ਬੀਰ ਅਮਰ ਮਾਹਲ। ਸ੍ਰੀ ਅੰਮ੍ਰਿਤਸਰ ਸਾਹਿਬ।
ਲੈਪਰੋਸਕੋਪੀ ਸਰਜਰੀ ਦੇ ਵਿਕਲਪ ਵਿੱਚ ਸਭ ਤੋਂ ਵਧੀਆ ਤਕਨੀਕ ਹੈ ਪਿਛਲੇ 13 ਸਾਲਾਂ ਵਿੱਚ 22 ਹਜਾਰ ਤੋਂ ਵੱਧ ਅਤਿ ਆਧੁਨਿਕ ਤਕਨੀਕ ਆਪਰੇਸ਼ਨਾਂ ਦੁਆਰਾ ਮਰੀਜ਼ਾਂ ਦੀ ਸਫਲ ਸਰਜਰੀ ਦੇਣ ਵਾਲੇ ਸਥਾਨਕ ਆਲਟੈਕ ਲੇਜ਼ਰ ਅਤੇ ਸੁਪਰ ਸਪੈਸ਼ਲਿਟੀ ,ਹਸਪਤਾਲ ਰਣਜੀਤ ਐਵਨਿਊ ਵੱਲੋਂ ਦੂਰਬੀਨ ਆਪਰੇਸ਼ਨਾਂ ਵਿੱਚ ਸ਼ੁਰੂ ਕੀਤੀ ਗਈ ਅਤੇ ਆਧੁਨਿਕ ਲੇਜ਼ਰ ਵਿਧੀ ਰਾਹੀਂ ਸਫਲ ਅਪ੍ਰੇਸ਼ਨਾਂ ਦੀ ਦਰ ਵਿੱਚ ਹੋਰ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਅੱਜ ਸਥਾਨਕ ਆਲਟੈਕ ਹੋਸਪਿਟਲ ਵਿੱਚ ਡਾਕਟਰ ਪ੍ਰਵੀਨ ਦੇਵਗਨ ਵੱਲੋਂ ਆਪਣੀ ਰਜਿਸਟਰੇਸ਼ਨ ਤੇ ਲੱਗੀ ਹੋਈ ਅਸਥਾਈ ਰੋਕ ਖਤਮ ਹੋਣ ਤੇ ਇੱਕ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਪੰਜਾਬ ਮੈਡੀਕਲ ਕੌਂਸਲ ਨੇ ਉਹਨਾਂ ਖਿਲਾਫ ਦਿੱਤਾ ਹੋਇਆ ਆਰਡਰ ਅਹੁਦੇ ਦੇ ਪ੍ਰਭਾਵ ਨਾਲ ਮਿਤੀ 5/ 12/2024 ਤੋਂ ਖਤਮ ਕਰ ਦਿੱਤਾ ਗਿਆ ਹੈ, ਅਤੇ ਹੁਣ ਡਾਕਟਰ ਪ੍ਰਵੀਨ ਦੇਵਗਨ ਨੂੰ ਮਰੀਜ਼ ਵੇਖਣ ਅਤੇ ਆਪਰੇਸ਼ਨ ਕਰਨ ਤੇ ਉਹਨਾਂ ਨੂੰ ਪੂਰੀ ਖੁੱਲੀ ਇਜਾਜ਼ਤ ਹੈ।
ਡਾ, ਦੇਵਗਨ ਨੇ ਦੱਸਿਆ ਕਿ ਗੁਰੂ ਨਗਰੀ ਵਿੱਚ ਪਹਿਲੀ ਵਾਰ ਇਸ ਨਵੀਨਤਮ ਅਤੇ ਆਧੁਨਿਕ 1470 ਡਾਇਊਡ ਲੇਜ਼ਰ ਮਸ਼ੀਨ ਦੇ ਨਾਲ ਹੁਣ ਗੁੱਦਾ ਰੋਗਾਂ ਦੇ ਸਫਲ ਅਪ੍ਰੇਸ਼ਨਾਂ ਦਾ ਇਹ ਪਹਿਲਾ ਹਸਪਤਾਲ ਬਣਿਆ ਹੈ। ਮਾਹਰ ਨੇ ਦੱਸਿਆ ਕੀ ਲੇਜ਼ਰ ਪ੍ਰੋਕਟੋਲੋਜੀ ਹੁਣ ਦੇਸ਼ ਦੇ ਕੁਝ ਚੁਣਿੰਦੇ ਹਸਪਤਾਲਾਂ ਵਿੱਚ ਹੋ ਰਹੀ ਹੈ ਅਤੇ ਇਸ ਵਿਧੀ ਦੀ ਨੂੰ ਅਸੀਂ ਪਹਿਲ ਕਦਮੀ ਦੇ ਨਾਲ ਆਲਟੈਕ ਲੇਜ਼ਰ ਹੋਸਪਿਟਲ ਵਿੱਚ ਸ਼ੁਰੂ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਇਸ ਅਤਿ ਆਧੁਨਿਕ ਲੇਜ਼ਰ ਮਸ਼ੀਨ ਨਾਲ ਬਵਾਸੀਰ ਦੇ ਮੌਕਿਆਂ ਦਾ ਇਲਾਜ ਪ੍ਰਕਿਰਿਆ਼ ਬਿਨਾਂ ਚੀਰ ਫਾੜ, ਬਿਨਾਂ ਟਾਂਕੇ ਅਤੇ ਦਰਦ ਰਹਿਤ ਹੁੰਦੀ ਹੈ ਅਤੇ ਕਿਸੇ ਕਿਸਮ ਦਾ ਕੋਈ ਟਾਂਕਾ ਤੇ ਖੂਨ ਨਹੀਂ ਨਿਕਲਦਾ ਉਪਰੰਤ ਮਰੀਜ਼ 24 ਘੰਟੇ ਵਿੱਚ ਹੀ ਆਪਣੇ ਕੰਮ ਕਾਜ ਤੇ ਜਾਣ ਜੋਗਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਬਵਾਸੀਰ ਏਨਲਫਿਸ਼ਰ ਫਿਸੂਟੂਲਾ ਵਰਗੇ ਇਲਾਜ ਦਾ ਨਵੀਨਤਮ ਲੇਜ਼ਰ ਵਿਧੀ ਦੇ ਨਾਲ ਕੀਤਾ ਜਾਂਦਾ ਹੈ। ਸਰਜਨ ਡਾ, ਪ੍ਰਵੀਨ ਦੇਵਗਨ ਨੇ ਇਹ ਵੀ ਸਪਸ਼ਟ ਕੀਤਾ ਕਿ ਇਸ ਅਤਿ ਆਧੁਨਿਕ ਲੇਜ਼ਰ ਮਸ਼ੀਨ ਨੂੰ ਕੇਵਲ ਮਾਹਰ ਟ੍ਰੇਡ ਸਰਜਨ ਹੀ ਚਲਾ ਸਕਦਾ ਹੈ ਅਤੇ ਇਸ ਵਿੱਚ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੁੰਦਾ ਕਿਉਂਕਿ ਮਸ਼ੀਨ ਵਿੱਚ ਸੇਫਟੀ ਫੰਕਸ਼ਨ ਅਤੇ ਆਧੁਨਿਕ ਤਰੀਕੇ ਨਾਲ ਆਟੋਮੈਟਿਕ ਸਿਸਟਮ ਸਥਿਤ ਹੁੰਦਾ ਹੈ ਜਿਸ ਦਾ ਕੰਟਰੋਲ ਸਰਜਨ ਦੇ ਹੱਥਾਂ ਦੁਆਰਾ ਕੀਤਾ ਜਾਂਦਾ ਹੈ ਅਤੇ ਇਸ ਦਾ ਖਰਚਾ ਵੀ ਪਹਿਲਾਂ ਕੀਤੇ ਗਏ ਆਪਰੇਸ਼ਨਾਂ ਨਾਲੋਂ ਘੱਟ ਰਹਿ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਹਸਪਤਾਲ ਵੱਲੋਂ ਪਿੱਤੇ ਦੀ ਪੱਥਰੀ ,ਰਸੌਲੀਆਂ, ਸਿਸਟ ਹਰਨੀਆਂ ਤੋਂ ਇਲਾਵਾ ਬੱਚੇਦਾਨੀ ਦੀਆਂ ਰਸੋਲੀਆਂ ਤੇ ਰੀਮੂਵਲ ,ਟਿਊਬ ਦਾ ਫਟਣਾ ਲੈਪਰੋਸੋਕੋਪੀ ਤਕਨੀਕ ਨਾਲ ਕੀਤੇ ਜਾਂਦੇ ਹਨ, ਉਹਨਾਂ ਨੇ ਕਿਹਾ ਕਿ ਹਸਪਤਾਲ ਵਿੱਚ ਹਰ ਲੋੜਵੰਦ ਨੂੰ ਵਧੇਰੇ ਡਿਸਕਾਉਂਟ ਅਤੇ ਸਸਤੇ ਤੋਂ ਸਸਤੇ ਪੈਕਜ ਨਾਲ ਬਿਹਤਰੀਨ ਇਲਾਜ ਕੀਤਾ ਜਾਵੇਗਾ ਅਤੇ ਹਸਪਤਾਲ ਤੋਂ ਕੋਈ ਵੀ ਲੋੜਵੰਦ ਬਿਨਾਂ ਇਲਾਜ ਤੋਂ ਵਾਪਸ ਨਹੀਂ ਮੁੜੇਗਾ। ਕੈਪਸਨ। ਡਾਕਟਰ ਪਰਵੀਨ ਦੇਵਗਨ ਆਪਣੀ ਲਾਇਸੰਸ ਬਹਾਲੀ ਉਪਰੰਤ ਪ੍ਰੈਸ ਵਾਰਤਾ ਦੌਰਾਨ ਨਵੀਂ ਤਕਨੀਕ ਬਾਰੇ ਜਾਣਕਾਰੀ ਦਿੰਦੇ ਹੋਏ।