ਸਾਫ਼ ਅਕਸ ਅਤੇ ਚੰਗੇ ਕਿਰਦਾਰ ਵਾਲੇ ਨਵੇਂ ਸਾਥੀਆਂ ਦਾ ਯੂਨੀਅਨ ਚ ਸਵਾਗਤ ਹੈ,,,ਪ੍ਰਧਾਨ ਜੋਗਿੰਦਰ ਅੰਗੁਰਾਲਾ
(ਇਸ਼ੂ ਰਾਂਚਲ,ਲਵਲੀ ਕੁਮਾਰ)
ਜਰਨਲਿਸਟ ਐਸੋਸੀਏਸ਼ਨ ( ਰਜਿ) ਪੰਜਾਬ ਦੀ ਦਿਨੋਂ ਦਿਨ ਵਧ ਰਹੀ ਲੋਕਪ੍ਰਿਯਤਾ ਅਤੇ ਸਮਾਜ ਚ ਚੰਗੇ ਪ੍ਰਭਾਵ ਕਾਰਨ ਬਹੁਤ ਸਾਰੇ ਪੱਤਰਕਾਰ ਯੂਨੀਅਨ ਚ ਸ਼ਾਮਿਲ ਹੋ ਰਹੇ ਹਨ ਇਸ ਲੜ੍ਹੀ ਤਹਿਤ ਅਦਾਰਾ ਸੱਚ ਟਾਈਮਜ਼ ਦੇ ਪੱਤਰਕਾਰ ਸੁਨੀਲ ਕੁਮਾਰ ਬੀਤੇ ਬੁੱਧਵਾਰ ਯੂਨੀਅਨ ਚ ਸ਼ਾਮਿਲ ਹੋਏ ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਵਲੋਂ ਉਹਨਾਂ ਨੂੰ ਸਿਰੋਪਾ ਭੇਂਟ ਕਰ ਕੇ ਸਵਾਗਤ ਕੀਤਾ ਗਿਆ ਇਸ ਮੌਕੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੁਰਾਲਾ ਨੇ ਕਿਹਾ ਜਰਨਾਲਿਸਟ ਐਸੋਸ਼ੀਏਸ਼ਨ (ਰਜਿ) ਪੰਜਾਬ ਦੀ ਵੱਧ ਰਹੀ ਲੋਕਪ੍ਰਿਯਤਾ ਅਤੇ ਪ੍ਰਭਾਵ ਕਾਰਨ ਬਹੁਤ ਸਾਰੇ ਪੱਤਰਕਾਰ ਸਾਥੀ ਐਸੋਸ਼ੀਏਸ਼ਨ ਚ ਸ਼ਾਮਿਲ ਹੋ ਰਹੇ ਹੈ ਉਹਨਾਂ ਕਿਹਾ ਕਿ ਐਸੋਸ਼ੀਏਸ਼ਨ ਦੀ ਪੱਤਰਕਾਰਾਂ ਪ੍ਰਤੀ ਸਹਿਯੋਗ ਦੀ ਭਾਵਨਾ ਅਤੇ ਉਹਨਾਂ ਦੇ ਦੁੱਖ ਸੁੱਖ ਚ ਸਾਥ ਦੇਣ ਕਾਰਨ ਯੂਨੀਅਨ ਦੇ ਪਰਿਵਾਰ ਚ ਵਾਧਾ ਹੋ ਰਿਹਾ ਉਹਨਾਂ ਕਿਹਾ ਕਿ ਸਾਫ ਅਕਸ ਵਾਲੇ ਅਤੇ ਚੰਗੇ ਕਿਰਦਾਰ ਵਾਲੇ ਪੱਤਰਕਾਰ ਸਾਥੀਆਂ ਦਾ ਯੂਨੀਅਨ ਚ ਸਵਾਗਤ ਹੈ ਇਸ ਮੌਕੇ ਪੱਤਰਕਾਰ ਸੁਨੀਲ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹ ਇਸ ਯੂਨੀਅਨ ਚ ਸ਼ਾਮਿਲ ਹੋਏ ਹਨ ਉਹਨਾਂ ਕਿਹਾ ਕਿ ਪੰਜਾਬ ਪ੍ਰਧਾਨ ਤੇ ਯੂਨੀਅਨ ਵੱਲੋਂ ਦਿੱਤੇ ਸਤਿਕਾਰ ਦੇ ਹਮੇਸ਼ਾ ਰਿਣੀ ਰਹਿਣਗੇ ਅਤੇ ਉਹ ਯੂਨੀਅਨ ਦੇ ਸਿਧਾਂਤਾ ਅਨੁਸਾਰ ਹੀ ਆਪਣੀਆਂ ਸੇਵਾਵਾਂ ਦੇਣਗੇ ਇਸ ਮੌਕੇ ਮੁੱਖ ਸਲਾਹਕਾਰ ਪੰਜਾਬ ਤੇਜਪ੍ਰਤਾਪ ਕਾਹਲੋ ,ਜਿਲਾ ਪ੍ਰਭਾਰੀ ਇਸ਼ੂ ਰਾਂਚਲ,ਦਿਹਾਤੀ ਪ੍ਰਧਾਨ ਅਸ਼ੋਕ ਭਗਤ ,ਕੈਸ਼ੀਅਰ ਲਵਲੀ ਕੁਮਾਰ,ਪ੍ਰਿਥਵੀ ਭਗਤ ,ਅਰੁਣ ਸੇਖੜੀ,ਸੋਨੂੰ ਕੁਮਾਰ ਸੰਜੀਵ ਬੱਧਣ ਆਦਿ ਹਾਜ਼ਰ ਸਨ ।