ਬਟਾਲਾ ( ਮਨਦੀਪ ਸਿੰਘ ਰਿੰਕੂ ਚੌਧਰੀ )
ਬਟਾਲਾ ਵਿੱਖੇ ਇਸ ਵਾਰ ਫਿਰ ” ਤੀਆ ਦਾ ਤਿਉਹਾਰ, ਰਾਜਬੀਰ ਕਲਸੀ ਦੇ ਨਾਲ ” ਰੰਗਾ ਰੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਗੱਲ ਕਰਦਿਆਂ ਸ਼੍ਰੀ ਮਤੀ ਰਾਜਬੀਰ ਕੌਰ ਪਤਨੀ ਸਰਦਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਕਾਰਜਕਾਰੀ ਪ੍ਰਧਾਨ ਪੰਜਾਬ ਅਤੇ ਵਿਧਾਇਕ ਬਟਾਲਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਪਿੱਛਲੇ ਸਾਲ ਵਾਂਗ ਹੀ ਸ਼ਿਵ ਆਡੀਟੋਰੀਅਮ ਵਿੱਖੇ ਮਨਾਇਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਵਾਰ ਇਹ ਪ੍ਰੋਗਰਾਮ 3 ਅਗਸਤ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ।
ਇਸ ਬਾਰੇ ਸ਼੍ਰੀ ਮਤੀ ਰਾਜਬੀਰ ਕੌਰ ਕਲਸੀ ਨੇ ਦੱਸਿਆ ਕਿ ਇਹੋ ਜਿਹੇ ਤਿਉਹਾਰਾਂ ਨੂੰ ਜਿਉਂਦਾ ਰੱਖਣ ਲਈ ਇਹ ਜਰੂਰੀ ਹੈ ਕਿ ਇਹਨਾਂ ਤਿਉਹਾਰਾਂ ਨੂੰ ਵੱਡੇ ਪੱਧਰ ਤੇ ਮਨਾਇਆ ਜਾਵੇ। ਤਾਂ ਕਿ ਸਾਡਾ ਵਿਰਸਾ, ਸਾਡੇ ਪੁਰਾਣੇ ਰੀਤ ਰਿਵਾਜ ਅਤੇ ਖ਼ਾਸ ਕਰਕੇ ਪੁਰਾਣੀ ਵਿਰਾਸਤ ਜਿਉਂਦੀ ਰਹੇ। ਸ਼੍ਰੀ ਮਤੀ ਰਾਜਬੀਰ ਕੌਰ ਨੇ ਦੱਸਿਆ ਕਿ ਮੇਰਾ ਸੁਪਨਾ ਹੋਇਆ ਕਰਦਾ ਸੀ ਕਿ ਤੀਆ ਦੇ ਤਿਉਹਾਰ ਨੂੰ ਆਪਣੀਆਂ ਭੈਣਾਂ ਅਤੇ ਮਾਵਾਂ ਨਾਲ ਸਾਂਝੇ ਰੂਪ ਵਿੱਚ ਮਨਾਇਆ ਕਰਾ। ਆਖਿਰ ਮੈਨੂੰ ਇੱਕ ਪਤੀ ਦੇ ਰੂਪ ਵਿੱਚ ਇੱਕ ਵਧੀਆ ਪਲੇਟਫਾਰਮ ਮਿਲਿਆ ਅਤੇ ਮੇਰਾ ਸੁਪਨਾ ਸੱਚ ਹੋਣ ਲੱਗ ਪਿਆ। ਹੁਣ ਹਰੇਕ ਸਾਲ ਆਪਣੀਆਂ ਭੈਣਾਂ, ਸਖੀਆ , ਸਹੇਲੀਆਂ ਅਤੇ ਮਾਵਾਂ ਨਾਲ ਇਹ ਤਿਉਹਾਰ ਬੇਹੱਦ ਹੀ ਖੁਸ਼ੀ ਨਾਲ ਸਾਂਝਾ ਕਰਦੀ ਹਾ। ਇਸ ਸਬੰਧੀ ਗੱਲ ਕਰਦਿਆਂ ਉਹਨਾਂ ਆਖਿਆ ਕਿ ਇਸ ਵਾਰ ਇਸ ਪ੍ਰੋਗਰਾਮ ਵਿੱਚ ਗਿੱਧਿਆ ਦੀ ਰਾਣੀ ਕਵਲੀਨ ਕੌਰ, ਉੱਘੀ ਗਾਇਕਾ ਸਰਗੀ ਮਾਨ, ਉੱਘੀ ਸ਼ਖ਼ਸੀਅਤ ਚੰਨ ਕੌਰ ਅਤੇ ਹੋਰ ਹਸਤੀਆਂ ਇਸ ਪ੍ਰੋਗਰਾਮ ਦਾ ਮਨੋਰੰਜਨ ਕਰਣਗੇ। ਇਹ ਪ੍ਰੋਗਰਾਮ 3 ਅਗਸਤ ਦਿਨ ਐਤਵਾਰ ਸਮਾ ਸਵੇਰੇ 11 ਤੋ 3 ਵਜੇ ਤੱਕ ਸ਼ਿਵ ਆਡੀਟੋਰੀਅਮ ਜਲੰਧਰ ਰੋਡ ਵਿੱਖੇ ਹੋਵੇਗਾ। ਉਹਨਾਂ ਇਸ ਸਬੰਧੀ ਮਾਵਾਂ, ਭੈਣਾਂ, ਸਹੇਲੀਆ ਅਤੇ ਔਰਤਾਂ ਨੂੰ ਖੁੱਲਾ ਸੱਦਾ ਦਿੰਦੇ ਹੋਏ ਆਖਿਆ ਹੈ ਕਿ ਅਸੀਂ ਤੀਆ ਦੇ ਤਿਉਹਾਰ ਦੇ ਮੌਕੇ ਤੇ ਰੰਗਾਂ ਰੰਗ ਪ੍ਰੋਗਰਾਮ ਵਿੱਚ ਖੁਸ਼ੀਆ ਸਾਂਝੀਆਂ ਕਰੀਏ। ਇੱਥੇ ਇਹ ਗੱਲ ਦੱਸਣ ਯੋਗ ਹੈ ਕਿ ਅਜਿਹਾ ਪ੍ਰੋਗਰਾਮ ਬਟਾਲੇ ਵਿੱਚ ਪਹਿਲਾ ਕਦੇ ਨਹੀਂ ਹੁੰਦਾ ਸੀ। ਇਹ ਪ੍ਰੋਗਰਾਮ ਪਿੱਛਲੇ ਤਿੰਨ ਸਾਲਾਂ ਤੋਂ ਅਮਿੱਟ ਯਾਦਾਂ ਛੱਡ ਰਿਹਾ ਹੈ। ਹਰੇਕ ਸਾਲ ਇਸ ਪ੍ਰੋਗਰਾਮ ਵਿੱਚ ਸਕੂਲਾਂ, ਕਾਲਜਾ, ਗਲੀ, ਮੁਹੱਲਿਆਂ ਸਿਰਫ ਬਟਾਲਾ ਹੀ ਨਹੀਂ ਬਲਕਿ ਦੂਸਰੇ ਨਗਰ ਅਤੇ ਕਸਬਿਆਂ ਤੋਂ ਔਰਤਾਂ ਇਸ ਪ੍ਰੋਗਰਾਮ ਵਿੱਚ ਹਾਜਰੀ ਭਰ ਕੇ ਖੁਸ਼ੀ ਦੇ ਪਲਾਂ ਨੂੰ ਹੋਰ ਬਿਹਤਰ ਬਣਾਉਂਦੇ ਹਨ।