ਬਟਾਲਾ/ ਡੇਰਾ ਬਾਬਾ ਨਾਨਕ ( ਚੇਤਨ ਸ਼ਰਮਾ)
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਸੁਖਦੀਪ ਸਿੰਘ ਧਾਲੀਵਾਲ ਦੇ ਦਿਸਾ ਨਿਰਦੇਸ਼ਾਂ ਅਤੇ ਓਪ ਮੰਡਲ ਇੰਜੀਨੀਅਰ ਦਰਸਨ ਕੁਮਾਰ ਜੀ ਦੀ ਯੋਗ ਅਗਵਾਈ ਹੇਠ ਬਲਾਕ ਡੇਰਾ ਬਾਬਾ ਨਾਨਕ ਵਿਖੇ ਵਿਭਾਗ ਦੇ ਬਲਾਕ ਕੋਆਰਡੀਨੇਟਰ ਸਰਬਜੀਤ ਸਿੰਘ ਕਾਹਲੋਂ ਵੱਲੋਂ ਵੱਖ ਵੱਖ ਗ੍ਰਾਮ ਪੰਚਾਇਤ ਅਤੇ ਜਲ ਸਪਲਾਈ ਸਕੀਮਾਂ ਦੇ ਪੰਪ ਉਪਰੇਟਰਾਂ ਨੂੰ ਨਾਲ ਲੈ ਕੇ ਬਲਾਕ ਡੇਰਾ ਬਾਬਾ ਨਾਨਕ ਦੇ ਵੱਖ ਵੱਖ ਪਿੰਡਾਂ ਵਿੱਚ ਤਿਰੰਗਾ ਯਾਤਰਾ ਕੱਢੀ ਗਈ।

ਇਸ ਯਾਤਰਾ ਦੌਰਾਨ ਕੋਆਰਡੀਨੇਟਰ ਸਰਬਜੀਤ ਸਿੰਘ ਕਾਹਲੋਂ ਵੱਲੋਂ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਉਹ ਪਾਣੀ ਦੀ ਵਰਤੋਂ ਕਰਦੇ ਸਮੇਂ ਪਾਣੀ ਦੀ ਬਰਬਾਦੀ ਨਾ ਕਰਨ ਅਤੇ ਸਾਫ ਅਤੇ ਸੁੱਧ ਪਾਣੀ ਦੀ ਸਪਲਾਈ ਨੂੰ ਆਪਣੇ ਘਰਾਂ ਵਿੱਚ ਯਕੀਨੀ ਬਣਾਉਣ। ਇਸਤੋਂ ਇਲਾਵਾ ਓਨਾ ਨੇ ਲੋਕਾਂ ਨੂੰ ਨਹਿਰੀ ਪਾਣੀ ਦੇ ਪ੍ਰੋਜੈਕਟ ਸੰਬੰਧੀ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਆਪਣੇ ਪਿੰਡ ਨੂੰ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ। ਇਹ ਤਿਰੰਗਾ ਯਾਤਰਾ ਪਿੰਡ ਕਾਹਲਾਂਵਾਲੀ ਜਲ ਸਪਲਾਈ ਸਕੀਮ ਤੋਂ ਸੁਰੂ ਹੋ ਕੇ ਪਿੰਡ ਖੁਸ਼ਹਾਲਪੁਰ,ਅਬਦਾਲ,ਰੱਤਾ, ਹਵੇਲੀ ਕਲਾਂ, ਹਵੇਲੀ ਖੁਰਦ,ਘੁੰਮਣ,ਕੋਠਾ, ਕਾਹਲਾਂਵਾਲੀ ਚੌਂਕ ਤੋਂ ਹੁੰਦੀ ਹੋਈ ਪਿੰਡ ਹਰੂਵਾਲ,ਅਗਵਾਨ,ਭਗਠਾਣਾ ਤੁਲੀਆਂ,ਮੇਤਲਾ,ਸਾਧਾਂਵਾਲੀ, ਪੱਖੋਕੇ ਟਾਹਲੀ ਸਾਹਿਬ ਤੋਂ ਅਖੀਰ ਡੇਰਾ ਬਾਬਾ ਨਾਨਕ ਅਨਾਜ ਮੰਡੀ ਵਿਖੇ ਸਮਾਪਿਤ ਹੋਈ। ਇਸ ਮੌਕੇ ਤੇ ਪੰਪ ਉਪਰੇਟਰ ਲਖਵਿੰਦਰ ਸਿੰਘ ਕਾਹਲਾਂਵਾਲੀ, ਪੰਪ ਉਪਰੇਟਰ ਪਤਰਸ ਮਸੀਹ ਖੁਸ਼ਹਾਲਪੁਰ, ਪੰਪ ਉਪਰੇਟਰ ਸੈਮੁਏਅਲ ਮਸੀਹ ਅਬਦਾਲ,ਪੰਪ ਉਪਰੇਟਰ ਗੁਰਵਿੰਦਰ ਸਿੰਘ ਰੱਤਾ, ਪੰਪ ਉਪਰੇਟਰ ਕੁਲਦੀਪ ਸਿੰਘ ਘੁੰਮਣ ਹਵੇਲੀ ਖੁਰਦ,ਪੰਪ ਉਪਰੇਟਰ ਯੌਹਨ ਮਸੀਹ ਕੋਠਾ,ਪੰਪ ਉਪਰੇਟਰ ਨੀਰਜ ਕੁਮਾਰ ਭਗਠਾਣਾ ਤੁਲੀਆਂ, ਲਵਪ੍ਰੀਤ ਸਿੰਘ,ਪੰਪ ਉਪਰੇਟਰ ਜੋਗਾ ਸਿੰਘ ਧਰਮਕੋਟ ਰੰਧਾਵਾ,ਪੰਪ ਉਪਰੇਟਰ ਦਿਲਬਾਗ ਸਿੰਘ ਧਰਮਾਬਾਦ ਮਹਿਤਾ,ਪੰਪ ਉਪਰੇਟਰ ਗੁਰਕੀਰਤ ਸਿੰਘ ਸਹਿਜਾਦਾ ਖੁਰਦ,ਬਾਉ ਅਮਾਨਤ ਮਸੀਹ ਖੁਸ਼ਹਾਲਪੁਰ ਆਦਿ ਹਾਜ਼ਰ ਸਨ।
