- ਸਟੀਕ ਗੇਂਦਬਾਜ਼ੀ ਬਦੌਲਤ ਗੁਰਦਾਸਪੁਰ ਕਵਾਟਰ ਫਾਈਨਲ ਵਿੱਚ ,

ਗੁਰਦਾਸਪੁਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਅੰਡਰ 23 ਟੂਰਨਾਮੈਂਟ ਦੇ ਤਹਿਤ ਐਤਵਾਰ ਨੂੰ ਸਰਕਾਰੀ ਕਾਲਜ ਕ੍ਰਿਕਟ ਗਰਾਉਂਡ ਵਿਚ ਗੁਰਦਾਸਪੁਰ ਨੇ ਲੁਧਿਆਣਾ ਨੂੰ 18 ਰਨ ਨਾਲ ਹਰਾ ਦਿੱਤਾ। ਗੁਰਦਾਸਪੁਰ ਦੀ ਸਟੀਕ ਗੇਂਦਬਾਜ਼ੀ ਅੱਗੇ ਲੁਧਿਆਣੇ ਦੀ ਟੀਮ 127 ਤੇ ਆਲ ਆਊਟ ਹੋ ਗਈ। ਇਸ ਤੋਂ ਪਹਿਲਾਂ ਲੁਧਿਆਣਾ ਨੇ ਟਾਸ ਜਿੱਤ ਕੇ ਗੁਰਦਾਸਪੁਰ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ। ਤੁਸ਼ਾਰ 35, ਅਜੇ ਕੁਮਾਰ 31 ਅਤੇ ਵਿਕਰਾਂਤ ਸ਼ਰਮਾ 33 ਦੇ ਯੋਗਦਾਨ ਨਾਲ ਗੁਰਦਾਸਪੁਰ ਟੀਮ ਨੇ 145 ਰਨ ਬਣਾਏ। ਲੁਧਿਆਣਾ ਵੱਲੋਂ ਚਿੰਤਨ ਰੰਧਨ ਤੇ ਯੋਗਜੀਤ ਕਲਸੀ ਨੇ 3-3 ਖਿਡਾਰੀਆਂ ਨੂੰ ਆਊਟ ਕੀਤਾ ਜਦਕਿ ਤਨਰੂਪ ਸੈਣੀ ਨੇ 2 ਦੋ ਵਿਕਟਾਂ ਲਈਆਂ। ਲੁਧਿਆਣਾ ਟੀਮ 146 ਦਾ ਪਿੱਛਾ ਕਰਨ ਉਤਰੀ ਪਰ ਬੱਲੇਬਾਜ਼ੀ ਨੇ ਨਿਰਾਸ਼ ਕੀਤਾ। ਵਿਕਰਾਂਤ ਸ਼ਰਮਾ ਨੇ 5, ਸੂਜਲ 2, ਅਨੁਸਮੰਨ 2 ਅਤੇ ਪਾਰਥ ਕਾਲੀਆ 1 ਵਿਕਟਾਂ ਲੈਕੇ ਲੁਧਿਆਣਾ ਟੀਮ ਦੀ ਬੱਲੇਬਾਜ਼ੀ ਨੂੰ ਟਿਕਣ ਨਹੀਂ ਦਿੱਤਾ। ਗੁਰਦਾਸਪੁਰ ਦੀ ਟੀਮ ਜਿੱਤ ਆਪਣੇ ਗੁਰੱਪ ਬੀ ਵਿਚ ਸਭ ਤੋਂ ਉਪਰ ਰਹਿ ਕੇ ਕਵਾਟਰ ਫਾਈਨਲ ਵਿੱਚ ਪਹੁੰਚ ਗਈ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਮੈਚ ਰੈਫਰੀ ਸੰਜੀਵ ਕੁਮਾਰ, ਇੰਮਪਾਇਰ ਮਨਜੀਤ ਸਿੰਘ ਬਠਿੰਡਾ ਅਤੇ ਜਸਵਿੰਦਰ ਸਿੰਘ ਰੋਪੜ, ਸਕੋਰਰ ਅਮਰਦੀਪ ਸਿੰਘ ਚੰਡੀਗੜ੍ਹ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਗੁਰਦਾਸਪੁਰ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਜੈ ਸ਼ਿਵ, ਜਨਰਲ ਸਕੱਤਰ ਮਨਜੀਤ ਸਿੰਘ, ਚੇਅਰਮੈਨ ਬਲਦੇਵ ਸਿੰਘ ਬੁੱਟਰ, ਅਸ਼ਵਨੀ ਬਾਂਟਾ,ਉਪ ਪ੍ਰਧਾਨ ਪ੍ਰਦੀਪ ਸਿੰਘ ਚੀਮਾ, ਅਜੇ ਰਿਸ਼ੀ, ਕੈਸ਼ੀਅਰ ਡਾਕਟਰ ਬੀ ਬੀ ਯਾਦਵ, ਜਾਇੰਟ ਸਚਿਵ ਸੁਮਿਤ ਭਾਰਦਵਾਜ , ਵਿਪਨ ਪੁਰੀ, ਪ੍ਰਮੋਦ ਸ਼ਰਮਾ, ਸੀਪੀਓ ਵਿਸ਼ਾਲ ਕੁਮਾਰ, ਕੋਚ ਰਾਕੇਸ਼ ਮਾਰਸ਼ਲ, ਸਿੰਕਦਰ ਨਾਹਰ, ਸਾਹਿਦ ਰਾਜਾ ਅਤੇ ਕਪਤਾਨ ਅਦਿਤਿਆ ਮਹਿਤਾ ਨੇ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਅੱਗਲੇ ਮੈਚਾਂ ਵਿੱਚ ਵਧੀਆ ਪ੍ਰਦਰਸ਼ਨ ਦੀ ਆਸ ਕੀਤੀ।
