Thu. Jul 24th, 2025

 

ਬੀਰ ਅਮਰ , ਮਾਹਲ  ਅਮ੍ਰਿਤਸਰ ।

ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਅੰਗੂਰਾਲਾ ਜੀ ਦੇ ਆਦੇਸ਼ਾਂ ਦੀ ਕੀਤੀ ਪਾਲਣਾ। ਇਕਾਈ ਅੰਮ੍ਰਿਤਸਰ ਜਿਲ੍ਹੇ ਭਰ ਵਿਚ ਕਰੇਗੀ ਲੋਕ ਹਿੱਤ ਕਾਰਜ। ਉੱਤਰੀ ਭਾਰਤ ਦੇ ਸਭ ਤੋਂ ਵੱਡੇ ਦਿਮਾਗੀ ਰੋਗਾਂ ਨੂੰ ਸਮਰਪਿਤ ਡਾਕਟਰ ਵਿੱਦਿਆ ਸਾਗਰ ਮੈਂਟਲ ਹਸਪਤਾਲ ਅੰਮ੍ਰਿਤਸਰ ਵਿੱਚ ਬੇਹੱਦ ਕਾਰਜਸ਼ੀਲ ਅਤੇ ਦਿਮਾਗੀ ਰੋਗੀਆਂ ਦੇ ਇਲਾਜ ਲਈ ਹਰ ਸਮੇਂ ਸਮਰਪਿਤ ਹਸਪਤਾਲ ਦੇ ਪ੍ਰਬੰਧਕ ਡਾਇਰੈਕਟਰ ਡਾਕਟਰ ਸਵਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਨੂੰ ਪੰਜਾਬ ਦੇ ਪਤਰਕਾਰਾਂ ਦੀ ਨਾਮਵਰ ਸੰਸਥਾ ਜਰਨਲਿਸਟ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ੍ਰੀ ਜੋਗਿੰਦਰ ਅੰਗੂਰਾਲਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸੂਬਾ ਉਪ ਪ੍ਰਧਾਨ ਗੁਰਜਿੰਦਰ ਮਾਹਲ, ਅਤੇ ਅੰਮ੍ਰਿਤਸਰ ਇਕਾਈ ਦੇ ਜਿਲ੍ਹਾ ਪ੍ਰਧਾਨ ਮਲਕੀਅਤ ਸਿੰਘ, ਅਤੇ ਇਕਾਈ ਦੇ ਸਮੂਹ ਸਾਥੀਆਂ ਵਲੋਂ ਇਕ ਵਿਸ਼ੇਸ਼ ਉਪਰਾਲੇ ਤਹਿਤ ਸ਼ੁਰੂ ਕੀਤੇ ਗਏ ਪ੍ਰੋਗਰਾਮ ਵਿੱਚ ਨਾਮਵਾਰ ਵਿਅਕਤੀਆਂ ਜੋ ਕਿ ਸਮਾਜ ਨੂੰ ਇੱਕ ਚੰਗੀ ਲੀਹ , ਅਤੇ ਰਾਹ ਦਸੇਰਾ ਬਣ ਰਹੇ ਹਨ ਨੂੰ ਮਾਨ ਸਨਮਾਨ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਕੜੀ ਤਹਿਤ ਮਨੋ ਰੋਗ ਹਸਪਤਾਲ ਦੇ ਮਾਹਰ ਡਾਕਟਰ ਸਵਿੰਦਰ ਸਿੰਘ ਵੱਲੋਂ ਅੱਠ ਸਾਲਾਂ ਵਿਚ ਦਿੱਤੀਆਂ ਗਈਆਂ ਬੇਹੱਦ ਸ਼ਾਨਦਾਰ ਸੇਵਾਵਾਂ ਜਿਸ ਵਿੱਚ ਹੁਣ ਤੱਕ ਸੈਂਕੜੇ ਹੀ ਮਨੋਰੋਗੀ ,ਪਾਗਲ ,ਅਤੇ ਦਿਮਾਗੀ ਤੌਰ ਤੋਂ ਘੱਟ ਬਿਰਤੀ ਵਾਲੇ ਔਰਤਾਂ ਅਤੇ ਮਰਦਾਂ, ਦੀ ਤੰਦਰੁਸਤੀ ਉਹਨਾਂ ਦੀ ਪਹਿਲ ਕਦਮੀ ਅਤੇ ਓਹਨਾ ਦੀ ਰਹਿਨੁਮਾਈ ਹੇਠ ਹਸਪਤਾਲ ਦੀ ਸਮੂਹ ਟੀਮ ਦੁਆਰਾ ਮਰੀਜ਼ਾਂ ਨੂੰ ਠੀਕ ਕਰ ਸਕੀ। ਜਿਕਰ ਯੋਗ ਹੈ ਕਿ ਹੁਣ ਤੱਕ ਇਸ ਹਸਪਤਾਲ ਤੋਂ ਕਈ ਸੈਂਕੜੇ ਮਰੀਜ਼ ਠੀਕ ਹੋ ਕੇ ਤੰਦਰੁਸਤੀ ਅਤੇ ਪਰਿਵਾਰਕ ਸੰਤੁਸ਼ਟੀ ਵਾਲਾ ਜੀਵਨ ਜੀਅ ਰਹੇ ਹਾਂ। ਜਿਸ ਲਈ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ, ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜਾਂ ਦੇ ਪੈਨਲ ਵੱਲੋਂ ਅਤੇ ਕਈ ਹੋਰ ਸੰਸਥਾਵਾਂ ਵੀ ਹਸਪਤਾਲ ਦੇ ਦੌਰੇ ਦੌਰਾਨ ਜਾਂਚ ਕਰਕੇ ਡਾਕਟਰ ਸਵਿੰਦਰ ਸਿੰਘ ਦੀਆਂ ਸੇਵਾਵਾਂ ਨੂੰ ਸਲਾਹਿਆ ਗਿਆ ਹੈ। ਜਾਣਕਾਰੀ ਸਾਂਝੇ ਕਰਦਿਆਂ ਹੋਇਆ ਡਾਕਟਰ ਸਵਿੰਦਰ ਸਿੰਘ ਡਾਇਰੈਕਟਰ ਮੈਂਟਲ ਹਸਪਤਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇੱਕ ਵਿਸ਼ੇਸ਼ ਤੇ ਵੱਡਾ ਉਪਰਾਲਾ ਕਰਦੇ ਹੋਏ ਸਮੂਹ ਪੰਜਾਬ ਭਾਰਤ ਦੇ ਦਿਮਾਗੀ ਰੋਗਾਂ ਤੋਂ ਪੀੜਿਤ ਮਰੀਜਾਂ ਅਤੇ ਉਨ੍ਹਾਂ ਤੋਂ ਇਲਾਵਾ ਕਿਸੇ ਕਿਸਮ ਦੀ ਮਾਨਸਿਕ ਬਿਮਾਰੀ ਦਾ ਹੱਲ ਪੁੱਛਣ ਲਈ ਹੁਣ ਤੁਸੀਂ ਘਰ ਬੈਠੇ ਹੀ 24 ਘੰਟੇ 18008914416 ਅਤੇ14416 ਤੇ ਨੰਬਰਾਂ ਫੋਨ ਤੇ ਬੈਠੇ ਹੋਏ ਟੋਲ ਲ ਫ੍ਰੀ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਮਾਹਿਰ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਪਾਸੋਂ ਪੁੱਛ ਸਕਦੇ ਹੋ।ਇਸ ਮੁੱਦੇ ਨੂੰ ਧਿਆਨ ਵਿਚ ਰੱਖਦੇ ਹੋਏ ਉਹਨਾਂ ਦੀ ਕਾਬਲੀਅਤ ਨੂੰ ਸਲਾਮ ਕਰਦੇ ਹੋਏ ਸੂਬਾ ਪ੍ਰਧਾਨ ਜੋਗਿੰਦਰ ਅੰਗੂਰਾਲਾ ਜੀ ਦੀ ਪਾਰਖੂ ਅੱਖ ਨੇ ਪਹਿਚਾਨ ਕੇ ਇਕਾਈ ਅੰਮ੍ਰਿਤਸਰ ਨੂੰ ਵਿਸ਼ੇਸ਼ ਸਨਮਾਨ ਕਰਨ ਲਈ ਆਦੇਸ਼ ਦਿੱਤੇ। ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਕਾਈ ਅੰਮ੍ਰਿਤਸਰ ਦੀ ਸਮੂਹ ਟੀਮ ਵਲੋਂ ਡਾਕਟਰ ਸਵਿੰਦਰ ਸਿੰਘ ਨੂੰ ਸਨਮਾਨ ਵਜੋਂ ਸ਼ੀਲਡ, ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ, ਵਿਰਾਜ ਕੁਮਾਰ, ਤਰੁਣ ਮਹਿਰਾ, ਕ੍ਰਿਸ਼ਨ ਸਿੰਘ ਦੋਸਾਂਝ, ਜਤਿੰਦਰ ਸਿੰਘ ਮੰਨਾ, ਮਾਸਟਰ ਰਣਜੀਤ ਸਿੰਘ, ਦਲਬੀਰ ਸਿੰਘ ਗੁਮਾਨਪੁਰਾ, ਅਮਰਜੀਤ ਸਿੰਘ, ,ਮੈਡਮ ਸਿਮਰਨ, ਚਾਚਾ ਸਤਬੀਰ ਸਿੰਘ ਰਾਜੂ, ਦਿਨੇਸ਼ ਕੁਮਾਰ, ਹਨੀ ਮਲਿਕ, ਗੁਰਪ੍ਰੀਤ ਸਿੰਘ,ਬਿਕਰਮ ਜੀਤ ਸਿੰਘ, ਹੋਰ ਪੱਤਰਕਾਰ ਭਾਈਚਾਰਾ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

ਕੈਪਸਨ। ਜਰਨਲਿਸਟ ਐਸੋਸੀਏਸ਼ਨ ਪੰਜਾਬ ਦੀ ਇਕਾਈ ਅੰਮ੍ਰਿਤਸਰ ਵੱਲੋਂ ਮੈਂਟਲ ਹਸਪਤਾਲ ਦੇ ਡਾਇਰੈਕਟਰ ਡਾਕਟਰ ਸਵਿੰਦਰ ਸਿੰਘ ਦਾ ਬੇਹਤਰੀਨ ਸਿਹਤ ਸੇਵਾਵਾਂ ਦੇਣ ਲਈ ਸਨਮਾਨ ਕਰਦੇ ਹੋਏ ਅਹੁਦੇਦਾਰ।

Leave a Reply

Your email address will not be published. Required fields are marked *