਅਥਾਹ ਵਿਸ਼ਵਾਸ਼ ਰੱਖਦੇ ਸਨ, ਉਨਾਂ ਦੇ ਇਸ ਸੰਸਾਰ ਤੋਂ ਸਦੀਵੀ ਵਿਛੋੜੇ ਨਾਲ ਜਿੱਥੇ ਹੀ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਡੂੰਘਾ ਸਦਮਾ ਲੱਗਾ ਹੈ ਉੱਥੇ ਹੀ ਉਹਨਾਂ ਦੇ ਸਾਕ ,ਸਨੇਹ ,ਸਬੰਧੀਆਂ ਅਤੇ ਹੋਰ ਜਾਣਕਾਰਾਂ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਅੱਜ ਉਹਨਾਂ ਦੇ ਭੋਗ ਕਿਰਿਆ ਅੰਤਿਮ ਅਰਦਾਸ ਮੌਕੇ ਸ਼ਹਿਰ ਭਰ ਦੀਆਂ ਉੱਘੀਆਂ ਧਾਰਮਿਕ , ਰਾਜਸੀ,ਹਸਤੀਆਂ, ਸ਼ਖ਼ਸੀਅਤਾਂ ਨੇ ਪਹੁੰਚ ਕੇ ਮਾਤਾ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਕੈਪਸਨ। ਦਿਮਾਗੀ ਰੋਗਾਂ ਦੇ ਉੱਘੇ ਮਹਾਰ ਡਾਕਟਰ ਦਿਨੇਸ਼ ਕੁਮਾਰ ਦੀ ਮਾਤਾ ਜੀ ਦੀ ਅੰਤਿਮ ਕਿਰਿਆ ਰਸਮ ਪਗੜੀ ਮੌਕੇ ਹਾਜ਼ਰੀਨ।

Leave a Reply

Your email address will not be published. Required fields are marked *