Fri. Jul 25th, 2025

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਸਪਤਾਲ ਦੀ ਸੀ ਬੀ ਆਈ ਜਾਂਚ ਕਰਾਉਣ ਦੀ ਕੀਤੀ ਗਈ ਮੰਗ

ਟਾਰਗੇਟ ਪੋਸਟ ਟੀਮ। ਅਮ੍ਰਿਤਸਰ।

ਅਕਸਰ ਚਰਚਾ ਵਿਚ ਰਹਿੰਦਾ ਜਲਿਆਂਵਾਲਾ ਬਾਗ ਮੈਮੋਰੀਅਲ ਹਸਪਤਾਲ ,ਜਿਸ ਨੂੰ ਸਿਵਲ ਹਸਪਤਾਲ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ। ਪਿਛਲੇ 10 ਸਾਲਾਂ ਦੇ ਸਮੇਂ ਤੋਂ ਲਗਾਤਾਰ ਇਸ ਹਸਪਤਾਲ ਵਿੱਚ ਹੁੰਦੀਆਂ ਬੇਨੀਯਮੀਆਂ ਅਤੇ ਗਲਤ ਤਰੀਕੇ ਨਾਲ ਹੁੰਦੇ ਨਜਾਇਜ਼ ਪਰਚਿਆ, ਡੋਪ ਟੈਸਟਾਂ ਤੋਂ ਇਲਾਵਾ ਕਈ ਝੂਠੇ ਕੇਸ ਆਦਿ ਦਾ ਹਸਪਤਾਲ ਤੇ ਲਗਾਤਾਰ ਦੋਸ਼ ਲੱਗਦੇ ਰਹਿਣ ਕਰਕੇ ਹਸਪਤਾਲ ਪ੍ਰਸ਼ਾਸਨ ਹਮੇਸ਼ਾ ਸੁਰਖੀਆਂ ਅਤੇ ਚਰਚਾਵਾਂ ਵਿੱਚ ਰਿਹਾ ਹੈ। ਕਈ ਸਮੇਂ ਦੀਆਂ ਹਕੂਮਤਾਂ ਸਰਕਾਰਾਂ ਆਈਆਂ ਤੇ ਗਈਆਂ ਰਹਿ ਗਈਆਂ ਤੇ ਵੱਡੇ-ਵੱਡੇ ਅਧਿਕਾਰੀ ਇੱਥੇ ਹੁੰਦੇ ਹੋਏ ਗਲਤ ਕਾਰਜਾਂ ਨੂੰ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ। ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਟਾਰਗੇਟ ਪੋਸਟ ਦੀ ਟੀਮ ਵੱਲੋਂ ਬੀਤੇ ਦਿਨੀਂ ਵੱਡੇ ਪੱਧਰ ਤੇ ਇਹ ਖ਼ੁਲਾਸਾ ਕੀਤਾ ਗਿਆ ਸੀ ਕੀ ਉਥੇ ਹਰ ਸਮੇਂ ਕੁਝ ਸੇਵਾ ਮੁਕਤ ਕਰਮਚਾਰੀਆਂ ਅਧਿਕਾਰੀਆਂ ਦਾ ਗਲਬਾ ਬਣਿਆ ਰਹਿੰਦਾ ਹੈ ਅਤੇ ਸਾਰਾ ਨੈਟਵਰਕ ਵੀ ਉਨ੍ਹਾਂ ਦੁਆਰਾ ਹੀ ਰਚਾਇਆ ਜਾਂਦਾ ਹੈ,ਕਈ ਅਧਿਕਾਰੀ ਇੱਥੇ ਆਏ ਅਤੇ ਤੁਰ ਗਏ ਅਤੇ ਇੱਥੋਂ ਦੇ ਅਖੌਤੀ ਆਕਾਵਾਂ ਦਾ ਹੱਥ ਠੋਕਾ ਬਣ ਕੇ ਰਹਿ ਗਏ। ਜਿਸ ਨੂੰ ਕੁੱਝ ਦਿਨ ਪਹਿਲਾਂ ਵਿੱਚ ਬਕਾਇਦਾ ਤੌਰ ਤੇ ਸਿਹਤ ਵਿਭਾਗ ਵੱਲੋਂ ਅਤੇ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਡਾਕਟਰ ਮਦਨ ਮੋਹਨ ਵੱਲੋਂ ਵੀ ਪੱਤਰ ਜਾਰੀ ਕਰਕੇ ਆਣ ਅਧਿਕਾਰਤ ਵਿਅਕਤੀਆਂ ਨੂੰ ਹਸਪਤਾਲ ਵਿਚ ਦਖ਼ਲਅੰਦਾਜ਼ੀ ਕਰਨ ਤੋਂ ਰੋਕਣ ਲਈ ਜਾਰੀ ਕੀਤਾ। ਜਿਸ ਤੋਂ ਬਾਅਦ ਕਈ ਹੋਰ ਅਦਾਰਿਆਂ ਵੱਲੋਂ ਵੀ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ। ਹੁਣ ਇਕ ਨਵਾਂ ਮੋੜ ਲੈਂਦੇ ਹੋਏ ਇਕ ਅਖਬਾਰ ਦੇ ਪੱਤਰਕਾਰ ਵੱਲੋਂ ਵੱਡੇ ਗੰਭੀਰ ਦੋਸ਼ ਅਤੇ ਬਹੁਤ ਵੱਡੇ ਕੈਮੀਕਲ ਸਕੈਂਡਲ ਤੋਂ ਇਲਾਵਾ ਵੀ ਸਿਵਲ ਹਸਪਤਾਲ ਪ੍ਰਸ਼ਾਸਨ ਅਤੇ ਉਥੋਂ ਦੇ ਸੇਵਾ ਮੁਕਤ ਅਧਿਕਾਰੀਆਂ ਤੇ ਵੱਡੇ ਪੱਧਰ ਤੇ ਲਗਾਏ ਗਏ ਹਨ ਜਿਨ੍ਹਾਂ ਦਾ ਉੱਚ ਪੱਧਰੀ ਜਾਂਚ ਹੋਣ ਤੇ ਕਰੋੜਾਂ ਰੁਪਏ ਦਾ ਵੇਰਵਾ ਅਤੇ ਘੁਟਾਲੇ ਸਾਮਣੇ ਆ ਸਕਦੇ ਹਨ। ਜੋ ਕੀ ਬਹੁਤ ਹੀ ਸ਼ਰਮਨਾਕ ਗੱਲ ਹੈ। ਇਸ ਸਬੰਧੀ ਟਾਰਗੇਟ ਪੋਸਟ ਵੱਲੋਂ ਹਸਪਤਾਲ ਦਾ ਦੌਰਾ ਕਰਕੇ ਵੱਖ ਵੱਖ ਅਧਿਕਾਰੀਆਂ ਨਾਲ ਅਤੇ ਉਥੋਂ ਦੇ ਕਰਮਚਾਰੀਆਂ ਨਾਲ ਗੱਲਬਾਤ ਵੀ ਕੀਤੀ ਗਈ। ਜਿਨ੍ਹਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੀ ਖੁਲੇ ਰੂਪ ਵਿੱਚ ਸਾਹਮਣੇ ਆ ਕੇ ਇੱਥੇ ਲਗਾਤਾਰ ਹੋ ਰਹੀਆਂ ਬੇਨੀਯਮੀਆਂ ਪ੍ਰਤੀ ਆਪਣਾ ਰੋਸ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਿਵਲ ਹਸਪਤਾਲ ਪ੍ਰਸ਼ਾਸਨ ਤੇ ਕੋਈ ਬਾਹਰੀ ਜਿਲੇ ਦਾ ਅਧਿਕਾਰੀ ਮੁਖੀ ਨਿਯੁਕਤ ਕਰਨਾ ਚਾਹੀਦਾ ਹੈ ਅਤੇ ਪਿਛਲੇ ਪੰਜਾ ਸਾਲਾਂ ਦਾ ਵੇਰਵਾ ਇਕੱਤਰ ਕਰਕੇ ਇੱਥੇ ਹੋਈਆਂ ਹਰ ਤਰ੍ਹਾਂ ਦੀਆਂ ਕਾਰਵਾਈਆਂ ਦੀ ਸੀਬੀਆਈ ਜਾਂ ਕਿਸੇ ਹੋਰ ਵੱਡੀ ਏਜੰਸੀ ਤੋਂ ਜਾਂਚ ਕਰਾਉਣੀ ਚਾਹੀਦੀ ਹੈ। ਜਿਸ ਨਾਲ ਵੱਡੇ ਵੱਡੇ ਮਗਰਮੱਛ ਅਤੇ ਇੱਥੋਂ ਬਣੇ ਕਈ ਕਰੋੜਪਤੀ ਲੋਕ ਵੀ ਸਾਹਮਣੇ ਆ ਸਕਣਗੇ। ਮੁਲਾਜਮਾਂ ਨੇ ਇੱਥੋਂ ਤੱਕ ਕਿਹਾ ਕਿ ਇੱਥੋਂ ਦੇ ਅਧਿਕਾਰੀਆਂ ਅਤੇ ਸੇਵਾ ਮੁਕਤ ਕਰਮਚਾਰੀਆਂ ਦੀ ਜਾਇਦਾਦਾਂ ਦੀ ਜਾਂਚ ਸੰਪਤੀ ਵੀ ਸਾਹਮਣੇ ਆਉਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਆਪਣੇ ਕਾਰਜ ਕਾਲ ਦੌਰਾਨ ਤਨਖਾਹਾਂ ਤੋਂ ਕਈ 100 ਗੁਣਾ ਵੱਧ ਜਾਇਦਾਦ ਕਿਵੇਂ ਬਣਾ ਲਈ ਹੈ। ਹਸਪਤਾਲ ਦੀ ਫਾਇਲ ਫੋਟੋ।

Leave a Reply

Your email address will not be published. Required fields are marked *