ਬਟਾਲਾ ( ਮਨਦੀਪ ਰਿੰਕੂ ਚੌਧਰੀ )
ਬਟਾਲਾ ਸਿਟੀ ਦੇ ਕੂੜੇ ਕਰਕੱਟ ਨੂੰ ਸੁਚਾਰੂ ਰੂਪ ਵਿੱਚ ਸੰਭਲਣ ਲਈ ਕਮਿਸ਼ਨਰ ਨਗਰ ਨਿਗਮ ਬਟਾਲਾ ਵੱਲੋ ਵਾਰਡ ਨੰਬਰ 1 ਤੋ 25 ਤੱਕ ਸ਼੍ਰੀ ਰਾਜੇਸ਼ ਕੁਮਾਰ ਜੰਬਾ ਨੂੰ ਹੈਲਥ ਸ਼ਾਖਾ ਦਾ ਚਾਰਜ ਦਿੱਤਾ ਗਿਆ ਹੈ। ਸ਼੍ਰੀ ਰਾਜੇਸ਼ ਕੁਮਾਰ ਜੰਬਾ ਪਹਿਲਾ ਬਤੌਰ ਕਲਰਕ ਵਜੋਂ ਡਿਊਟੀ ਨਿਭਾਅ ਰਹੇ ਸਨ। ਉਹਨਾਂ ਦੀਆਂ ਸੇਵਾਵਾਂ ਨੂੰ ਵੇਖਦਿਆਂ ਹੋਇਆ ਉਚੇਚੇ ਤੌਰ ਤੇ ਇਹ ਅਹੁਦਾ ਦਿੱਤਾ ਗਿਆ ਹੈ। ਇਸ ਵਿੱਚ ਉਹਨਾਂ ਨੂੰ ਸਫ਼ਾਈ ਸੇਵਕਾਂ ਅਤੇ ਸੁਪਰਵਾਈਜ਼ਰ ਦੀਆਂ ਹਾਜਰੀਆਂ ਚੈੱਕ ਕਰਨ ਦੇ ਅਧਿਕਾਰ ਦਿੱਤੇ ਗਏ ਹਨ।

ਇਸ ਦੌਰਾਨ ਆਪਣੇ ਅਧਿਕਾਰ ਖੇਤਰ ਦੀਆਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਵੀ ਸ਼ਾਮਿਲ ਹੋਵੇਗਾ। ਇਸ ਦੌਰਾਨ ਉਹਨਾਂ ਵੱਲੋ ਸਵੇਰੇ ਸ਼ਾਮ ਕੂੜੇ ਦੀ ਲਿਫਟਿੰਗ ਕਰਨੀ ਵੀ ਜ਼ਰੂਰੀ ਅਤੇ ਯਕੀਨੀ ਬਣਾਈ ਜਾਵੇਗੀ। ਇਸ ਦੌਰਾਨ ਸਵਛ ਭਾਰਤ ਮਿਸ਼ਨ ਦੇ ਸਾਰੇ ਕੰਮ ਕਰਵਾਉਣ ਲਈ ਪਾਬੰਦ ਹੋਣਗੇ। ਇਸ ਸਬੰਧੀ ਗੱਲ ਕਰਦਿਆਂ ਸ਼੍ਰੀ ਰਾਜੇਸ਼ ਕੁਮਾਰ ਜੰਬਾ ਨੇ ਆਖਿਆ ਕਿ ਮੈ ਮਿਲੀ ਜਿੰਮੇਵਾਰੀ ਦੇ ਤਹਿਤ ਇਸ ਕੰਮ ਲਈ ਦਿਨ ਰਾਤ ਇੱਕ ਕਰ ਦੇਵਾਂਗਾ। ਉਹਨਾਂ ਆਖਿਆ ਕਿ ਮੈ ਇਸ ਜ਼ਿੰਮੇਵਾਰੀ ਨੂੰ ਤਨ ਦੇਹੀ ਨਾਲ ਨਿਭਾਅ ਕੇ ਉੱਚ ਅਧਿਕਾਰੀਆਂ ਅਤੇ ਵਾਰਡ ਵਾਸੀਆਂ ਦੀਆਂ ਉਮੀਦਾਂ ਤੇ ਖਰਾ ਉਤਰਾਂਗਾ। ਉਹਨਾਂ ਆਖਿਆ ਕਿ ਬਟਾਲੇ ਨੂੰ ਹਰੇਕ ਪਖੋ ਸਾਫ ਰੱਖਿਆ ਜਾਵੇਗਾ।
