ਬੀਰ ਅਮਰ ਮਾਹਲ। ਅਮ੍ਰਿਤਸਰ।
ਬਜ਼ੁਰਗ ਅਵਸਥਾ ਵਿੱਚ ਬਜ਼ੁਰਗਾਂ ਪ੍ਰਤੀ ਪਰਿਵਾਰਕ ਮੈਂਬਰ ਵੱਲੋਂ ਕਿਸੇ ਵੀ ਕਾਰਣ ਸਾਂਭ ਸੰਭਾਲ ਨਾ ਹੋ ਸਕਣ ਜਾਂ ਬਜ਼ੁਰਗਾਂ ਦਾ ਬਿਰਧ ਅਵਸਥਾ ਵਿੱਚ ਕੋਈ ਆਪਣਾ ਸਾਕ-ਸੰਬੰਧੀ ਨਾ ਹੋਣਾ ਅਤੇ ਉਹਨਾਂ ਦੀ ਬੀਮਾਰੀ ਜਾਂ ਔਖੇ ਸਮੇ ਉਨ੍ਹਾਂ ਨੂੰ ਪਰਿਵਾਰਕ ਅਤੇ ਸੁਨੇਹ ਭਰਿਆ ਪਿਆਰ ਦੇਣ ਲਈ ਮਾਤਾ ਤ੍ਰਿਪਤਾ ਹੋਮ ਕੇਅਰ ਸਰਵਿਸ ਨੇ ਵਿਸ਼ੇਸ਼ ਉਪਰਾਲਾ ਸ਼ੁਰੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਤਾ ਦੇ ਸੰਚਾਲਕ ਸ੍ਰੀਮਤੀ ਤ੍ਰਿਪਤਾ ਸ਼ਰਮਾ ਨੇ ਸਥਾਨਕ ਕਸ਼ਮੀਰ ਐਵੀਨਿਉ ਵਿਖੇ ਜਾਣਕਾਰੀ ਦੱਸਿਆ ਕਿ ਪਹਿਲਾਂ ਹੀ ਉਹਨਾਂ ਦੇ ਪਰਿਵਾਰਕ ਮੈਂਬਰ ਲੋਕ ਸੇਵਾ ਅਤੇ ਸਿਹਤ ਸੇਵਾਵਾਂ ਦੇ ਰਹੇ ਹਨ। ਉਹਨਾਂ ਨੇ ਬਜ਼ੁਰਗ ਅਵਸਥਾ ਵਿੱਚ ਆਏ ਮਰੀਜ਼ਾਂ ਨੂੰ ਬਹੁਤ ਲਾਚਾਰੀ ਦੀ ਹਾਲਤ ਵਿੱਚ ਦੇਖਿਆ ਹੈ। ਇਸ ਦਰਦ ਅਤੇ ਦੁੱਖ ਨੂੰ ਸਮਝਦੇ ਹੋਏ ਉਨ੍ਹਾਂ ਨੇ ਜ਼ਿਲ੍ਹਾ ਅੰਮ੍ਰਿਤਸਰ ,ਤਰਨਤਾਰਨ ਅਤੇ ਗੁਰਦਾਸਪੁਰ ਦੇ ਉਹਨਾਂ ਪਰਿਵਾਰਾਂ ਨੂੰ ਇੱਕ ਵੱਡੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਿਨ੍ਹਾਂ ਦੇ ਬਜ਼ੁਰਗ ਬਿਮਾਰ ਹਾਲਤ ਵਿੱਚ ਬਿਸਤਰੇ ਉੱਪਰ ਜਾਂ ਜਾਂ ਹੋਰ ਗੰਭੀਰ ਬਿਮਾਰੀਆਂ ਤੋਂ ਗ੍ਰਸਤ ਹੋਣ ਦੀ ਖ਼ਾਤਰ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ ਅਤੇ ਉਨ੍ਹਾਂ ਨੂੰ ਸਾਂਭਣ ਦੀ ਬਹੁਤ ਲੋੜ ਹੈ। ਇਥੋਂ ਤੱਕ ਕਿ ਜੋ ਵਿਅਕਤੀ ਵੈਂਟੀਲੇਟਰ ਤੇ ਵੀ ਹਨ ਉਨ੍ਹਾਂ ਨੂੰ ਵੀ ਹੋਮ ਕੇਅਰ ਸਰਵਿਸ ਉਹਨਾਂ ਦੇ ਘਰ ਤੱਕ ਸਮੇਤ ਨਰਸਿੰਗ ਅਸਿਸਟੈਂਟ, ਅਤੇ ਮੈਡੀਕਲ ਇਕਯੂਪਮੈਂਟ, ਸਮੇਤ ਆਕਸੀਜਨ ਦੇਣ ਦਾ ਵੱਡਾ ਉਪਰਾਲਾ ਕੀਤਾ ਹੈ। ਇਸ ਸੇਵਾਵਾਂ ਬਹੁਤ ਹੀ ਵਾਜਿਬ ਜਾਂ ਲਾਗਤ ਕੀਮਤ,ਅਤੇ ਘਰਾਂ ਤਕ ਉਪਲਬਧ ਹੋਣਗੀਆਂ ਅਤੇ ਚੌਵੀ ਘੰਟੇ ਐਮਬੂਲੈਂਸ ਅਤੇ ਐਮਰਜੈਂਸੀ ਵਿੱਚ ਹਸਪਤਾਲ ਵੀ ਸੰਸਥਾ ਮੁਹਈਆ ਕਰਵਾਏਗੀ।
ਕੈਪਸਨ। ਮਾਤਾ ਤ੍ਰਿਪਤਾ ਹੋਮ ਕੇਅਰ ਸਰਵਿਸ ਦੇ ਵਲੰਟੀਅਰ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਦੇ ਹੋਏ।