ਬਲਾਕ ਡੇਰਾ ਬਾਬਾ ਨਾਨਕ —-
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਸੁਖਦੀਪ ਸਿੰਘ ਧਾਲੀਵਾਲ ਦੇ ਦਿਸਾ ਨਿਰਦੇਸ਼ਾਂ ਅਤੇ ਓਪ ਮੰਡਲ ਇੰਜੀਨੀਅਰ ਸ੍ਰੀ ਦਰਸ਼ਨ ਕੁਮਾਰ ਜੀ ਦੀ ਯੋਗ ਅਗਵਾਈ ਹੇਠ ਬਲਾਕ ਡੇਰਾ ਬਾਬਾ ਨਾਨਕ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਬਲਾਕ ਕੋਆਰਡੀਨੇਟਰ ਸਰਬਜੀਤ ਸਿੰਘ ਕਾਹਲੋਂ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਡਾਇਰੀਆ ਦੇ ਬਚਾਅ ਅਤੇ ਬਾਰਿਸ ਦੇ ਪਾਣੀ ਨੂੰ ਸੰਭਾਲਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਬਲਾਕ ਕੋਆਰਡੀਨੇਟਰ ਸਰਬਜੀਤ ਸਿੰਘ ਕਾਹਲੋਂ ਵੱਲੋਂ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਉਹ ਪਾਣੀ ਦੀ ਵਰਤੋਂ ਕਰਦੇ ਸਮੇਂ ਪਾਣੀ ਦੀ ਬਰਬਾਦੀ ਨਾ ਕਰਨ ਅਤੇ ਸਾਫ ਅਤੇ ਸੁੱਧ ਪਾਣੀਦੀ ਵਰਤੋਂ ਕਰਨ ਤਾਂ ਜੋ ਖਰਾਬ ਪਾਣੀ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।
ਓਨਾ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਆਪਣੇ ਘਰਾਂ ਵਿੱਚ ਅਜੇ ਤੱਕ ਜਲ ਸਪਲਾਈ ਸਕੀਮਾਂ ਦੇ ਕੂਨੈਕਸਨ ਨਹੀਂ ਲਗਵਾਏ ਉਹ ਆਪਣੇ ਘਰਾਂ ਵਿੱਚ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ । ਇਸ ਮੌਕੇ ਤੇ ਸਰਪੰਚ ਮਲਕੀਅਤ ਸਿੰਘ ਖੁਸ਼ਹਾਲਪੁਰ, ਸਰਪੰਚ ਸੰਦੀਪ ਸਿੰਘ ਅਬਾਦੀ ਰਾਮਪੁਰ, ਸਰਪੰਚ ਰਮਨਦੀਪ ਕੌਰ ਕਾਹਲਾਂਵਾਲੀ, ਸਰਪੰਚ ਗੁਰਜੀਤ ਸਿੰਘ ਖਲੀਲਪੁਰ, ਪੰਪ ਉਪਰੇਟਰ ਲਖਵਿੰਦਰ ਸਿੰਘ ਕਾਹਲਾਂਵਾਲੀ, ਪੰਪ ਉਪਰੇਟਰ ਪਤਰਸ ਮਸੀਹ ਖੁਸ਼ਹਾਲਪੁਰ, ਪੰਪ ਉਪਰੇਟਰ ਜੋਨੀ ਮਸੀਹ ਕੋਠਾ, ਪੰਪ ਉਪਰੇਟਰ ਕੁਲਦੀਪ ਸਿੰਘ ਘੁੰਮਣ ਹਵੇਲੀ ਖੁਰਦ, ਪੰਪ ਉਪਰੇਟਰ ਸੈਮੁਏਅਲ ਮਸੀਹ ਅਬਦਾਲ, ਆਂਗਣਵਾੜੀ ਵਰਕਰਾਂ ਹਰਭਜਨ ਕੌਰ, ਪਰਮਜੀਤ ਕੌਰ, ਆਸਾ ਵਰਕਰ ਸਿਮਰ ਕੌਰ ਅਤੇ ਪਿੰਡਾਂ ਦੇ ਮੋਹਤਬਰ ਹਾਜਿਰ ਸਨ