ਸ. ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕੇਂਦਰ ਸਰਕਾਰ ਕੋਲੋਂ ਸ਼ਹੀਦ ਦਾ ਦਰਜ਼ਾ ਦਿਵਾ ਕੇ ਰਹਾਂਗੇ – ਪ੍ਰਧਾਨ ਜੋਗਿੰਦਰ ਅੰਗੂਰਾਲਾ
— ਬ੍ਰਾਹਮਣ ਭਾਈਚਾਰੇ ਵਲੋਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਹਰ ਵੇਲੇ ਯਤਨਸ਼ੀਲ ਰਹਾਂਗੇ – ਵਿਕਾਸ ਸ਼ਰਮਾ
ਬਟਾਲਾ, 28 ਫਰਵਰੀ
ਮਜ਼ਬੂਤ ਰਾਸ਼ਟਰ ਸੰਗਠਨ ਰਜਿ. ਭਾਰਤ ਵਲੋਂ ਸ. ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕੇਂਦਰ ਸਰਕਾਰ ਕੋਲੋਂ ਸ਼ਹੀਦ ਦਾ ਦਰਜ਼ਾ ਦਿਵਾਉਣ ਦੀ ਮੁਹਿੰਮ ਨੂੰ ਉਸ ਵੇਲੇ ਵੱਡਾ ਬੱਲ ਮਿਲਿਆ ਜਦੋਂ ਬ੍ਰਾਹਮਣ ਸਭਾ ਰਜਿ. ਅਤੇ ਬ੍ਰਾਹਮਣ ਸਭਾ ਯੂਥ ਵਿੰਗ ਬਟਾਲਾ ਨੇ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਜ਼ੋਰਦਾਰ ਸਮਰਥਨ ਦਿੱਤਾ। ਇਸ ਮੌਕੇ ਮਜ਼ਬੂਤ ਰਾਸ਼ਟਰ ਸੰਗਠਨ ਰਜਿ. ਭਾਰਤ ਦੇ ਕੌਮੀ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੂਰਾਲਾ ਨੇ ਬ੍ਰਾਹਮਣ ਸਭਾ ਰਜਿ. ਅਤੇ ਬ੍ਰਾਹਮਣ ਸਭਾ ਯੂਥ ਵਿੰਗ ਬਟਾਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ 78 ਸਾਲ ਦੇਸ਼ ਨੂੰ ਅਜ਼ਾਦ ਹੋਇਆਂ ਹੋ ਗਏ ਹਨ।
ਕੇਂਦਰ ਵਿੱਚ ਆਈਆਂ ਵੱਖ ਵੱਖ ਪਾਰਟੀ ਦੀਆਂ ਸਰਕਾਰਾਂ ਵਲੋਂ ਮਹਾਨ ਸਪੂਤ ਸ. ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਨੂੰ ਅੱਖੋ ਪਰੋਖੇ ਕਰਕੇ ਸ਼ਹੀਦ ਦਾ ਦਰਜ਼ਾ ਨਾ ਦੇਣਾ ਸੱਚੇ ਦੇਸ਼ ਭਗਤ ਭਾਰਤੀਆਂ ਨਾਲ ਬੇਇਨਸਾਫੀ ਹੈ। ਸ਼੍ਰੀ ਜੋਗਿੰਦਰ ਅੰਗੂਰਾਲਾ ਨੇ ਕਿਹਾ ਕਿ ਮਜ਼ਬੂਤ ਰਾਸ਼ਟਰ ਸੰਗਠਨ ਰਜਿ. ਭਾਰਤ ਦੇਸ਼ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਵਾਲੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ ਅਬਦੁੱਲ ਕਲਾਮ ਜੀ ਦੀ ਸੋਚ ਨੂੰ ਸਮਰਪਿਤ ਹੈ ਜਿਸ ਵਲੋਂ ਸਮੇਂ ਸਮੇਂ ‘ਤੇ ਦੇਸ਼ ਦਾ ਨਾਮ ਉਚਾ ਕਰਨ ਵਾਲੇ ਖਿਡਾਰੀਆਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਤਸ਼ਾਹਿਤ ਕੀਤਾ ਜਾਂਦਾ ਹੈ। ਪ੍ਰਧਾਨ ਸ਼੍ਰੀ ਜੋਗਿੰਦਰ ਅੰਗੂਰਾਲਾ ਨੇ ਕਿਹਾ ਕਿ 78 ਸਾਲਾਂ ਵਿੱਚ ਅਜ਼ਾਦੀ ਦੇ ਪਰਵਾਨਿਆਂ ਸ. ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਹੀਦ ਦਾ ਦਰਜ਼ਾ ਦੇਣ ਲਈ ਕਿਸੇ ਵੀ ਪਾਰਟੀ ਨੇ ਕੇਂਦਰ ਸਰਕਾਰ ਵਿੱਚ ਅਵਾਜ਼ ਬੁਲੰਦ ਨਹੀਂ ਕੀਤੀ ਜਿਸ ਕਰਕੇ ਸ. ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਅੱਜ ਤੱਕ ਕੇਂਦਰ ਸਰਕਾਰ ਵਲੋਂ ਸ਼ਹੀਦ ਦਾ ਦਰਜ਼ਾ ਨਹੀਂ ਦਿੱਤਾ ਗਿਆ। ਇਸ ਮੌਕੇ ਬ੍ਰਾਹਮਣ ਸਭਾ ਰਜਿ. ਅਤੇ ਬ੍ਰਾਹਮਣ ਸਭਾ ਯੂਥ ਵਿੰਗ ਬਟਾਲਾ ਦੇ ਵਿਕਾਸ ਸ਼ਰਮਾ, ਰਜੇਸ਼ ਜੋਸ਼ੀ, ਨਰੇਸ਼ ਸ਼ਰਮਾ, ਰਜੇਸ਼ ਕਾਲੀਆ, ਕਮਲ ਸ਼ਰਮਾ, ਵਿਜੇ ਸ਼ਰਮਾ, ਸਵੀਡਨ ਸ਼ਰਮਾ ਅਤੇ ਰਜਨੀਸ਼ ਰਿਸ਼ੀ ਨੇ ਕਿਹਾ ਕਿ ਉਹ ਇਸ ਮੁਹਿੰਮ ਨੂੰ ਸਫਲ ਬਣਾਉਣ ਦੇ ਲਈ ਮਜ਼ਬੂਤ ਰਾਸ਼ਟਰ ਸੰਗਠਨ ਰਜਿ. ਭਾਰਤ ਦੇ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੂਰਾਲਾ ਦਾ ਹਰ ਪੱਖੋਂ ਸਹਿਯੋਗ ਕਰਨਗੇ। ਇਸ ਮੌਕੇ ਮਜ਼ਬੂਤ ਰਾਸ਼ਟਰ ਸੰਗਠਨ ਰਜਿ. ਭਾਰਤ ਦੇ ਪੰਜਾਬ ਹੈਡ ਈਸ਼ੂ ਰਾਂਚਲ, ਜਿਲ੍ਹਾ ਪ੍ਰਧਾਨ ਲਵਲੀ ਕੌਸ਼ਲ, ਸ਼ਹਿਰੀ ਪ੍ਰਧਾਨ ਨਿਖਿਲ ਅਗਰਵਾਲ, ਖਜ਼ਾਨਚੀ ਵਿਨੋਕ ਕੈਂਥ, ਸੀਨੀਅਰ ਵਾਇਸ ਪ੍ਰਧਾਨ ਜਸਵੰਤ ਸਿੰਘ ਦਾਲਮ, ਸੀਨੀਅਰ ਵਾਇਸ ਪ੍ਰਧਾਨ ਪ੍ਰਤੀਕ ਅੰਗੂਰਾਲਾ, ਐਗਜੈਕਟਿਵ ਕਮੇਟੀ ਦੇ ਮੈਂਬਰ ਯਾਦਵਿੰਦਰ ਸਿੰਘ ਬਬਲੂ, ਮੈਨੇਜਰ ਜੁਗਲ ਕਿਸ਼ੋਰ, ਪਾਲੀ ਸਿੰਗਰ, ਜੋਤੀ ਚੌਧਰੀ, ਹਰਪ੍ਰੀਤ ਮਠਾਰੂ, ਕੁਲਦੀਪ ਸਿੰਘ ਅਤੇ ਆਸ਼ੂ ਅਗਰਵਾਲ ਆਦਿ ਹਾਜ਼ਰ ਸਨ।