ਬੀਰ ਅਮਰ ਮਾਹਲ , ਅੰਮ੍ਰਿਤਸਰ।
ਪੱਤਰਕਾਰਾਂ ਦੀ ਨਾਮਵਾਰ ਸੰਸਥਾ ਜਰਨਲਿਸਟ ਐਸੋਸੀਏਸ਼ਨ ਪੰਜਾਬ ਰਜਿਸਟਰ ਦੀ ਇਕਾਈ ਅੰਮ੍ਰਿਤਸਰ ਦੀ ਵਰਾ 2025 ਦੀ ਮਹੀਨੇ ਵਾਰ ਇਕੱਤਰਤਾ ਕੀਤੀ ਗਈ। ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸ੍ਰੀ ਜੋਗਿੰਦਰ ਅੰਗੂਰਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਸ਼ੇਸ਼ ਤੌਰ ਤੇ ਭੇਜੇ ਗਏ ਸੂਬਾ ਉਪ ਪ੍ਰਧਾਨ ਗੁਰਜਿੰਦਰ ਮਾਹਲ ਦੀ ਅਗਵਾਈ ਹੇਠ ਵਰਾ 2026 ਲਈ ਚੋਣ ਪ੍ਰਕਿਰਿਆ ਸਬੰਧੀ ਸਾਥੀਆਂ ਨਾਲ ਗੱਲਬਾਤ ਕੀਤੀ ਗਈ। ਜਿਸ ਤੇ ਸਹਿਮਤੀ ਪ੍ਰਗਟ ਕਰਦਿਆਂ ਹੋਇਆ ਇਕਾਈ ਸਰਪਰਸਤ ਕੁਲਬੀਰ ਸਿੰਘ ਵੱਲੋਂ ਇਕਾਈ ਭੰਗ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।

ਇਸ ਉਪਰੰਤ ਸਮੂਹ ਸਾਥੀਆਂ ਦੀ ਹਾਜ਼ਰੀ ਵਿੱਚ ਅਤੇ ਉਹਨਾਂ ਦੀ ਪ੍ਰਵਾਨਗੀ ਲੈ ਕੇ ਸਰਬ ਸੰਮਤੀ ਨਾਲ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ। ਜਿਸ ਵਿੱਚ ਤੀਸਰੀ ਵਾਰ ਸਾਰੇ ਸਾਥੀਆਂ ਦੀ ਸਹਿਮਤੀ ਦੇ ਨਾਲ ਅਤੇ ਸੂਬਾ ਉਪ ਪ੍ਰਧਾਨ ਗੁਰਜਿੰਦਰ ਮਾਹਲ ਦੀ ਸਮੀਖਿਆ ਕਰਨ ਉਪਰੰਤ ਸਰਬ ਸੰਮਤੀ ਨਾਲ ਮਲਕੀਤ ਸਿੰਘ ਬਰਾੜ ਨੂੰ 2026 ,ਲਈ ਇੱਕ ਵਰੇ ਦੇ ਅਰਸੇ ਲਈ ਪ੍ਰਧਾਨ ਚੁਣ ਲਿਆ ਗਿਆ। ਇਸ ਪ੍ਰਕਿਰਿਆ ਵਿੱਚ ਕੁਲਬੀਰ ਸਿੰਘ ਜਨਰਲ ਸਕੱਤਰ, ਕ੍ਰਿਸ਼ਨ ਸਿੰਘ ਖਜਾਨਚੀ, ਸਰਬਜੀਤ ਸਿੰਘ ਲਾਡਾ ਸੀਨੀਅਰ ਮੀਤ ਪ੍ਰਧਾਨ, ਦਲਬੀਰ ਸਿੰਘ ਸੈਕਟਰੀ, ਤੋਂ ਇਲਾਵਾ ਮਹਿਲਾ ਵਿੰਗ ਲਈ ਸਿਮਰਨ ਰਾਜਪੂਤ ਸ਼ਹਿਰੀ, ਅਤੇ ਗੁਰਿੰਦਰ ਕੌਰ ਦਿਹਾਤੀ
ਪ੍ਰਧਾਨ ਦੀ ਨਿਯੁਕਤੀ ਵੀ ਸਰਬ ਸੰਮਤੀ ਨਾਲ ਕੀਤੀ ਗਈ ਇਸ ਤੋਂ ਇਲਾਵਾ ਰਣਜੀਤ ਸਿੰਘ ,ਪਰਮਜੀਤ ਸਿੰਘ ਨੂੰ ਐਡਜੈਕਟਿਵ ਕਮੇਟੀ ਦੇ ਮੈਂਬਰ ਵੀ ਨਿਯੁਕਤ ਕੀਤਾ ਗਿਆ, ਜਦਕਿ ਨਰਿੰਦਰ ਸਿੰਘ ਨੂੰ ਮੀਤ ਪ੍ਰਧਾਨ, ਤੋਂ ਇਲਾਵਾ ਹਰਜੀਤ ਕੌਰ ਨੂੰ ਦਿਹਾਤੀ ਸਕੱਤਰ ਅਜਨਾਲਾ ਅਤੇ ਤਰੁਨ ਕੁਮਾਰ ਨੂੰ ਵੀ ਮੀਤ ਪ੍ਰਧਾਨ, ਅਤੇ ਖੁਸ਼ਬੂ ਸ਼ਰਮਾ ਨੂੰ ਸਲਾਹਕਾਰ ਵਜੋਂ ਅਹੁਦੇ ਦੇ ਨਾਲ ਨਿਵਾਜਿਆ ਗਿਆ। ਇਸ ਉਪਰੰਤ ਸਾਰੇ ਪੱਤਰਕਾਰ ਸਾਥੀਆਂ ਦੀ ਸਹਿਮਤੀ ਦੇ ਨਾਲ ਦਵਾਰਕਾ ਨਾਥ ਰਾਣਾ ਜੀ ਨੂੰ ਇਕਾਈ ਅੰਮ੍ਰਿਤਸਰ ਦਾ ਸਰਬ ਸੰਮਤੀ ਦੇ ਨਾਲ ਚੇਅਰਮੈਨ ਵੀ ਚੁਣ ਲਿਆ ਗਿਆ। ਚੁਣੇ ਗਏ ਸਮੂਹ ਲਾਬੀ ਦੇ ਅਹੁਦੇਦਾਰ ਅਤੇ ਮੈਂਬਰਾਂ ਨੇ ਸੂਬਾ ਪ੍ਰਧਾਨ ਸ੍ਰੀ ਜੋਗਿੰਦਰ ਅੰਗਰਾਲਾ ਜੀ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਐਸੋਸੀਏਸ਼ਨ ਲਈ ਇੱਕ ਜੁੱਟ ਹੋ ਕੇ ਪੱਤਰਕਾਰਾਂ ਦੇ ਹਿੱਤਾਂ ਲਈ ਕੰਮ ਕਰਨ ਦੀ ਗੱਲ ਆਖੀ ਗਈ। ਇਸ ਮੌਕੇ ਸੰਬੋਧਨ ਕਰਦੇ ਹੋਏ ਸੂਬਾ ਉਪ ਪ੍ਰਧਾਨ ਗੁਰਜਿੰਦਰ ਮਾਹਲ ਨੇ ਸਰਕਾਰ ਨੂੰ ਹਲੂਣਾ ਦਿੰਦੇ ਹੋਏ ਪੱਤਰਕਾਰਾਂ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਕਿਹਾ ਗਿਆ ਜਿਸ ਵਿੱਚ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਮੁਫਤ ਬੱਸ ਸਹੂਲਤ ਤੋਂ ਇਲਾਵਾ ਟੋਲ ਪਲਾਜਾ ਦੀ ਰਾਹਤ ਅਤੇ ਹੋਰ ਸਰਕਾਰੀ ਸਹੂਲਤਾਂ ਦੇ ਮੁਢਲੇ ਲਾਭ ਦੇਣ ਲਈ ਗੱਲ ਕੀਤੀ ਗਈ। ਕੈਪਸਨ। ਜਰਨਲਿਸਟ ਐਸੋਸੀਏਸ਼ਨ ਪੰਜਾਬ ਰਜਿਸਟਰਡ ਦੀ ਇਕਾਈ ਅੰਮ੍ਰਿਤਸਰ ਦੀ ਚੋਣ ਉਪਰੰਤ ਚੁਣੇ ਗਏ ਸਮੂਹ ਸਾਥੀਆਂ ਦੇ ਨਾਲ ਸੂਬਾ ਉਪ ਪ੍ਰਧਾਨ ਗੁਰਜਿੰਦਰ ਮਾਹਲ ਅਤੇ ਸਮੂਹ ਸਾਥੀ।
