ਨੌਜਵਾਨ ਪੀੜ੍ਹੀ ਨਸ਼ੇ ਛੱਡ ਅਜਿਹੇ ਸਮਾਜ ਭਲਾਈ ਕੰਮਾ ਵਿਚ ਹਿੱਸਾ ਲਵੇ –ਐੱਸ ਐਚ ਓ ਸਿਟੀ ਰਮੇਸ਼ ਭਾਰਦਵਾਜ
*165 ਮੈਂਬਰਾਂ ਵਾਲੀ ਲਾਇਨ ਕਲੱਬ ਬਟਾਲਾ ਸੇਵਾ ਇਕ ਪਰਿਵਾਰ ਹੈ______ਲਾਈਨ ਰਾਜੀਵ ਬੱਬੂ ਵਿਗ*
*ਪੱਤਰਕਾਰਿਤਾ ਜਗਤ ਦਾ ਵਡਾ ਨਾਮ ਜੋਗਿੰਦਰ ਅੰਗੂਰਾਲਾ ਨੇ ਲਿਆ ਲਾਈਨ ਕਲੱਬ ਬਟਾਲਾ ਸੇਵਾ ਨਾਲ ਮੋਢੇ ਨਾਲ ਮੋਢਾ ਜੋੜ ਚਲਣ ਦਾ ਪ੍ਰਣ*
*ਪ੍ਰਧਾਨ ਰਾਜੀਵ ਵਿਗ ਦੀ ਯੋਗ ਅਗਵਾਈ ਹੇਠ ਲਾਈਨ ਸ਼ਾਮ ਸ਼ਰਮਾ ਨੇ ਵੀ ਮੈਂਬਰਸ਼ਿਪ ਕਬੂਲੀ
ਬਟਾਲਾ( ਚਰਨਦੀਪ ਬੇਦੀ, ਸੁਮੀਤ ਨੌਰੰਗ, ਤੁੱਲੀ )
ਲਾਈਨ ਕਲੱਬ ਬਟਾਲਾ ਸੇਵਾ ਸਫਾਈਰ 321 ਡੀ ਵਲੋ ਇਕ ਮੁੱਠੀ ਅਨਾਜ ਤਹਿਤ 39 ਵਾਂ ਆਟਾ ਵੰਡ ਸਮਾਰੋਹ ਸਫਲਤਾਪੂਰਵਕ ਸੰਪਨ ਹੋਇਆ ਜਿਸ ਵਿਚ ਲਗਭਗ 75 ਲੋੜਵੰਦਾ ਨੂੰ ਆਟਾ ਵਿਤਰਤ ਕੀਤਾ ਗਿਆ।
ਇਸ ਮੌਕੇ ਤੇ ਥਾਣਾ ਸਿਟੀ ਦੇ ਮੁੱਖ ਅਫਸਰ ਐੱਸ ਐਚ ਓ ਰਾਮੇਸ਼ ਕੁਮਾਰ ਭਾਰਦਵਾਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਐੱਸ ਐਚ ਓ ਸਿਟੀ ਰਮੇਸ਼ ਭਾਰਦਵਾਜ ਨੇ ਕਿਹਾ ਕਿ ਐੱਸ ਐਸ ਪੀ ਬਟਾਲਾ ਆਈਪੀਐਸ ਅਸਵਨੀ ਗੋਟੀਆਲ ਦੇ ਦਿਸ਼ਾ ਨਿਰਦੇਸ਼ਾ ਨੇ ਨਸ਼ੇ ਖਿਲਾਫ ਮੁਹਿੰਮ ਵਿਚ ਲੋਕ ਸਹਿਯੋਗ ਕਰਨ ਤਾਂ ਕਿ ਨਸ਼ੇ ਨੂੰ ਜੜ੍ਹ ਤੋਂ ਮੁਕਾਇਆ ਜਾ ਸਕੇ।
ਉਨ੍ਹਾਂ ਵਲੋ ਸੰਬੋਧਨ ਦੌਰਾਨ ਕਿਹਾ ਕਿ ਨੌਜਵਾਨ ਪੀੜ੍ਹੀ ਨਸ਼ੇ ਤਿਆਗ ਕੇ ਅਜਿਹੇ ਸਮਾਜ ਭਲਾਈ ਕੰਮਾ ਵਿਚ ਹਿੱਸਾ ਲਵੇ। ਇਸ ਮੌਕੇ ਤੇ ਪ੍ਰਧਾਨ ਲਾਈਨ ਵਿਗ ਨੇ ਕਿਹਾ ਕਿ ਕੁੱਲ 165 ਮੈਂਬਰਾਂ ਵਾਲੀ ਲਾਇਨ ਕਲੱਬ ਬਟਾਲਾ ਸੇਵਾ ਦੇ ਸਾਰੇ ਇੱਕ ਮੈਂਬਰ ਪਰਿਵਾਰ ਹਨ ਜੌ ਕਿ ਹਰ ਇਕ ਦੇ ਦੁੱਖ ਸੁਖ ਵਿਚ ਨਾਲ ਖੜਦੇ ਹਨ। ਉਨ੍ਹਾਂ ਵਲੋ 2 ਨਵੇ ਮੈਂਬਰ ਜੋਗਿੰਦਰ ਅੰਗੁਰਾਲਾ ਅਤੇ ਸ਼ਾਮ ਸ਼ਰਮਾ ਦਾ ਲਾਈਨ ਕਲੱਬ ਬਟਾਲਾ ਸੇਵਾ ਵਿਚ ਸ਼ਾਮਿਲ ਹੋਣ ਤੇ ਨਿੱਘਾ ਸਵਾਗਤ ਕੀਤਾ।
ਇਸ ਦੌਰਾਨ ਲਾਈਨ ਵੀ .ਕੇ ਸਹਿਗਲ ਵਲੋ ਪ੍ਰਭੂ ਵੰਦਨਾ ਤੋਂ ਮੀਟਿੰਗ ਦੀ ਸ਼ਰੂਆਤ ਕੀਤਾ ਗਈ ਅਤੇ ਉਸ ਤੋਂ ਬਾਅਦ ਪੂਰੇ ਅਨੁਸ਼ਾਸ਼ਨ ਵਿਚ ਰਾਸ਼ਟਰੀ ਗਾਣ ਗਾਇਆ ਗਿਆ। ਅੰਤ ਵਿੱਚ ਮੁੱਖ ਮਹਿਮਾਨ ਐੱਸ ਐਚ ਓ ਰਮੇਸ਼ ਭਾਰਦਵਾਜ ਨੂੰ ਕਲੱਬ ਵਲੋ ਨਸ਼ੇ ਪ੍ਰਤੀ ਜਾਗਰੂਕ ਕਰਨ ਅਤੇ ਗੈਰ ਕਾਨੂੰਨੀ ਅਨਸਰਾਂ ਨੂੰ ਠੱਲ ਪਾਉਣ ਲਈ ਨਿਭਾਈ ਜਾ ਰਹੀ ਡਿਊਟੀ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇਲਾਈਨ ਵੀ ਕੇ ਸਹਿਗਲ, ਲਾਈਨ ਪੁਨੀਤ ਗੋਇਲ, ਲਾਈਨ ਮਹਿੰਦਰ ਪਾਲ ਚੰਗਾ, ਲਾਈਨ ਸਲਿਨ ਮਹਾਜਨ , ਲਾਈਨ ਵਰਿੰਦਰ ਪਰਤਾਪ ਗੁਪਤਾ, ਲਾਈਨ ਵਰਿੰਦਰ ਸਲਹੋਤਰਾ , ਲਾਈਨ ਅਸ਼ੋਕ ਮਹਾਜਨ , ਲਾਈਨ ਰਾਜੀਵ ਮਲਹੋਤਰਾ, ਲਾਈਨ ਚੰਦਨ ਭਾਟੀਆ,ਲਾਈਨ ਕੁਲਦੀਪ ਵਿਗ,ਲਾਈਨ ਪਵਨ ਵਿਜ, ਲਾਈਨ ਅੰਕਿਤ ਗੁਪਤਾ, ਲਾਈਨ ਦਿਨੇਸ਼ ਮਿੱਤਲ, ਲਾਈਨ ਰਾਜੀਵ ਡੋਗਰਾ, ਲਾਈਨ ਦਿਨੇਸ਼ ਬਾਂਸਲ , ਲਾਈਨ ਅਨੂਪ ਲੂਥਰਾ, ਲਾਈਨ ਜੋਗਿੰਦਰ ਅੰਗੁਰਾਲਾ, ਲਾਈਨ ਈਸ਼ੂ ਰਾਂਚਲ਼, ਲਾਈਨ ਮਨਜੀਤ ਸਿੰਘ ਬਮਰਾ, ਲਾਈਨ ਸੁਨੀਲ ਕੁਮਾਰ, ਲਾਈਨ ਸੂਰਜ ਪ੍ਰਕਾਸ਼, ਲਾਈਨ ਮਨੀਸ਼ ਮਹਿਤਾ, ਲਾਈਨ ਵਰਿੰਦਰ ਮਹਾਜਨ, ਲਾਈਨ ਹਨੀ ਅੱਗਰਵਾਲ, ਲਾਈਨ ਰਜਤ ਮਹਾਜਨ, ਲਾਈਨ ਹਰੀਸ਼ ਗਰਗ, ਲਾਈਨ ਅਨੀਲ ਡੋਗਰਾ, ਲਾਈਨ ਸੰਜੀਵ ਮਹਾਜਨ, ਲਾਈਨ ਪਰਵੇਸ਼ ਕੁਮਾਰ, ਲਾਈਨ ਮਹਾਜਨ ਲਾਈਨ ਪੰਕਜ ਦੁੱਗਲ, ਲਾਈਨ ਪੁਨੀਤ ਮਰਵਾਹਾ, ਲਾਈਨ ਸ਼ਾਮ ਸ਼ਰਮਾ, ਲਾਈਨ ਤਰੁਣ ਕੁਮਾਰ, ਆਦਿ ਵਲੋ ਨਿੱਘਾ ਸਵਾਗਤ ਕੀਤਾ ਗਿਆ।