ਆਜ਼ਾਦੀ ਦਿਵਸ 15 ਅਗਸਤ ਨੂੰ ਕਾਂਗਰਸ ਭਵਨ ਵਿਖੇ ਮਨਾਇਆ ਜਾਵੇਗਾ -ਸ਼ਹਿਰੀ ਪ੍ਧਾਨ ਸੰਜੀਵ ਸਰਮਾ
ਬਟਾਲਾ,11 ਅਗਸਤ( ਚਰਨਦੀਪ ਬੇਦੀ, ਰਾਜ ਸ਼ਰਮਾ )
ਆਜ਼ਾਦੀ ਦਿਵਸ ਸਮਾਗਮ ਮਨਾਉਣ ਦੀਆਂ ਤਿਆਰੀਆਂ ਨੂੰ ਲੈਕੇ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਧਾਨ ਅਤੇ ਕੌਸਲਰ ਸੰਜੀਵ ਸਰਮਾ ਨੇ ਇਕ ਜਰੂਰੀ ਮੀਟਿੰਗ ਮੱਲੀ ਮਾਕੀਟ ਵਿਖੇ ਸੁਖਦੇਵ ਸਿੰਘ ਦੇ ਦਫਤਰ ਕੀਤੀ ਪ੍ਧਾਨ ਸੰਜੀਵ ਸਰਮਾ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 15 ਅਗਸਤ ਨੂੰ ਆਜ਼ਾਦੀ ਦਿਵਸ ਸਮਾਗਮ ਕਾਗਰਸ ਭਵਨ ਬਟਾਲਾ ਵਿਖੇ ਮਨਾਇਆ ਜਾਵੇਗਾ ਅਤੇ ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਉਨ੍ਹਾਂ ਸਾਰੇ ਕਾਗਰਸੀ ਵਰਕਰਾਂ ਤੇ ਆਹੁਦੇ ਦਾਰਾ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਉਹ ਸਮੇਂ ਸਿਰ ਇਸ ਸਮਾਗਮ ਵਿੱਚ ਪੌਚਣ ਦੀ ਖੇਚਲ ਕਰਨ ਤਾ ਜੋ ਦੇਸ਼ ਦੇ ਸ਼ਹਿਦਾ ਨੂੰ ਸੱਚੀ ਸਰਦਾਜਲੀ ਭੇਟ ਕਰ ਸਕੀਏ। ਅਤੇ ਇਸ ਮੌਕੇ ਪ੍ਧਾਨ ਸੰਜੀਵ ਸਰਮਾ ਨੇ ਮਨੀਪੁਰ ਵਿੱਚ ਵਾਪਰੀ ਘਟਨਾ ਦੀ ਪੁਰਯੋਗ ਨਖੇਦੀ ਕੀਤੀ ਤੇ ਕਿਹਾ ਕਿ ਜਿਸ ਦੇਸ਼ ਵਿੱਚ ਧਿਆ ਭੈਣਾਂ ਮਾਵਾਂ ਨਹੀ ਸੁਰਖਿਅਤ ਉਸ ਦੇ ਦੇਸ਼ ਹਾਕਮਾਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਕਾਂਗਰਸ ਦੇ ਸਪੋਕਸਮੇਨ ਹੀਰਾ ਅੱਤਰੀ, ਸੀਨੀਅਰ ਕਾਗਰਸੀ ਤੇ ਟਕਸਾਲੀ ਆਗੂ ਗੁਲਜਾਰੀ ਲਾਲ ਭੱਲਾ, ਰਜਿੰਦਰ ਸਿੰਘ ਨਿੰਦਾ ਵਾਰਡ ਇੰਚਾਰਜ, ਸੁਖਦੇਵ ਸਿੰਘ ਜੰਡੂ, ਵਿਸਵਾਮਿਤਰ ਭੱਲਾ, ਰਜਵੰਤ ਸਿੰਘ, ਵਾਰਡ ਇੰਚਾਰਜ, ਬਲਵਿੰਦਰ ਭੱਲਾ ਪੈ੍ਸ ਸਕੱਤਰ ਆਦਿ ਹਾਜਰ ਸਨ।