ਲੁਧਿਆਣਾ :-27 ਜੁਲਾਈ ( ਸੁਮਿਤ ਨਾਰਂਗ ਆਦਰਸ ਤੁਲੀ ਦੀ ਖਾਸ ਰਿਪੋਰਟ )
ਅੱਜ ਦੀ ਸਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਫੂਡ ਗਰੇਨ ਏਜੰਸੀਜ ਦਰਜਾਚਾਰ ਅਤੇ ਠੇਕਾ ਮੁਲਾਜਮ ਤਾਲਮੇਲ ਕਮੇਟੀ ਪੰਜਾਬ ਸਬੰਧਤ ਦੀ ਕਲਾਸ ਫੋਰ ਗੋਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਵੱਖ ਵੱਖ ਜਿਲਿਆਂ ਦੇ ਆਗੂ ਸਾਹਿਬਾਨ ਸਾਮਿਲ ਹੋਏ, ਜਿਸ ਵਿੱਚ ਵਿਸੇਸ ਤੌਰ ਤੇ ਪਹੁੰਚੇ ਸੂਬਾ ਚੇਅਰਮੈਨ ਹਰਭਗਵਾਨ ਮੁਕਤਸਰ ਸਾਹਿਬ. ਜਨਰਲ ਸਕਤੱਰ ਮੁਨਸੀ ਰਾਮ ਪਤੰਗਾ .ਹਰਦੀਪ ਸਿੰਘ ਲੱਧੜ, ਬੂਟਾ ਰਾਮ ਅਬੋਹਰ , ਪਰਮਜੀਤ ਸਿੰਘ ਪੰਮਾਂ, ਰਵੀ ਕੁਮਾਰ ਰਾਮਪੁਰਾ, ਸੰਦੀਪ ਸਿੰਘ, ਹਰਪ੍ਰੀਤ ਸਿੰਘ (ਬਟਾਲਾ ), ਲਵਪ੍ਰੀਤ ਸਿੰਘ ਕਾਦੀਆਂ, ਰਣਜੀਤ ਸਿੰਘ (ਕਰਤਾਰਪੁਰ ) ਗੁਰਮੀਤ ਸਿੰਘ ਅਬੋਹਰ ,ਸੁਰਿੰਦਰ ਪਾਲ ਸਿੰਘ,ਆਗੂ ਸਾਮਲ ਹੋਏ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ
ਕਿ ਆਊਟ ਸੋਰਸ ਸਕਿਉਰਟੀ ਗਾਰਡਾਂ ਦੀਆਂ ਹੇਠ ਲਿਖੀਆਂ ਮੰਗਾਂ ਦਾ ਨਿਪਟਾਰਾ ਗੱਲਬਾਤ ਰਾਹੀਂ ਕੀਤਾ ਜਾਵੇ ਜੇਕਰ ਗੱਲਬਾਤ ਰਾਹੀਂ ਨਿਪਟਾਰਾ ਨਾ ਕੀਤਾ ਤਾਂ ਰਾਜ ਪੱਧਰ ਤੇ ਸੰਘਰਸ ਅਰੰਭ ਕੀਤਾ ਜਾਵੇਗਾ ਜਿਵੇਂ ਕਿ ਸਕਿਊਰਟੀਗਾਰਡ ਨੂੰ ਆਉਟ ਸੋਰਸ ਪ੍ਰਣਾਲੀ ਖਤਮ ਕਰਕੇ ਵਿਭਾਗ ਵਿੱਚ ਇਨਸੋਰਸ ਕਰਕੇ ਰੈਗੂਲਰ ਕੀਤਾ ਜਾਵੇ, ਆਊਟ ਸੋਰਸ ਪ੍ਰਣਾਲੀ ਖਤਮ ਕੀਤੀ ਜਾਵੇ।
2. ਮਹਿੰਗਾਈ ਨੂੰ ਮੁੱਖ ਰੱਖਦਿਆਂ ਤਨਖਾਹ ਵਿਚ ਵਾਧਾ ਕੀਤਾ ਜਾਵੇ
3. ਤਨਖਾਹ ਹਰ ਮਹੀਨੇ ਦੀ 7 ਤਾਰੀਖ ਨੂੰ ਪਾਉਣੀ ਯਕੀਨੀ ਬਣਾਈ ਜਾਵੇ
4. 12 ਘੰਟੇ ਡਿਊਟੀ ਬੰਦ ਕਰਕੇ ਅੱਠ ਘੰਟੇ ਕੀਤੀ ਜਾਵੇ
5. ਈ. ਪੀ.ਐਫ ਮਹੀਨੇ ਵਾਰ ਜਮਾਂ ਕਰਨਾ ਯਕੀਨੀ ਕੀਤਾ ਜਾਵੇ
6. ਹਫਤਾਵਾਰੀ ਰੈਸਟ ਦਿੱਤੀ ਜਾਵੇ। ਰੈਸਟ ਕੀਪਰ ਲਗਾਏ ਜਾਣ
7. ਸਾਕਿਉਰਟੀਗਾਰਡਾਂ ਤੋਂ ਸਾਕਿਉਰਟੀਗਾਰਡ ਦਾ ਕੰਮ ਹੀ ਲਿਆ ਜਾਵੇ। ਲੇਵਰ ਦਾ ਕੰਮ ਲੈਣਾ ਬੰਦ ਕੀਤਾ ਜਾਵੇ ।
8. ਗੁਦਾਮਾਂ ਵਿੱਚ ਲਾਇਟ,ਪਾਣੀ,ਸੈਡ ਆਦਿ ਦਾ ਪ੍ਰਬੰਧ ਕੀਤਾ ਜਾਵੇ।
9. ਕਣਕ ਡਿਸਪੈਚ ਹੋਣ ਤੇ ਲੀਫੋ ਦੀ ਨੀਤੀ ਅਪਣਾਈ ਜਾਵੇ।
10. ਸਕਿਉਰਟੀ ਗਾਰਡਾਂ ਦਾ ਬੀਮਾਂ ਕਰਵਾਇਆ ਜਾਵੇ। ਕੰਨਟ੍ਰੈਕਟ ਲੇਬਰ ਅਵੈਲੂਏਸਨ ਐਕਟ 1970 ਮੁਤਾਬਕ ਬਣਦੀਆਂ ਸਾਰੀਆਂ ਸਹੂਲਤਾਂ ਯਕੀਨੀ ਬਣਾਈਆਂ ਜਾਣ।
11. ਕੰਮ ਛੱਡ ਗਈਆਂ ਕੰਪਨੀਆਂ ਵੱਲ ਖੜਾ ਪਿਛਲਾ ਈ ਪੀ ਐਫ ਕਰਮਚਾਰੀਆਂ ਦੇ ਖਾਤਿਆਂ ਚ ਪਵਾਇਆ ਜਾਵੇ।