ਲੋਕ ਮੂੜ੍ਹ ਕੇਂਦਰ ਵਿਚ ਭਾਜਪਾ ਸਰਕਾਰ ਬਣਾਉਣ ਲਈ ਉਤਾਵਲੇ— ਹੀਰਾ ਵਾਲੀਆ
ਬਟਾਲਾ 16 ਮਈ ( ਚਰਨਦੀਪ ਬੇਦੀ )
ਲੋਕਸਭਾ ਹਲਕਾ ਗੁਰਦਾਸਪੁਰ ਦੇ ਚੋਣ ਦਫਤਰ ਦਾ ਉਦਘਾਟਨ ਸਥਾਨਕ ਜਲੰਧਰ ਰੋਡ ਵਿਖੇ ਕੀਤਾ ਗਿਆ ਜਿਸ ਵਿਚ ਜਿਲਾ ਪ੍ਰਧਾਨ ਹੀਰਾ ਵਾਲੀਆ, ਮੀਤ ਪ੍ਰਧਾਨ ਪੰਜਾਬ ਫਤਹਿਜੰਗ ਸਿੰਘ ਬਾਜਵਾ, ਸਾਬਕਾ ਵਿਧਾਇਕ ਅਸ਼ਵਨੀ ਸੇਖੜੀ,ਪਰਦੇਸ਼ ਕਾਰਜਕਾਰੀ ਮੈਂਬਰ ਰਾਕੇਸ਼ ਭਾਟੀਆ, ਪਰਦੇਸ਼ ਮਹਿਲਾ ਮੋਰਚਾ ਦੀ ਮਹਾਂ ਮੰਤਰੀ ਅੰਬਿਕਾ ਖੰਨਾ, ਸੀਨੀਅਰ ਭਾਜਪਾ ਆਗੂ ਭੂਸ਼ਨ ਬਜਾਜ, ਸ਼ਕਤੀ ਸ਼ਰਮਾ , ਸ਼ਹਿਰੀ ਮੰਡਲ ਪਰਧਾਨ ਪੰਕਜ ਸ਼ਰਮਾ, ਜਨਰਲ ਸਕੱਤਰ ਅਮਨਦੀਪ ਸਿੰਘ ਸਮੇਤ ਵਡੀ ਗਿਣਤੀ ਵਿਚ ਭਾਜਪਾ ਆਗੂ ਅਤੇ ਵਰਕਰ ਮੌਜੂਦ ਰਹੇ। ਇਸ ਮੌਕੇ ਤੇ ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਦੇਸ਼ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਨੀਤੀਆਂ ਤੋ ਲੋਕ ਪ੍ਰਭਾਵਿਤ ਹਨ ਕਿਉ ਕਿ ਭਾਜਪਾ ਹੀ ਅਸਲ ਵਿਚ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਲੀ ਪਾਰਟੀ ਹੈ।
ਉਨ੍ਹਾਂ ਕਿਹਾ ਕਿ ਲੋਕਸਭਾ ਉਮੀਦਵਾਰ ਦਿਨੇਸ਼ ਬੱਬੂ ਦਾ ਚੋਣ ਪ੍ਰਚਾਰ ਜ਼ੋਰਾਂ ਤੇ ਚਲ ਰਿਹਾ ਹੈ। ਜ਼ਿਲਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਪਾਰਟੀ ਲਈ ਅਣਥੱਕ ਮਿਹਨਤ ਕਰਨ ਵਾਲੇ ਭਾਜਪਾ ਵਰਕਰਾਂ ਨੇ ਭਾਜਪਾ ਨੂੰ ਜ਼ਮੀਨੀ ਸਤਰ ਤੇ ਮਜਬੂਤ ਕਰਨ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਹੈ । ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 10 ਸਾਲ ਦੇ ਸਮੇਂ ਅੰਦਰ ਜੋ ਵੱਡੇ ਫੈਸਲੇ ਲਏ ਹਨ ਉਸ ਨਾਲ ਦੇਸ਼ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਇਆ ਚਾਹੇ ਉਹ ਸ਼੍ਰੀ ਰਾਮ ਮੰਦਿਰ ਦਾ ਫੈਸਲਾ ,370 ਧਾਰਾ ਦਾ ਫੈਸਲਾ ਸੀ ਤਾਂ ਗਵਾਂਢੀ ਵਿਰੋਧੀ ਮੁਲਕਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਅਤੇ ਆਪਣੀ ਸੂਝ ਬੂਝ ਦੇ ਨਾਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਇੱਕ ਵੱਡੇ ਮੁਕਾਮ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਜੋ ਕਿ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ । ਉਨ੍ਹਾਂ ਕਿਹਾ ਕਿ ਅੱਜ ਵੀ ਜ਼ਿਲਾ ਗੁਰਦਾਸਪੁਰ ਦੇ ਬਹੁਤ ਵੱਡੇ ਚੇਹਰੇ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਵਲੋ ਕੀਤੀ ਜਾ ਰਹੀ ਸਖਤ ਮਿਹਨਤ ਸਦਕਾ ਲੋਕ ਸਭਾ ਚੋਣਾਂ ਵਿੱਚ ਵੱਡੀ ਸਫਲਤਾ ਹਾਸਲ ਹੋਵੇਗੀ ਅਤੇ ਵਿਰੋਧੀਆਂ ਦੇ ਸਾਹ ਸੁੱਕ ਜਾਣਗੇ ਕਿਉਂਕਿ ਪਾਰਟੀ ਵਰਕਰ ਜਿਸ ਤਰ੍ਹਾਂ ਦਿਨ ਰਾਤ ਕਰਕੇ ਮਿਹਨਤ ਕਰ ਰਹੇ ਹਨ ਉਸ ਦੇ ਸਾਰਥਕ ਨਤੀਜੇ ਆਉਣਗੇ। ਉਨ੍ਹਾਂ ਵਲੋ ਲੋਕਸਭਾ ਚੋਣਾਂ ਦੌਰਾਨ ਨਵਾਂ ਦਫਤਰ ਖੋਲ੍ਹਣ ਤੇ ਸਾਰੇ ਵਰਕਰਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ।*