Sat. Jul 26th, 2025

 

6 ਸਤੰਬਰ ਬਟਾਲਾ

ਬਟਾਲਾ ਦੇ ਕਾਂਗਰਸਭਵਨ ਵਿਖੇ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਨੇ ਕਾਂਗਰਸੀ ਅਹੁਦੇਦਾਰਾਂ ਵਰਕਰਾਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਹੁਲ ਗਾਂਧੀ ਵਲੋਂ ਪੂਰੇ ਭਾਰਤਵਿੱਚ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਗਈ ਹੈ ਜਿਸਦਾ ਆਗਾਜ਼ਜ਼ਿਲਾ ਗੁਰਦਾਸਪੁਰ ਦੇਜ਼ਿਲਾਕਾਂਗਰਸ ਪਾਰਟੀਦੇਪ੍ਰਧਾਨ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਵਿੱਚ 7 ਸਤੰਬਰ ਨੂੰ ਕਾਂਗਰਸ ਭਵਨ ਬਟਾਲਾ ਤੋ ਸ਼ਾਮ4 ਵਜੇ ਸ਼ੁਰੂ ਹੋਵੇਗੀ ਅਤੇ ਬਟਾਲਾ ਸ਼ਹਿਰ ਦਾ ਭ੍ਰਮਣ ਕਰਦੀ ਹੋਈ ਕਾਂਗਰਸ ਭਵਨ ਬਟਾਲਾ ਵਿਖੇ ਸੰਪਨ ਹੋਵੇਗੀ। ਇਸ ਯਾਤਰਾ ਵਿੱਚ ਵਿਸ਼ੇਸ ਤੋਰ ਤੇ ਜ਼ਿਲਾ ਪ੍ਰਧਾਨ ਬਰਮਿੰਦਰਜੀਤ ਸਿੰਘ ਪਾਹੜਾ ਦੇ ਨਾਲ ਸੰਗਤ ਸਿੰਘ ਗਿਲਚੀਆ ਪੰਜਾਬ ਇੰਚਾਰਜ ਭਾਰਤ ਜੋੜੋ ਜਾਤਰਾ,ਮੋਜੂਦਾ ਵਿਧਾਇਕ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ,ਸਾਬਕਾ ਡਿਪਟੀ ਸੀ ਐਮ ਅਤੇ ਮੋਜੂਦਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ,ਸ਼੍ਰੀਮਤੀ ਅਰੁਨਾ ਚੋਧਰੀ ਉਚੇਚੇ ਤੋਰ ਤੇ ਸ਼ਿਰਕਤ ਕਰ ਰਹੇ ਹਨ। ਬਟਾਲਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਨੇ ਇਲਾਕਾ ਨਿਵਾਸੀਆਂ ਨੂੰ ਇਸ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ।

ਇਸ ਮੋਕੇ ਸਾਬਕਾ ਚੇਅਰਮੈਨ ਕਸਤੂਰੀ ਲਾਲ ਸੇਠ, ਡਿਪਟੀ ਮੇਅਰ ਸਰੀਨ,ਸਪੋਕਸਮੈਨ ਹੀਰਾ ਅੱਤਰੀ,ਸੀਨੀਅਰ ਕਾਂਗਰਸੀ ਆਗੂ ਗੁਲਜ਼ਾਰੀ ਲਾਲ ਭੱਲਾ, ਮਨਜੀਤ ਸਿੰਘ ਹੰਸਪਾਲ,ਰਮੇਸ਼ ਵਰਮਾ,ਚਾਂਦ ਮਸੀਹ,ਰਕੇਸ਼ ਕੁਮਾਰ ਐਮ ਸੀ,ਬਲਵਿੰਦਰ ਭੱਲਾ ਪ੍ਰੈਸ ਸਕੱਤਰ, ਜਤਿੰਦਰ ਸਿੰਘ,ਰਜਵੰਤ ਸਿੰਘ,ਡਾ ਕੁਲਦੀਪ ਸਿੰਘ,ਅਮਨਦੀਪ ਸਿੰਘ ਬੱਲੂ,ਪਰਮਜੀਤ ਸਿੰਘ,ਗੁਰਚਰਨ ਸਿੰਘ,ਗੁਰਪ੍ਰੀਤ ਸਿੰਘ,ਗੀਤਾਸ਼ਰਮਾ,ਰਜਿੰਦਰ ਸਿੰਘ ਨਿਦਾ,ਵੈਦ ਕੋਸ਼ਲਰ ਗੁਰਪ੍ਰੀਤ ਸਾਨਾ ਦਵਿੰਦਰ ਸਿੰਘ ਕੋਸ਼ਲਰ ਬਿਕਰਮਜੀਤ ਸਿੰਘ ਜੱਗਾ ਵਿਜੇ ਕੁਮਾਰ ਬਿੱਲੂ ਪਰਮਿੰਦਰ ਸਿੰਘ ਰਜੇਸ਼ ਤੋਤੀ ਕੋਸ਼ਲਰ ਆਦਿ ਮੋਜੂਦ ਸਨ।

Leave a Reply

Your email address will not be published. Required fields are marked *