ਅਜ਼ਾਦੀ ਦਿਵਸ ਨੂੰ ਸਮਰਪਿਤ ਦਿਮਾਗੀ ਰੋਗਾਂ ਤੇ ਲਗਾਇਆ ਮੁਫਤ ਮੈਡੀਕਲ ਕੈਂਪ।200 ਮਰੀਜ਼ਾਂ ਨੂੰ ਵੰਡੀਆਂ ਮੁਫ਼ਤ ਦਵਾਇਆਂ।
ਬੀਰ ਅਮਰ, ਮਾਹਲ। ਅਮ੍ਰਿਤਸਰ।
76ਵੇਂ ਅਜ਼ਾਦੀ ਦਿਵਸ ਦੇ ਪਵਿੱਤਰ ਦਿਹਾੜੇ ਮੌਕੇ ਸਥਾਨਕ ਕਸ਼ਮੀਰ ਐਵੀਨਿਊ ਬਟਾਲਾ ਰੋਡ ਵਿਖੇ, ਖਾਸ ਤੌਰ ਤੇ ਔਰਤਾਂ , ਬਜ਼ੁਰਗਾਂ ਲਈ ਮੁਫ਼ਤ ਮੈਡੀਕਲ ਕੈਂਪ, ਜਿਸ ਵਿੱਚ ਦਿਮਾਗੀ ਰੋਗਾਂ ਤੋਂ ਬਚਾਅ ਲਈ ਲਗਾਇਆ ਗਿਆ। ਇਸ ਕੈਂਪ ਵਿਚ ਗੁਰੂ ਰਾਮਦਾਸ ਜੀ ਮੈਡੀਕਲ ਕਾਲਜ ਵੱਲਾ ਦੇ ਦਿਮਾਗੀ ਰੋਗਾ ਦੇ ਮਾਹਰ ਡਾਕਟਰ ਦਿਨੇਸ਼ ਕੁਮਾਰ ਡੀਐਮ ਨਿਰਾਲੋਜੀ ਗੋਲਡ ਮੈਡਲਿਸਟ, ਵੱਲੋਂ ਗੰਭੀਰ ਰੋਗ ਜਿਸ ਵਿਚ ਮਿਰਗੀ ਦੇ ਦੌਰੇ ਪੈਣੇ, ਹੱਥਾਂ ਪੈਰਾਂ ਦਾ ਕੰਬਣਾ, ਪਾਰਕਿਨਸਨ ਰੋਗ, ਲਕਵਾ, ਅਧਰੰਗ, ਰੀੜ ਦੀ ਹੱਡੀ ਦੇ ਰੋਗ, ਤੋਂ ਇਲਾਵਾ ਮਾਨਸਿਕ ਬਿਮਾਰੀਆਂ ਦੇ200 ਤੋਂ ਵੱਧ ਮਰੀਜ਼ਾਂ ਦੀ ਵੱਡੇ ਪੱਧਰ ਤੇ ਮੁਫ਼ਤ ਜਾਂਚ ਕੀਤੀ ਗਈ। ਡਾਕਟਰ ਦਿਨੇਸ਼ ਕੁਮਾਰ ਨੇ ਮਰੀਜ਼ਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸੇ ਵੀ ਸ਼ੁਰੂ ਹੋਏ ਦਿਮਾਗੀ ਰੋਗ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕੀ ਔਰਤਾਂ ਦਾ ਘਰ ਵਿੱਚ ਇਕ ਖਾਸ ਵਿਸ਼ੇਸ਼ ਯੋਗਦਾਨ ਹੁੰਦਾ ਹੈ ਅਤੇ ਅਤੇ ਉਨ੍ਹਾਂ ਨੂੰ ਕੰਮਕਾਜ ਦੌਰਾਨ ਉਨ੍ਹਾਂ ਦਾ ਸਿਹਤ ਪ੍ਰਤੀ ਧਿਆਨ ਨਾ ਦੇਣ ਕਰਕੇ ਕਈ ਰੋਗਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ , ਇਸੇ ਤਰ੍ਹਾਂ ਹੀ ਬਜ਼ੁਰਗਾਂ ਜਾਂ ਵੱਡੀ ਉਮਰ ਦੇ ਵਿਅਕਤੀਆਂ ਵਿੱਚ ਅਧਰੰਗ ਜਾ ਲੱਕਵੇ ਦੇ ਲੱਛਣ ਵਧੇਰੇ ਹੋਣ ਲੱਗ ਪੈਂਦੇ ਹਨ, ਅਤੇ ਕਈ ਮਰੀਜ਼ਾਂ ਦਾ ਨਸਾਂ ਦੀ ਕਮਜ਼ੋਰੀ ਖ਼ਾਤਰ ਪਿਸ਼ਾਬ ਅਤੇ ਪਖਾਨਾ ਵੀ ਆਪੇ ਹੀ ਨਿਕਲ ਜਾਂਦਾ ਹੈ, ਜਿਸ ਕਾਰਨ ਵਿਅਕਤੀ ਦੀ ਜਿੰਦਗੀ ਬਦਤਰ ਹੋ ਜਾਂਦੀ ਹੈ। ਇਨ੍ਹਾਂ ਰੋਗਾਂ ਵਿਚ ਕੀਤੀ ਗਈ ਅਣਗਹਿਲੀ ਅਧਰੰਗ ਵਰਗੇ ਵੱਡੇ ਰੂਪ ਧਾਰ ਲੈਂਦੀ ਹੈ ਅਤੇ ਹੈਮਰੇਜ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਲਈ ਦਿਮਾਗੀ ਰੋਗਾਂ ਦੀ ਸ਼ੁਰੂਆਤ ਵੇਲੇ ਹੀ ਕੇਵਲ ਦਿਮਾਗੀ ਰੋਗ ਮਾਹਰ ਦੀ ਲਈ ਗਈ ਸਲਾਹ, ਨਾਲ ਖਾਧੀ ਗਈ ਕਾਰਗਰ ਦਵਾਈ ਮਰੀਜ਼ ਨੂੰ ਤੰਦਰੁਸਤੀ ਦੀਆਂ ਲੀਹਾਂ ਤੇ ਲੈ ਆਉਂਦੀ ਹੈ ਉੱਥੇ ਹੀ ਦੂਜੇ ਰੂਪ ਵਿਚ ਸਦਾ ਲਈ ਅਪਾਹਜ ਹੋਣ ਤੋਂ ਬਚਾ ਲੈਂਦੀ ਹੈ। ਇਸ ਮੌਕੇ 200 ਤੋਂ ਵੱਧ ਮਰੀਜ਼ਾਂ ਦੀ ਮੁਫ਼ਤ ਜਾਂਚ ਟੈਸਟ ਅਤੇ ਦਵਾਈਆਂ ਵੀ ਵੰਡੀਆਂ ਗਈਆਂ।
ਕੈਪਸਨ। ਅਜ਼ਾਦੀ ਦਿਵਸ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾਕਟਰ ਦਿਨੇਸ਼ ਕੁਮਾਰ ਡੀਐਮ ਨਿਰਾਲੋਜੀ ਗੋਲਡ ਮੈਡਲਿਸਟ।

