76ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਪੰਦਰਾਂ ਅਗਸਤ ਤੱਕ ਮਰੀਜ਼ਾਂ ਲਈ ਮੁਫ਼ਤ ਉਪੀਡੀ ਦੇਣ ਦਾ ਐਲਾਨ–ਡਾਕਟਰ ਦਿਨੇਸ਼।
ਬੀਰ ਅਮਰ,ਮਾਹਲ , ਅੰਮ੍ਰਿਤਸਰ
ਦਿਮਾਗੀ ਰੋਗਾਂ ,ਰੀੜ ਦੀ ਹੱਡੀ , ਪਾਰਕਿੰਸਨ ਰੋਗ, ਮਿਰਗੀ ਪ੍ਰਭਾਵਿਤ ਮਰੀਜ਼ਾਂ, ਤੋਂ ਇਲਾਵਾ ਸ਼ੁਗਰ ਹੱਥਾਂ-ਪੈਰਾਂ ਦਾ ਕੰਬਣਾ ਅਤੇ ਅਧਰੰਗ ਵਰਗੇ ਰੋਗਾਂ ਦੇ ਮਾਹਰ ਡਾਕਟਰ ਦਿਨੇਸ਼ ਕੁਮਾਰ ਡੀਐਮ ਨਿਰਾਲੋਜੀ ਗੋਲਡ ਮੈਡਲਿਸਟ ਪ੍ਰੋਫੈਸਰ ਗੁਰੁ ਰਾਮਦਾਸ ਜੀ ਮੈਡੀਕਲ ਕਾਲਜ ਵੱਲਾ ਜੋ ਕਿ ਇੱਕ ਬੇਹੱਦ ਮਰੀਜ ਹਤੈਸੀ ਡਾਕਟਰ ਵਜੋਂ ਵੀ ਜਾਣੇ ਜਾਂਦੇ ਹਨ ਨੇ ਗਰੀਬ ਅਤੇ ਹੜ੍ਹ ਪ੍ਰਭਾਵਿਤ ਮਰੀਜ਼ਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਡਾਕਟਰ ਦਿਨੇਸ਼ ਕੁਮਾਰ ਡੀਐਮ ਨਿਰਾਲੋਜੀ ਨੇ ਦੱਸਿਆ ਕਿ ਆਜ਼ਾਦੀ ਦੀ 76ਵੀਂ ਵਰ੍ਹੇਗੰਢ ਨੂੰ ਸਮਰਪਿਤ ਅਤੇ ਪਿਛਲੇ ਦਿਨੀਂ ਭਾਰੀ ਬਰਸਾਤ ਨਾਲ ਹਿਮਾਚਲ ,ਗੁਰਦਾਸਪੁਰ ,ਅਤੇ ਪੰਜਾਬ ਦੇ ਹੋਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਰਹਿੰਦੇ ਮਰੀਜਾਂ ਦਾ ਦੁੱਖ ਦਰਦ ਚੰਗੀ ਤਰ੍ਹਾਂ ਸਮਝ ਸਕਦੇ ਹਨ। ਕਿਉਂਕਿ ਇਨ੍ਹਾਂ ਇਲਾਕਿਆਂ ਵਿੱਚ ਰਹਿੰਦੇ ਹੋਏ ਮਰੀਜ ਪਹਿਲਾਂ ਹੀ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਏ ਹਨ । ਜਿਨ੍ਹਾਂ ਵਿੱਚੋਂ ਬਹੁਤ ਲੋਕ ਗ਼ਰੀਬੀ ਰੇਖਾ ਦੇ ਨਾਲ ਸੰਬੰਧਿਤ ਹਨ ਅਤੇ ਆਪਣਾ ਇਲਾਜ ਕਰਾਉਣ ਤੋਂ ਵੀ ਅਸਮਰੱਥ ਹਨ। 15 ਅਗਸਤ ਤਕ ਅਜਿਹੇ ਲੋੜਵੰਦ ਮਰੀਜ਼ਾਂ ਲਈ ਮੁਫਤ ਉਪੀਡੀ ਸੇਵਾਵਾਂ ਦੇਣਗੇ ਅਤੇ ਲੋੜੀਂਦੇ ਲੋੜਵੰਦਾਂ ਨੂੰ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਜਾਣਕਾਰੀ ਦਿੰਦੇ ਹੋਏ ਡਾਕਟਰ ਦਿਨੇਸ਼ ਕੁਮਾਰ ਡੀਐਮ ਨਿਰਾਲੋਜੀ ।