ਕਾਦੀਆਂ 4 ਅਪ੍ਰੈਲ (ਅਸ਼ੋਕ ਨਈਅਰ) :-

ਕਸਬਾ ਕਾਦੀਆਂ ਦੇ ਮੇਨ ਬਜ਼ਾਰ ਧਰਮ ਸ਼ਾਲਾ ਸ਼੍ਰੀ ਕਾਲੀ ਦੁਆਰਾ ਵੈਲਫੇਅਰ ਸੁਸਾਇਟੀ ਵਲੋਂ ਮੰਦਿਰ ਵਿਖੇ ਮਾਤਾ ਰਾਣੀ ਦੇ ਸ਼ੁਭ ਨਵਰਾਤਰੇ ਅਤੇ ਅਸ਼ਟਮੀ ਦਾ ਸ਼ੁਭ ਤਿਉਹਾਰ ਮਨਾਉਣ ਸਬੰਧੀ ਇੱਕ ਜਰੂਰੀ ਮੀਟਿੰਗ ਪ੍ਰਧਾਨ ਪਵਨ ਕੁਮਾਰ ਭਾਟੀਆ ਦੀ ਅਗਵਾਈ ਵਿੱਚ ਹੋਈ। ਇਸ ਮੋਕੇ ਮੰਦਿਰ ਕਮੇਟੀ ਵਲੋਂ ਮੰਦਿਰ ਪ੍ਰਧਾਨ ਸ਼੍ਰੀ ਪਵਨ ਕੁਮਾਰ ਭਾਟੀਆ ਦੀ ਅਗਵਾਈ ਵਿੱਚ ਮਾਤਾ ਰਾਣੀ ਦੇ ਸੁਭ ਨਵਰਾਤਰੇ ਮਨਾਉਣ ਅਤੇ 16 ਅਪ੍ਰੈਲ ਨੂੰ ਅਸ਼ਟਮੀ ਦਾ ਤਿਉਹਾਰ ਮਨਾਉਣ ਸਬੰਧੀ ਵਿਚਾਰ ਕੀਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਮਾਤਾ ਰਾਣੀ ਦੇ ਸ਼ੁਭ ਨਵਰਾਤਰੇਆਂ ਤੋਂ ਬਾਅਦ ਮੰਦਿਰ ਵਿੱਚ 16 ਅਪ੍ਰੈਲ ਨੂੰ ਮੰਦਿਰ ਵਿੱਚ ਅਸ਼ਟਮੀ ਦਾ ਤਿਉਹਾਰ ਬੜੀ ਧੂਮ ਧਾਮ ਅਤੇ ਸ਼ਰਦਾ ਪੂਰਵਕ ਮਨਾਇਆ ਜਾਵੇਗਾ। ਇਸ ਮੋਕੇ ਇਹ ਵੀ ਫੈਸਲਾ ਕੀਤਾ ਗਿਆ ਕਿ ਅਸ਼ਟਮੀ ਮੋਕੇ ਮੰਦਿਰ ਵਿੱਚ ਸਵੇਰੇ ਹਵਨ ਯੱਗ, ਝੰਡੇ ਦੀ ਰਸਮ ਉਪਰੰਤ ਮਾਤਾ ਰਾਣੀ ਦੀ ਚੋੰਕੀ ਜੋ ਰਾਤ 8 ਵਜੇ ਤੋਂ ਰਾਤ 12 ਵਜੇ ਤੱਕ ਕੀਤੀ ਜਾਵੇਗੀ ਅਤੇ ਇਸ ਮੋਕੇ ਮਾਤਾ ਰਾਣੀ ਦਾ ਅਤੁੱਟ ਲੰਗਰ ਵੀ ਵਰਤਾਈਆ ਜਾਵੇਗਾ। ਮੰਦਿਰ ਕਮੇਟੀ ਵਲੋਂ ਇਹ ਵੀ ਫੈਸਲਾ ਕੀਤਾ ਗਿਆ ਕਿ ਮਹਿਨੇ ਦੇ ਹਰ ਮੰਗਲਵਾਰ ਰਾਤ ਨੂੰ ਮੰਦਿਰ ਵਿੱਚ ਧਾਰਮਿਕ ਪ੍ਰੋਗਰਾਮ ਮਾਤਾ ਰਾਣੀ ਦੇ ਕੀਰਤਨ ਦਾ ਆਯੋਜਨ ਵੀ ਕੀਤਾ ਜਾਵੇਗਾ।
ਇਸ ਮੋਕੇ ਮੰਦਿਰ ਕਮੇਟੀ ਦੇ ਪ੍ਰਧਾਨ ਸ਼੍ਰੀ ਪਵਨ ਕੁਮਾਰ ਭਾਟੀਆ ਜੀ ਨੇ ਆਏ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੋਕੇ ਮੰਦਿਰ ਕਮੇਟੀ ਵਿੱਚ ਅਸ਼ੋਕ ਨਈਅਰ, ਸਵਰਨ ਸਿੰਘ ਲਾਡੀ, ਲਲਿਤ ਭਨੋਟ, ਗੋਰਵ ਭਨੋਟ, ਬੱਬਲ ਮਹਾਜਨ, ਡਾਕਟਰ ਤਿਲਕ ਰਾਜ, ਸੂਰਜ ਜੀ, ਰਜਿੰਦਰ ਭਾਟੀਆ, ਵਿੰਕੀ ਭਾਮੜੀ, ਭਗਤ ਮੋਤੀ ਲਾਲ, ਡਿਪਲ ਵਰਮਾ, ਅਮਿਤ ਗੁਪਤਾ,ਪੂਰਣ ਚੰਦ, ਰੱਜਤ ਮਹਾਜਨ, ਅਮਿਤ, ਰਜੀਵ ਭਾਟੀਆ, ਗੁਲਸ਼ਨ, ਵਿਸ਼ਾਲ ਜੀ ਆਦ ਹਾਜਰ ਸਨ।
