Thu. Jul 24th, 2025

ਹਸਪਤਾਲ ਵਿੱਚ ਬਾਹਰੀ ਵਿਅਕਤੀਆਂ ਦੀ ਦਖਲ ਅੰਦਾਜੀ ਹੋਵੇਗੀ ਬੰਦ– ਐਸ ਐਮੳ

ਬੀਰ ਅਮਰ,ਮਾਹਲ, ਅੰਮ੍ਰਿਤਸਰ।

ਪਿਛਲੇ ਲੰਮੇ ਸਮੇਂ ਤੋਂ ਸਿਵਲ ਹਸਪਤਾਲ ਵਿੱਚ ਕੁਝ ਅਣਅਧਿਕਾਰਤ ਵਿਅਕਤੀਆਂ ਅਤੇ ਸੇਵਾ ਮੁਕਤ ਹੋ ਚੁੱਕੇ ਮੁਲਾਜਮਾਂ ਦੀ ਦਖ਼ਲ ਅੰਦਾਜੀ ਡਾਕਟਰਾਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ। ਜਿਸ ਦੇ ਚਲਦਿਆਂ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਵੱਲੋਂ ਪੰਜਾਬ ਸਰਕਾਰ ਭਲਾਈ ਪੰਜਾਬ ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਇਕ ਵਿਸ਼ੇਸ਼ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਇਹ ਸਪਸ਼ਟ ਤੌਰ ਕਿਹਾ ਗਿਆ ਹੈ ਕਿ ਸਿਵਲ ਹਸਪਤਾਲ ਅੰਮ੍ਰਿਤਸਰ ਵਿਚ ਕਿਸੇ ਵੀ ਬਾਹਰੀ ਵਿਅਕਤੀ, ਜਾਂ ਹਸਪਤਾਲ ਦੇ ਰਿਟਾਇਰਡ ਕਰਮਚਾਰੀ, ਕਿਸੇ ਵੀ ਦਫ਼ਤਰੀ ਕਲੈਰੀਕਲ ਕੰਮਾਂ ਵਿੱਚ ਨਿੱਜੀ ਹਿੱਤਾਂ ਲਈ ਦਖ਼ਲਅੰਦਾਜ਼ੀ ਕਰਦਾ ਹੈ,ਤਾਂ ਉਹ ਸਰਕਾਰੀ ਨਿਯਮਾਂ ਦੀਆਂ ਹਦਾਇਤਾਂ ਦੇ ਵਿਰੁੱਧ ਹੈ। ਇਸ ਲਈ ਇਸ ਨੂੰ ਗੰਭੀਰਤਾ ਦੇ ਨਾਲ ਲਿਆ ਜਾਵੇਗਾ। ਇਸ ਲਈ ਉਹਨਾਂ ਨੇ ਹਸਪਤਾਲ ਦੇ ਸਮੂਹ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਅਗਰ ਕਿਸੇ ਸਰਕਾਰੀ ਮੁਲਾਜ਼ਮਾਂ ਦੇ ਕੋਲ ਕੋਈ ਵੀ ਬਾਹਰੀ ਜਾਂ ਹਸਪਤਾਲ ਦਾ ਕੋਈ ਰਿਟਾਇਰ ਮੁਲਾਜ਼ਮ ਕਰਮਚਾਰੀ ਕੋਈ ਕੰਮ ਕਰਵਾਉਂਦਾ ਹੋਇਆ ਫੜਿਆ ਗਿਆ ਤਾਂ ਉਸ ਦੀ ਜ਼ਿੰਮੇਵਾਰੀ ਆਪ ਉਸ ਮੁਲਾਜ਼ਮ ਦੀ ਹੋਵੇਗੀ। ਜਿਸ ਸਰਕਾਰੀ ਨਿਯਮਾਂ ਅਨੁਸਾਰ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਦਿੰਦੇ ਹੋਏ ਡਾਕਟਰ ਮਦਨ ਮੋਹਨ,ਨਾਲ ਲੇਖਾਕਾਰ ਅਧਿਕਾਰੀ ਗੁਰਮੀਤ ਸਿੰਘ।

Leave a Reply

Your email address will not be published. Required fields are marked *