ਬੀਰ ਮਾਹਲ,ਸ੍ਰੀ ਅੰਮ੍ਰਿਤਸਰ ਸਾਹਿਬ।
ਕਿਸੇ ਵੀ ਕਾਰਨ ਅੱਖਾਂ ਦੀ ਰੋਸ਼ਨੀ ਤੋਂ ਹੀਣ ਹੋਏ ਵਿਅਕਤੀ ਜਾਂ ਉਹ ਵਿਅਕਤੀ ਜਿਨਾਂ ਦੀ ਕਿਸੇ ਕਾਰਨ ਅੱਖਾਂ ਦੀ ਰੋਸ਼ਨੀ ਖਤਮ ਜਾਂ ਘੱਟ ਗਈ ਹੋਵੇ ਉਹਨਾਂ ਲਈ ਇੱਕ ਨਵੀਂ ਆਸ ਦੀ ਕਿਰਨ ਜਾਗ ਪਈ ਹੈ।
ਮੈਡੀਕਲ ਸੁਪਰੀਡੈਂਟ ਡਾਕਟਰ ਕਰਮਜੀਤ ਸਿੰਘ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੇ ਇੱਕ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਡਾਕਟਰ ਰਾਮ ਲਾਲ ਈਐਨਟੀ ਹਸਪਤਾਲ ਅੰਮ੍ਰਿਤਸਰ ਜੋ ਕਿ ਗੁਰੂ ਨਾਨਕ ਦੇਵ ਅਤੇ ਮੈਡੀਕਲ ਕਾਲਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੈ ,ਵਿੱਚ ਇੱਕ ਵਿਸ਼ੇਸ਼ ਰੌਸ਼ਨੀ ਤਹਿਤ ਪਾਇਲਟ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਹੈ। ਉਨਾਂ ਨੇ ਦੱਸਿਆ ਕਿ ਇਹ ਪੰਜਾਬ ਦਾ ਪਹਿਲਾ ਪ੍ਰੋਜੈਕਟ ਹੈ ਜਦਕਿ ਇਸ ਤੋਂ ਇਲਾਵਾ ਇਹ ਪ੍ਰੋਜੈਕਟ ਲੰਡਨ ਦੀ ਇੱਕ ਚੈਰੀਟੇਬਲ ਸੰਸਥਾ ਆਈ ਸੀ ਏਐਲ ਵੱਲੋਂ ਵੱਡੇ ਦਾਨ ਦੀ ਸਕੀਮ ਤਹਿਤ ਚਲਾਇਆ ਜਾਵੇਗਾ। ਇਸ ਪਾਇਲਟ ਪ੍ਰੋਜੈਕਟ ਵਿੱਚ ਪੂਰੇ ਭਾਰਤ ਵਿੱਚੋਂ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ,ਸ੍ਰੀ ਪਟਨਾ ਸਾਹਿਬ ਭੁਬਨੇਸ਼ਵਰ , ਜੋਧਪੁਰ ਨੂੰ ਵੀ ਇਸ ਦਾ ਹਿੱਸਾ ਬਣਾਇਆ ਗਿਆ ਹੈ। ਉਨਾਂ ਨੇ ਇਹ ਵੀ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਉਹ ਵਿਅਕਤੀ ਜੋ ਅੰਨੇਪਨ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਉਨਾਂ ਦੇ ਵਿਸ਼ੇਸ਼ ਇਲਾਜ ਲਈ ਆਲ ਇੰਡੀਆ ਮੈਡੀਕਲ ਸਾਇੰਸ ਨਵੀਂ ਦਿੱਲੀ ਦੇ 15 ਵਿਅਕਤੀਆਂ ਅਤੇ ਅੰਮ੍ਰਿਤਸਰ ਦੇ ਸੱਤ ਮੈਡੀਕਲ ਮਾਹਰਾਂ ਵੱਲੋਂ ਇਸ ਪ੍ਰੋਜੈਕਟ ਤਹਿਤ ਪੰਜਾਬ ਦੇ ਛੇ ਜਿਲਿਆਂ ਵਿੱਚ ਵੱਡੇ ਪੱਧਰ ਤੇ ਇਸ ਸਬੰਧੀ ਕਮਰ ਕੱਸੇ ਕਰ ਲਏ ਗਏ ਹਨ। ਜਿਸ ਵਿੱਚ ਪਿੰਡ ਪਿੰਡ ਤਹਿਤ ਆਸ਼ਾ ਵਰਕਰਾਂ ਦੀ ਮਦਦ ਨਾਲ ਅੱਖਾਂ ਦੇ ਕੁਪੋਸ਼ਣ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਲੱਭ ਕੇ ਉਹਨਾਂ ਲਈ ਸੰਸਥਾ ਵੱਲੋਂ ਬਹੁਤ ਮਹਿੰਗੇ ਉਪਕਰਨਾਂ ਰਾਹੀਂ ਅੱਖਾਂ ਦੀ ਜੀਵਨ ਜੋਤ ਨੂੰ ਮਿਸ਼ਨ ਰੋਸ਼ਨੀ ਤਹਿਤ ਬਹਾਲ ਕਰ ਦਿੱਤਾ ਜਾਵੇਗਾ ਅਤੇ ਇਸ ਦਾ ਸਾਰਾ ਖਰਚਾ ਇਹ ਸੰਸਥਾ ਚੁੱਕੇਗੀ। ਡਾਕਟਰ ਕਰਮਜੀਤ ਸਿੰਘ ਮੈਡੀਕਲ ਸੁਪਰੀਡੈਂਟ ਅਤੇ ਅੱਖਾਂ ਦੇ ਮਾਹਰ ਸਰਜਨ ਨੇ ਇਸ ਖਬਰ ਤਹਿਤ ਪੰਜਾਬ ਦੇ ਅੱਖਾਂ ਤੋਂ ਵਿਹੂਣੇ ਹੋ ਚੁੱਕੇ ਮਰੀਜ਼ਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਸ ਪ੍ਰੋਜੈਕਟ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਇਸ ਸਬੰਧੀ ਦਫਤਰ ਮੈਡੀਕਲ ਸੁਪਰੀਡੈਂਟ ਜਾਂ ਈਐਨਟੀ ਹਸਪਤਾਲ ਦੇ ਅੱਖਾਂ ਦੇ ਮਾਹਰ ਨਾਲ ਸੰਪਰਕ ਕਰਕੇ ਆਪਣਾ ਨਾਮ ਦਰਜ ਕਰਾਉਣ ਉਹਨਾਂ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਇਸ ਮਿਸ਼ਨ ਤਹਿਤ 31 ਹਜਾਰ ਤੋਂ ਵੱਧ ਲੋਕ ਇਸ ਰੋਸ਼ਨੀ ਸਕੀਮ ਦਾ ਲਾਬ ਲੈ ਚੁੱਕੇ ਹਾਂ। ਉਨਾਂ ਨੇ ਕਿਹਾ ਇਸ ਵੱਡੇ ਪਰਉਪਕਾਰੀ ਮਿਸ਼ਨ ਨੂੰ ਹਰ ਘਰ ਘਰ ਦਰਵਾਜੇ ਤੱਕ ਲੈ ਕੇ ਜਾਇਆ ਜਾਏਗਾ ਤਾਂ ਜੋ ਕੋਈ ਵੀ ਅੱਖਾਂ ਦੀ ਰੋਸ਼ਨੀ ਤੋਂ ਵਾਹੁਣਾ ਨਾ ਰਹਿ ਸੈਕੇ ।
ਕੈਪਸਨ– ਮਿਸ਼ਨ ਰੋਸ਼ਨੀ ਤਹਿਤ ਇੰਗਲੈਂਡ ਦੀ ਸੰਸਥਾ ਵੱਲੋਂ ਈਐਨਟੀ ਹਸਪਤਾਲ ਵਿੱਚ ਰੋਸ਼ਨੀ ਪ੍ਰੋਜੈਕਟ ਦਾ ਉਦਘਾਟਨ ਕਰਦੇ ਹੋਏ ਪ੍ਰਿੰਸੀਪਲ ਮੈਡੀਕਲ ਕਾਲਜ ਡਾਕਟਰ ਰਾਜੀਵ ਦੇਵਗਨ ਅਤੇ ਮੈਡੀਕਲ ਸੁਪਰੀਡੈਂਟ ਤੇ ਅੱਖਾਂ ਦੇ ਮਾਹਰ ਸਰਜਨ ਡਾਕਟਰ ਕਰਮਜੀਤ ਸਿੰਘ।