*ਐੱਸ. ਐੱਸ. ਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਨੇ ਪੂਰੀ ਤਰਾਂ ਇਨਸਾਫ਼ ਦਾ ਭਰੋਸਾ ਦਿੱਤਾ ਹੈ —- ਪ੍ਰਧਾਨ ਲਵਲੀ ਕੁਮਾਰ ਦਸਵੰਧ ਫਾਊਂਡੇਸ਼ਨ
ਬਟਾਲਾ 26 ਦਸੰਬਰ( ਆਦਰਸ਼ ਤੁਲੀ /ਸੁਮੀਤ ਨਾਰੰਗ /ਚੇਤੰਨ ਸ਼ਰਮਾ/ ਸੁਨੀਲ ਯੁਮਨ/ਅਨਮੋਲ ਸ਼ਰਮਾ)
*ਖਾਖੀ ਵਰਦੀ ਜਿੱਥੇ ਕਈ ਵਾਰ ਪੰਜਾਬ ਪੁਲੀਸ ਦੀ ਸ਼ਾਨ ਵਧਾਆਉਣ ਕਰਕੇ ਸੁਰਖੀਆਂ ਬਟੋਰਦੀ ਹੈ ਓਥੇ ਹੀ ਦਾਣਾ ਮੰਡੀ ਵਿੱਚ ਕੰਮ ਕਰਨ ਵਾਲੇ ਇੱਕ ਗਰੀਬ ਪ੍ਰਵਾਸੀ ਮਜ਼ਦੂਰ ਨਾਲ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵਲੋ ਬੁਰੀ ਤਰ੍ਹਾਂ ਕੁੱਟ ਮਾਰ ਕਰਕੇ ਰੋਅਬ ਪਾਉਣ ਦੇ ਦੋਸ਼ ਲਗੇ ਹਨ। ਇਸ ਮੌਕੇ ਤੇ ਮਿੱਥਨ ਕੁਮਾਰ ਜੌ ਕਿ ਇਕ ਪ੍ਰਵਾਸੀ ਮਜ਼ਦੂਰ ਹੈ ਅਤੇ ਦਾਣਾ ਮੰਡੀ ਵਿਖੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਉਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਉਹ ਬੱਸ ਤੋ ਸਫ਼ਰ ਕਰਕੇ ਵਾਪਿਸ ਆ ਰਿਹਾ ਸੀ।

ਜਦ ਉਹ ਗਾਂਧੀ ਚੌਂਕ ਦੇ ਨਜਦੀਕ ਬਸ ਤੋ ਥੱਲੇ ਉਤਰਨ ਲਗਾ ਤਾਂ ਅਚਾਨਕ ਬਸ ਵਲੋ ਝਟਕਾ ਲਗਾ ਜਿਸ ਕਰਕੇ ਉਹ ਆਪਣੇ ਤੋ ਅੱਗੇ ਖਲੋਤੇ ਵਿਅਕਤੀ ਨਾਲ ਜਾ ਟਕਰਾਇਆ ਜਿਸ ਕਰਕੇ ਕੁਝ ਵਿਅਕਤੀ ਉਸ ਨਾਲ ਮਾਰ ਕੁਟਾਈ ਕਰਨ ਲਗੇ। ਮਿਥੁਨ ਕੁਮਾਰ ਨੇ ਕਿਹਾ ਕਿ ਜਦ ਉਸਨੇ ਟ੍ਰੈਫਿਕ ਪੁਲੀਸ ਮੁਲਾਜ਼ਮ ਤੋ ਆਪਣੀ ਜਾਣ ਮਾਲ ਦਾ ਰਾਖਾ ਸਮਝ ਕੇ ਖੁਦ ਨੂੰ ਬਚਾਉਣ ਲਈ ਮਦਦ ਦੀ ਗੁਹਾਰ ਲਗਾਈ ਤਾਂ ਉਸ ਟ੍ਰੈਫਿਕ ਪੁਲੀਸ ਦੇ ਮੁਲਾਜ਼ਮ ਨੇ ਮਾੜੀ ਸ਼ਬਦਾਵਲੀ ਅਤੇ ਵਰਦੀ ਦਾ ਰੋਅਬ ਦਿਖਾਉਂਦੇ ਹੋਏ ਉਸ ਨੂੰ ਬਚਾਉਣ ਦੇ ਬਜਾਏ ਨਫਰਤ ਦੀ ਨਜ਼ਰ ਨਾਲ ਦੇਖਦੇ ਹੋਏ ਬਹੁਤ ਬੁਰੀ ਤਰਾਂ ਕੁੱਟਿਆ। ਇਸ ਮੌਕੇ ਤੇ ਦਸਵੰਧ ਫਾਊਂਡੇਸ਼ਨ ਦੇ ਪ੍ਰਧਾਨ ਲਵਲੀ ਕੁਮਾਰ ਦੀ ਅਗਵਾਈ ਵਿੱਚ ਐੱਸ ਐਸ ਪੀ ਬਟਾਲਾ ਨੂੰ ਦਰਖਾਸਤ ਦਿੱਤੀ ਗਈ ਅਤੇ ਉਕਤ ਪੁਲੀਸ ਮੁਲਾਜ਼ਮ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।

ਪ੍ਰਧਾਨ ਲਵਲੀ ਕੁਮਾਰ ਨੇ ਕਿਹਾ ਕਿ ਐੱਸ ਐਸ ਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਵਲੋ ਉਨ੍ਹਾਂ ਦੀ ਗਲ ਪੂਰੇ ਧਿਆਨ ਨਾਲ ਸੁਣੀ ਗਈ ਹੈ ਅਤੇ ਪੁਲੀਸ ਮੁਲਾਜ਼ਮ ਵਿਰੁੱਧ ਜਲਦ ਬਣਦੀ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਹੈ ।ਇਸ ਮੌਕੇ ਤੇ ਹਰਪ੍ਰੀਤ ਮਠਾਰੂ,ਤਰਲੋਕ ਸਿੰਘ ਲਾਡੀ ,ਜਗਦੀਸ਼ ਕੁਮਾਰ,ਮੋਹਨ ਲਾਲ,ਜੀਤੂ ਚੌਧਰੀ ਵਾਈਸ ਪ੍ਰਧਾਨ ਦਾਣਾ ਮੰਡੀ ਮਜ਼ਦੂਰ ਯੂਨੀਅਨ,ਫ਼ਕੀਰ ਚੰਦ,ਗੁਰਮੀਤ ਚੰਦ, ਪ੍ਰਕਾਸ਼ ਚੰਦ,ਜੋਗਿੰਦਰ ਪਾਲ,ਵਿਲਾਸ ਪਾਸਵਾਨ ,ਮਿਥੁਨ ਪਾਸਵਾਨ,ਹਰੀਬੋਲ ,ਸੰਚਿਤ ਕੁਮਾਰ *ਸ਼ਿਆਮ ਮੱਲ ਪਾਸਵਾਨ ,, ਸਹਿਰਸਾ ਜਿਲ੍ਹਾ ਬਿਹਾਰ ਰਾਜ ਹਾਲ ਨਿਵਾਸੀ ਨਵੀਂ ਦਾਣਾ ਮੰਡੀ ਆਦਿ ਹਾਜ਼ਰ ਸਨ।*
