-ਐਸ.ਐਸ.ਪੀ. ਅਦਿੱਤਿਆ, ਛੋਟੇਪੁਰ, ਵਿਧਾਇਕ ਰੰਧਾਵਾ, ਰਵੀਕਰਨ ਕਾਹਲੋਂ, ਸੋਨੂੰ ਲੰਗਾਹ, ਚੇਅ. ਕਾਹਲੋਂ ਦਾ ਸਨਮਾਨ
ਕਲਾਨੌਰ, 27 ਫਰਵਰੀ (ਵਰਿੰਦਰ ਬੇਦੀ)-ਸਥਾਨਕ ਇਤਿਹਾਸਕ ਕਸਬੇ ’ਚ ਸਥਿਤ ਪ੍ਰਾਚੀਨ ਸ਼ਿਵ ਮੰਦਿਰ ’ਚ ਆਯੋਜਿਤ ਹੋਏ ਮੇਲਾ ਮਹਾਂਸ਼ਿਵਰਾਤਰੀ ਮੌਕੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਤੇ ਬਲੱਡ ਡੌਨਰਜ਼ ਸੁਸਾਇਟੀ ਗੁਰਦਾਸਪੁਰ ਵਲੋਂ ਸਾਂਝੇ ਉਪਰਾਲੇ ਤਹਿਤ ਥੈਲੇਸੀਮੀਆ ਤੇ ਕੈਂਸਰ ਪੀੜ੍ਹਤਾਂ ਦੀ ਸਹਾਇਤਾ ਲਈ 138ਵਾਂ ਮੈਗਾ ਖੂਨਦਾਨ ਕੈਂਪ ਆਯੋਜਿਤ ਲਗਾਇਆ ਗਿਆ। ਕੈਂਪ ’ਚ ਸਿਵਲ ਹਸਪਤਾਲ ਬਲੱਡ ਬੈਂਕ ਬਟਾਲਾ ਵਲੋਂ 75 ਯੁਨਿਟ, ਸਿਵਲ ਹਸਪਤਾਲ ਬਲੱਡ ਬੈਂਕ ਅੰਮ੍ਰਿਤਸਰ ਵਲੋਂ 100 ਯੂਨਿਟ ਅਤੇ ਬੱਬਰ ਬਲੱਡ ਬੈਂਕ ਗੁਰਦਾਸਪੁਰ ਵਲੋਂ 52 ਯੁਨਿਟ ਖੂਨ ਪ੍ਰਾਪਤ ਕੀਤਾ ਗਿਆ।
ਸਮਾਜਸੇਵਕਾਂ ਦੇ ਸਹਿਯੋਗ ਨਾਲ ਆਯੋਜਿਤ ਇਸ ਮੈਗਾ ਖੂਨਦਾਨ ਕੈਂਪ ’ਚ ਖੂਨ ਦੇਣ ਵਾਲੇ 227 ਡੋਨਰਾਂ ਨੂੰ ਡਾਈਟ ਸਮੇਤ ਗਿਫਟ ਵਜੋਂ ਕੱਪ ਦਿੱਤੇ ਗਏ। ਕੈਂਪ ’ਚ ਡੋਨਰਾਂ ਦੀ ਹੌਂਸਲਾਅਫਜਾਈ ਕਰਨ ਲਈ ਸੀਨੀਅਰ ਪੁਲਿਸ ਕਪਤਾਨ ਸ੍ਰੀ. ਅਦਿੱਤਿਆ, ਐਸ.ਪੀ. ਜੁਗਰਾਜ ਸਿੰਘ, ਦਿਲਪ੍ਰੀਤ ਸਿੰਘ ਆਈ.ਪੀ.ਐਸ., ਡੀ.ਐਸ.ਪੀ. ਗੁਰਵਿੰਦਰ ਸਿੰਘ ਚੰਦੀ, ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਸਾ. ਕੈਬਨਿਟ ਮੰਤਰੀ ਜਥੇ. ਸੁੱਚਾ ਸਿੰਘ ਛੋਟੇਪੁਰ, ਰੈਣੂ ਸੈਣੀ ਐਮ.ਡੀ., ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ, ਪ੍ਰਧਾਨ ਅਮਰਜੀਤ ਖੁੱਲਰ, ਸਟੇਟ ਐਵਾਰਡੀ ਹਰਮਨਪ੍ਰੀਤ ਸਿੰਘ ਗੁਰਾਇਆ, ਚੇਅਰਮੈਨ ਮਾਰਕਿਟ ਕਮੇਟੀ ਜਗਜੀਤ ਸਿੰਘ ਕਾਹਲੋਂ, ਅਹਿਮਦੀਆਂ ਵਲੋਂ ਇਫਤਿਕਾਰ ਅਹਿਮਦ ਕਾਦੀਆਂ ਵਲੋਂ ਪਹੁੰਚ ਕੇ ਡੋਨਰਾਂ ਦੀ ਹੌਂਸਲਾਅਫਜਾਈ ਕੀਤੀ ਗਈ।
ਇਸ ਮੌਕੇ ’ਤੇ ਦਰਸ਼ਨ ਸਿੰਘ ਪੁਰੇਵਾਲ, ਪ੍ਰਿੰ. ਸੁਰਿੰਦਰ ਵਰਧਨ, ਮੇਜਰ ਸਿੰਘ, ਸੁਖਵਿੰਦਰ ਸਿੰਘ ਮੱਲ੍ਹੀ, ਆਦਰਸ਼ ਕੁਮਾਰ, ਅਵਤਾਰ ਸਿੰਘ ਘੁੰਮਣ, ਰਜਨੀਸ਼ ਸ਼ਰਮਾਂ ਨੋਨੀ, ਗੁਰਵਿੰਦਰ ਸਿੰਘ, ਹਰਕੰਵਲ ਸਿੰਘ ਰੰਧਾਵਾ, ਕਾਕਾ ਮਹਾਂਦੇਵ, ਰੋਹਿਤ ਵਰਮਾਂ, ਪ੍ਰਦੀਪ ਬਲਹੋਤਰਾ, ਮੰਨੂੰ ਸ਼ਰਮਾਂ, ਸੁਖਨੰਦਨ ਸਿੰਘ ਭਾਰਤੀ, ਜਸਬੀਰ ਸਿੰਘ ਕਾਹਲੋਂ ਵਡਾਲਾ ਬਾਂਗਰ, ਅਮਨਦੀਪ ਸਿੰਘ ਕੋਟ ਸੰਤੋਖ ਰਾਏ, ਅਵਤਾਰ ਸਿੰਘ ਛੋਟੇਪੁਰ, ਪਲਵਿੰਦਰ ਸਿੰਘ ਮਾਹਲ, ਭੁਪਿੰਦਰ ਸਿੰਘ ਮੋਨੂੰ ਵਨਡੇ, ਰਿਸ਼ਭ ਸ਼ਰਮਾਂ, ਸੁਨੀਲ ਸ਼ਰਮਾਂ, ਅਭੈ ਮਹਾਜਨ, ਅਜੀਤ ਸਿੰਘ ਕਾਮਲਪੁਰ, ਸ਼ੈਰੀ ਸਿੰਘ, ਅੰਕੁਸ਼ ਸੋਈ, ਨਰਿੰਦਰ ਵਿੱਜ ਨਿੱਤੀ, ਅਸ਼ੋਕ ਕੋਹਲੀ, ਜਨਕ ਰਾਜ ਖੁੱਲਰ, ਅਮਿੱਤ ਵੋਹਰਾ, ਰਾਜਨ ਸ਼ਰਮਾਂ, ਰੋਹਿਤ ਭਾਰਦਵਾਜ਼, ਡਿੰਪਲ ਕੁਮਾਰ, ਡਾ. ਵਰਿੰਦਰ ਬੇਦੀ, ਡਾ. ਗੁਰਦੇਵ ਸਿੰਘ ਰਜਾਦਾ, ਮਨਦੀਪ ਕੋਹਲੀ, ਮਨਮੋਹਨ ਬੇਦੀ, ਜਤਿੰਦਰ ਸਿੰਘ ਹੈਪੀ ਡੇਅਰੀਵਾਲ ਕਿਰਨ, ਅੰਮ੍ਰਿਤਪਾਲ ਸਿੰਘ ਰਾਜਾ ਦਿਓਲ, ਇੰਦਰ ਕੁਮਾਰ ਭਾਰਲ, ਚੈਂਚਲ ਕੁਮਾਰ, ਕੰਵਲਦੀਪ ਸਿੰਘ ਗੁਰਾਇਆ, ਸਾਬੀ ਅਰਗਵਾਲ, ਮੰਗਤ ਕੁਮਾਰ, ਡਾ. ਮਨੋਜ ਕੁਮਾਰ, ਰਜਿੰਦਰ ਕੁਮਾਰ ਸ਼ਰਮਾਂ, ਭੁਪਿੰਦਰ ਸਿੰਘ ਸੋਢੀ, ਮੁਨੀਸ਼ ਵਿੱਗ, ਗਗਨਦੀਪ ਸਿੰਘ ਗੱਗੂ, ਹਰਮਨ ਲਾਡੀ, ਯੋਗੇਸ਼ ਸੇਠੀ, ਗੁਰਸ਼ਰਨਜੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਸਮਾਜਸੇਵਕ ਹਾਜ਼ਰ ਰਹੇ।